24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਗਲੀ 'ਚ ਟਰਾਂਸਫਾਰਮਰ ਲੱਗਣ 'ਤੇ ਮੁਹੱਲਾ ਵਾਸੀਆਂ ਨੇ ਕੀਤਾ ਵਿਰੋਧ

ਅਜੀਤ ਡੈਸਕ 22-07-2025
ਫੁੱਲਾਂਵਾਲ, 21 ਜੁਲਾਈ (ਮਨਜੀਤ ਸਿੰਘ ਦੁੱਗਰੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਸਬ ਡਿਵੀਜ਼ਨ ਮਾਡਲ ਟਾਊਨ ਅਧੀਨ ਆਉਂਦੇ ਪਿੰਡ ਭਾਈ ਹਿੰਮਤ ਸਿੰਘ ਨਗਰ ਬਲਾਕ ਸੀ ਦੀ ਗਲੀ ਨੰਬਰ 4 ਵਿਖੇ ਚੱਲ ਰਹੀ ਫ਼ੈਕਟਰੀ ਦੇ ਮਾਲਕਾਂ ਵਲੋਂ ਗਲੀ ਵਿਚ ਲਗਵਾਏ ਜਾ ਰਹੇ ਟਰਾਂਸਫਾਰਮਰ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਵਿਰੋਧ ਜਿਤਾਇਆ | ਮੁਹੱਲੇ ਦੇ ਮੋਹਤਵਰਾਂ ਗੁਰਦੀਪ ਸਿੰਘ ਝੱਮਟ, ਪੰਚ ਬਿਕਰਮਜੀਤ ਸਿੰਘ, ਗੁਰਚਰਨ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਜੋਨੀ ਬਾਬਾ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗਲੀ ਨਿਊ ਗੁਰੂ ਤੇਗ ਬਹਾਦਰ ਨਗਰ, ਸ਼ਹੀਦ ਭਗਤ ਸਿੰਘ ਨਗਰ, ਭਗਤ ਸਿੰਘ ਨਗਰ ਨੂੰ ਜਾਣ ਲਈ ਮੁੱਖ ਲਾਂਘਾ ਹੈ, 16 ਫੁੱਟੀ ਗਲੀ ਤੰਗ ਹੋਣ ਕਰਕੇ ਉਹ ਪਹਿਲਾਂ ਹੀ ਆਉਣ ਜਾਣ ਲਈ ਪਰੇਸ਼ਾਨੀ ਝੱਲ ਰਹੇ ਹਨ, ਹੁਣ ਟਰਾਂਸਫਾਰਮਰ ਲੱਗਣ ਨਾਲ ਗਲੀ ਦਾ ਰਸਤਾ ਘੱਟ ਕੇ 10 ਫੁੱਟ ਹੀ ਰਹਿ ਜਾਵੇਗਾ, ਜਿਸ ਨਾਲ ਉਸ ਗਲੀ ਵਿਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਝੱਲਣੀ ਪਵੇਗੀ, ਜਿਸ ਦੀ ਲਿਖਤੀ ਸ਼ਿਕਾਇਤ ਉਨ੍ਹਾਂ ਵਲੋਂ ਮਾਡਲ ਟਾਊਨ ਸਬ ਡਿਵੀਜ਼ਨ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਤੋਂ ਇਸ ਟਰਾਂਸਫਾਰਮਰ ਨੂੰ ਲਗਾਉਣ ਲਈ ਕੋਈ ਵੀ ਮਨਜ਼ੂਰੀ ਨਾ ਲਏ ਜਾਣ 'ਤੇ ਬਿਜਲੀ ਵਿਭਾਗ ਦੀ ਕਾਰਗੁਜਾਰੀ ਵੀ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ, ਜਦਕਿ ਫ਼ੈਕਟਰੀ ਮਾਲਕਾਂ ਵਲੋਂ ਗਲੀ ਵਿਚ ਹੀ ਆਪਣੇ ਕਮਰਸ਼ੀਅਲ ਵਾਹਨ ਪਾਰਕ ਕੀਤੇ ਜਾਣ ਨੂੰ ਲੈ ਕੇ ਪਹਿਲਾਂ ਵੀ ਮੁਹੱਲਾ ਵਾਸੀਆਂ ਨਾਲ ਕਈ ਵਾਰ ਤਕਰਾਰ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਬਿਜਲੀ ਵਿਭਾਗ ਨੂੰ ਪੁਰਜ਼ੋਰ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਇਸ ਤੰਗ ਗਲੀ ਵਿਚ ਟਰਾਂਸਫਾਰਮਰ ਨਾ ਲਗਾਇਆ ਜਾਵੇ |
ਪਿਛਲੀ ਖ਼ਬਰ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਗਲਾਡਾ ਦਫ਼ਤਰ ਅੱਗੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਧਰਨਾ ਅਗਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਇਨਕਿਊਬੇਸ਼ਨ ਕੇਂਦਰ ਨੇ ਵਿਦਿਆਰਥੀਆਂ ਦੇ ਰੁਜ਼ਗਾਰ ਨੂੰ ਦਿੱਤਾ ਹੁਲਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।