24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਗਲਾਡਾ ਦਫ਼ਤਰ ਅੱਗੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਧਰਨਾ

ਅਜੀਤ ਡੈਸਕ 22-07-2025
ਇਆਲੀ/ਥਰੀਕੇ, 21 ਜੁਲਾਈ (ਮਨਜੀਤ ਸਿੰਘ ਦੁੱਗਰੀ)-ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਲੋਂ ਅੱਜ ਲੁਧਿਆਣਾ-ਫ਼ਿਰੋਜ਼ਪੁਰ ਮਾਰਗ ਸਥਿਤ ਗਲਾਡਾ ਦਫ਼ਤਰ ਅੱਗੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਧਰਨਾ ਦਿੱਤਾ ਗਿਆ, ਜਿਸਨੂੰ ਸੰਬੋਧਨ ਕਰਦੇ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਉਪਜਾਊ ਜ਼ਮੀਨ ਐਕੁਆਇਰ ਕਰਨ ਦੇ ਫ਼ੈਸਲਾ ਦੀ ਨਿੰਦਿਆ ਕਰਦਿਆਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਬੈਠੇ ਆਪਣੇ ਅਕਾਵਾਂ ਦੇ ਇਸ਼ਾਰਿਆਂ 'ਤੇ ਲੁਧਿਆਣਾ ਵਿਚ ਨਵੀਆਂ ਕਾਲੋਨੀਆਂ ਵਸਾਉਣ ਦੇ ਨਾਮ ਹੇਠ ਨਾਲ ਲੱਗਦੇ 32 ਪਿੰਡਾਂ ਦੀ 2431 ਏਕੜ ਜ਼ਮੀਨ ਐਕਵਾਇਰ ਕਰਨ ਲਈ ਨਾਦਰ ਸ਼ਾਹੀ ਹੁਕਮ ਲਾਗੂ ਕਰ ਰਹੀ ਹੈ, ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਵਲੋਂ ਇਸ ਮੌਕੇ ਕਿਸਾਨਾਂ ਨੂੰ ਆਪਸੀ ਏਕਤਾ ਬਣਾ ਕੇ ਸੰਘਰਸ਼ ਨੂੰ ਤਕੜਾ ਕਰਨ ਲਈ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ | ਅੱਜ ਦੇ ਧਰਨੇ ਵਿਚ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਦਲਵੀਰ ਸਿੰਘ ਜੋਧਾ, ਸਟੇਜ ਸੈਕਟਰੀ ਹਰਦੀਪ ਸਿੰਘ ਸਰਾਭਾ, ਦੀਦਾਰ ਸਿੰਘ ਮਲਕ, ਸੁਖਵਿੰਦਰ ਸਿੰਘ ਜਗਰਾਉਂ, ਜਤਿੰਦਰਪਾਲ ਸਿੰਘ ਅਲੀਗੜ੍ਹ, ਹਰਪ੍ਰੀਤ ਸਿੰਘ ਸਰਪੰਚ ਘਨੋੜ, ਜਸਵੀਰ ਸਿੰਘ ਖੰਡੂਰ, ਹਰਵਿੰਦਰ ਸਿੰਘ ਕੈਲਪੁਰ, ਪਰਮਜੀਤ ਸਿੰਘ ਗਿੱਲ ਕੈਲਪੁਰ, ਮਨਜੀਤ ਸਿੰਘ ਈਸੇਵਾਲ, ਜਗਦੇਵ ਸਿੰਘ ਬੀਰਮੀ, ਬਲਵਿੰਦਰ ਸਿੰਘ ਬੀਰਮੀ, ਸਰਪੰਚ ਰਣਜੀਤ ਸਿੰਘ ਭੱਟੀਆਂ, ਸੁਖਪਾਲ ਸਿੰਘ ਈਸੇਵਾਲ, ਜਸਪ੍ਰੀਤ ਸਿੰਘ ਰਾਏ, ਕੁਲਦੀਪ ਸਿੰਘ ਫਾਗਲਾ, ਅਮਰੀਕ ਸਿੰਘ ਫਾਗਲਾ, ਬਲਵੰਤ ਸਿੰਘ ਧੰਨਾ ਭਨੋੜ, ਬੂਟਾ ਸਿੰਘ, ਸੁਰਿੰਦਰਪਾਲ ਸਿੰਘ ਸਰਪੰਚ ਬਸੈਮੀ, ਜਗਜੀਤ ਸਿੰਘ, ਸਰਪੰਚ ਗੁਰਜੀਤ ਸਿੰਘ ਦਾਖਾ, ਸਾਬਕਾ ਸਰਪੰਚ ਇੰਦਰਜੀਤ ਸਿੰਘ ਦਾਖਾ, ਇਕਬਾਲ ਸਿੰਘ ਦਾਖਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸੰਬੰਧੀ ਵਿਵਾਦ ਟਰੱਸਟੀ ਨੂੰ ਧਮਕੀ ਦੇਣ ਦੇ ਦੋਸ਼ ਤਹਿਤ ਪ੍ਰਧਾਨ ਦੇ ਪੁੱਤਰਾਂ ਖ਼ਿਲਾ... ਅਗਲੀ ਖ਼ਬਰ ਗਲੀ 'ਚ ਟਰਾਂਸਫਾਰਮਰ ਲੱਗਣ 'ਤੇ ਮੁਹੱਲਾ ਵਾਸੀਆਂ ਨੇ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।