24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਵੈਟਰਨਰੀ ਯੂਨੀਵਰਸਿਟੀ ਇਨਕਿਊਬੇਸ਼ਨ ਕੇਂਦਰ ਨੇ ਵਿਦਿਆਰਥੀਆਂ ਦੇ ਰੁਜ਼ਗਾਰ ਨੂੰ ਦਿੱਤਾ ਹੁਲਾਰਾ

ਅਜੀਤ ਡੈਸਕ 22-07-2025
ਲੁਧਿਆਣਾ, 21 ਜੁਲਾਈ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕਾਰਜਸ਼ੀਲ ਵੈਟਰਨਰੀ ਲਾਈਵਸਟਾਕ ਇਨੋਵੇਸ਼ਨ ਅਤੇ ਇਨਕਿਉਬੇਸ਼ਨ ਫਾਊਾਡੇਸ਼ਨ, ਸੈਕਸ਼ਨ 8 ਕੰਪਨੀ ਨੇ ਫਾਰਚੂਨਰ ਫਾਰਮਰਜ਼ ਪ੍ਰਾ. ਲਿਮ. ਨੂੰ ਇਸ ਇਨਕਿਉਬੇਸ਼ਨ ਕੇਂਦਰ ਨਾਲ ਜੋੜਿਆ ਹੈ | ਇਸ ਸੁਮੇਲ 'ਚੋਂ ਉਸ ਵੇਲੇ ਵੱਡੀ ਪ੍ਰਾਪਤੀ ਪੈਦਾ ਹੋਈ, ਜਦੋਂ ਫਾਰਚੂਨਰ ਫਾਰਮਰਜ਼ ਪ੍ਰਾ. ਲਿਮ. ਨੇ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕੀਤਾ | ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਜਾਣਕਾਰੀ ਦਿੱਤੀ ਕਿ ਇਹ ਕੇਂਦਰ ਖੋਜ ਆਧਾਰਿਤ ਸੰਕਲਪ ਨੂੰ ਉਦਮੀਪਨ ਵਿਚ ਬਦਲਣ ਲਈ ਅਹਿਮ ਮੰਚ ਸਾਬਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕੰਪਨੀ ਵਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਦੇਣ ਨਾਲ ਉਦਮੀਪਨ ਦੀਆਂ ਹੋਰ ਸੰਭਾਵਨਾਵਾਂ ਪ੍ਰਗਟ ਹੋਣਗੀਆਂ | ਕੰਪਨੀ ਵਲੋਂ ਸਾਹਿਲ ਸ਼ਰਮਾ ਨੂੰ ਬਤੌਰ ਮੈਨੇਜਰ, ਹਰਸ਼ਦੀਪ ਕੋਰ ਨੂੰ ਉਤਪਾਦ ਵਿਕਾਸ ਪ੍ਰਯੋਗਸ਼ਾਲਾ ਵਿਚ ਅਤੇ ਡਾ. ਸਿਮਰਨਦੀਪ ਸਿੰਘ ਨੂੰ ਵੈਟਰਨਰੀ ਸਲਾਹਕਾਰੀ ਅਤੇ ਖੋਜ ਦੇ ਸੰਯੋਜਨ ਸੰਬੰਧੀ ਜ਼ਿੰਮੇਵਾਰੀ ਸੌਂਪੀ ਗਈ ਹੈ | ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ, ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਇਸ ਕੇਂਦਰ ਦੇ ਨਿਰਦੇਸ਼ਕ ਨੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਖੋਜ ਅਤੇ ਰੁਜ਼ਗਾਰ ਸੰਬੰਧੀ ਉਚੇਚਾ ਕਾਰਜ ਹੋ ਰਿਹਾ ਹੈ, ਜੋ ਹੋਰ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰੇਗਾ | ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਕੇਂਦਰ ਦੇ ਨਿਰਦੇਸ਼ਕ ਨੇ ਕਿਹਾ ਕਿ ਫਾਰਚੂਨਰ ਫਾਰਮਰਜ਼ ਪ੍ਰਾ. ਲਿਮ. ਕਿਸਾਨ ਹਿਤਾਂ ਨੂੰ ਸਨਮੁੱਖ ਰੱਖਦਿਆਂ ਹੋਇਆਂ ਬਰਾਮਦ ਮਾਪਦੰਡਾਂ ਵਾਲਾ ਦੁੱਧ ਪੈਦਾ ਕਰ ਰਹੀ ਹੈ, ਜੋ ਕਿ 'ਪਿਓਰਜੈਮ ਬਰਾਂਡ' ਅਧੀਨ ਉਪਲਬਧ ਹੈ | ਇਹ ਪ੍ਰਾਪਤੀ ਹੀ ਇਸ ਕੇਂਦਰ ਦਾ ਟੀਚਾ ਹੈ | ਉਨ੍ਹਾਂ ਕਿਹਾ ਕਿ ਇਸ ਦੁਵੱਲੇ ਸੁਮੇਲ ਨਾਲ ਪੰਜਾਬ ਦੇ ਡੇਅਰੀ ਅਰਥਚਾਰੇ ਨੂੰ ਫਾਇਦਾ ਹੋਵੇਗਾ ਅਤੇ ਕਈ ਨਵੇਂ ਮੌਕੇ ਉਪਲਬਧ ਹੋਣਗੇ |
ਪਿਛਲੀ ਖ਼ਬਰ ਗਲੀ 'ਚ ਟਰਾਂਸਫਾਰਮਰ ਲੱਗਣ 'ਤੇ ਮੁਹੱਲਾ ਵਾਸੀਆਂ ਨੇ ਕੀਤਾ ਵਿਰੋਧ ਅਗਲੀ ਖ਼ਬਰ ਏ.ਆਈ. ਦੀ ਵਰਤੋਂ ਨਾਲ ਸਵੈ-ਸੰਚਾਲਿਤ ਟਰੈਕਟਰ ਸਿਸਟਮ ਕੀਤਾ ਲੋਕਾਂ ਦੇ ਸਨਮੁਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।