ਲੁਧਿਆਣਾ, 20 ਜੁਲਾਈ (ਭੁਪਿੰਦਰ ਸਿੰਘ ਬੈਂਸ)- ਸੈਕਰੇਡ ਹਾਰਟ ਕਾਨਵੈਂਟ ਸਕੂਲ, ਅਰਬਨ ਅਸਟੇਟ ਵਿਖੇ ਦੋ ਦਿਨਾਂ ਡਿਜੀਟਲ ਉਪਕਰਨ ਵਿਸ਼ੇ 'ਤੇ ਕਾਰਜਸ਼ਾਲਾ ਕਰਵਾਈ ਗਈ | ਕਾਰਜਸ਼ਾਲਾ ਦਾ ਮੁੱਖ ਉਦੇਸ਼ ਅਧਿਆਪਕਾਂ ਨੰੂ ਏ.ਆਈ. ਤੇ ਡਿਜੀਟਲ ਉਪਕਰਨ ਵਿਧੀਆਂ ਤੋਂ ਜਾਣੂ ਕਰਵਾਉਣਾ ਸੀ, ਜਿਸ ਨੰੂ ਨਾਲ ਉਨ੍ਹਾਂ ਨੰੂ ਬੱਚਿਆਂ ਨੰੂ ਪੜਾਉਣ ਵਿਚ ਹੋਰ ਮਦਦ ਮਿਲ ਸਕੇ | ਇਸ ਮੌਕੇ ਮਾਹਿਰ ਡਾ. ਗੌਰਵ ਕਪੂਰ ਵਲੋਂ ਅਧਿਆਪਕਾਂ ਨੰੂ ਏਆਈ ਉਪਕਰਣਾਂ, ਡਿਜੀਟਲ ਪਲੇਟਫਾਰਮਾਂ ਤੇ ਨਵੀਆਂ ਸਿੱਖਿਆ ਤਕਨੀਕਾਂ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਸਿਸਟਰ ਕ੍ਰਿਸਿਪਨ ਮਾਰੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |