11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡਾ. ਰਣਜੀਤ ਦੀ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਧੂਮ ਵਿਦੇਸ਼ਾਂ ਤੱਕ ਪੁੱਜੀ <br/>

ਅਜੀਤ ਡੈਸਕ 20-07-2025
ਲੁਧਿਆਣਾ, 19 ਜੁਲਾਈ (ਡਾ. ਤਰਲੋਚਨ ਸਿੰਘ)-ਉੱਤਰੀ ਭਾਰਤ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਵਲੋਂ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਧੂਮ ਵਿਦੇਸ਼ਾਂ ਤੱਕ ਪੁੱਜ ਗਈ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਆਸਟ੍ਰੇਲੀਆ ਨਿਵਾਸੀ 65 ਸਾਲਾ ਮਹਿਲਾ ਵੀਨਾ ਸੂਦ, ਜਿਸ ਦਾ 110 ਕਿੱਲੋ ਭਾਰ ਸੀ, ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ, ਲੁਧਿਆਣਾ ਵਿਖੇ ਜ਼ੀਰੋ ਤਕਨੀਕ ਰਾਹੀਂ ਆਪਣੇ ਦੋਵੇਂ ਗੋਡੇ ਬਦਲਾਉਣ ਲਈ ਪਹੁੰਚੇ, ਜੋ ਪਿਛਲੇ ਲੰਮੇ ਸਮੇਂ ਤੋਂ ਗੋਡਿਆਂ ਦੀ ਸਮੱਸਿਆ ਨਾਲ ਪੀੜਤ ਹੋਣ ਦੇ ਕਾਰਨ ਚੱਲਣ ਫਿਰਨ ਤੋਂ ਵੀ ਅਸਮਰਥ ਸੀ | ਇਸ ਕਰਕੇ ਕੋਈ ਵੀ ਡਾਕਟਰ ਉਸਦੇ ਗੋਡਿਆਂ ਦੀ ਸਰਜਰੀ ਕਰਨ ਲਈ ਜੋਖ਼ਮ ਉਠਾਉਣ ਲਈ ਤਿਆਰ ਨਹੀਂ ਸੀ | ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਐਸ.ਪੀ.ਐਸ ਹਸਪਤਾਲ ਵਿਖੇ ਡਾ. ਰਣਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਸ ਮਹਿਲਾ ਦੀ ਰੁਟੀਨ ਜਾਂਚ ਤੋਂ ਬਾਦ ਉਸ ਦੀ ਜ਼ੀਰੋ ਤਕਨੀਕ ਨਾਲ ਲਗਭਗ 20 ਮਿੰਟ ਵਿਚ ਸਫਲਤਾ ਪੂਰਵਕ ਸਰਜਰੀ ਕਰਕੇ ਉਸ ਦੇ ਦੋਵੇਂ ਗੋਡੇ ਬਦਲ ਕੇ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ | ਹੁਣ ਉਹ ਮਹਿਲਾ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਆਮ ਵਾਂਗ ਕੰਮਕਾਰ ਕਰ ਸਕਦੀ ਹੈ | ਜ਼ੀਰੋ ਤਕਨੀਕ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਆਧੁਨਿਕ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਲੈਸ ਜ਼ੀਰੋ ਤਕਨੀਕ ਨਾਲ ਉਹ ਹੁਣ ਤੱਕ ਹਜ਼ਾਰਾਂ ਸਫਲਤਾ ਪੂਰਵਕ ਸਰਜਰੀਆਂ ਕਰਕੇ ਰੋਬੋਟਿਕ ਸਰਜਰੀ ਨੂੰ ਵੀ ਪਿੱਛੇ ਛੱਡ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਰੋਬੋਟਿਕ ਸਰਜਰੀ ਵਿਚ ਚੀਰਾ ਵੱਡਾ ਲੱਗਦਾ ਹੈ ਅਤੇ ਅਪ੍ਰੇਸ਼ਨ ਵਿਚ ਲੰਬਾ ਸਮਾਂ ਲੱਗਣ ਦੇ ਕਾਰਨ ਵਜ਼ਨੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇੱਥੋਂ ਤੱਕ ਕਿ ਉਨ੍ਹਾਂ ਦਾ ਜੀਵਨ ਵੀ ਖ਼ਤਰੇ ਵਿਚ ਪੈ ਸਕਦਾ ਹੈ, ਦੂਜੇ ਪਾਸੇ ਜ਼ੀਰੋ ਤਕਨੀਕ ਨਾਲ ਵਜ਼ਨ, ਉਮਰ ਅਤੇ ਹੋਰ ਸਰੀਰਕ ਸਮੱਸਿਆਵਾਂ ਰੁਕਾਵਟ ਨਹੀਂ ਬਣਦੀਆਂ | ਜ਼ੀਰੋ ਤਕਨੀਕ ਨਾਲ ਸਰਜਰੀ ਕਰਵਾ ਕੇ ਮਹਿਲਾ ਵੀਨਾ ਸੂਦ ਅਤੇ ਉਸ ਦਾ ਪਰਿਵਾਰ ਖ਼ੁਸ਼ ਹੈ ਅਤੇ ਉਹ ਡਾ.ਰਣਜੀਤ ਸਿੰਘ ਨੂੰ ਅਸੀਸਾਂ ਦੇ ਰਿਹਾ ਹੈ |

ਪਿਛਲੀ ਖ਼ਬਰ ਕੀਨਮੈਟਿਕ ਰੋਬੋਟ ਤਕਨੀਕ ਨਾਲ ਗੋਡੇ ਬਦਲੀ ਕਰਨ 'ਤੇ ਬਿਹਤਰ ਨਤੀਜੇ ਮਿਲਦੇ ਹਨ-ਡਾ. ਪਾਸੀ <br/> ਅਗਲੀ ਖ਼ਬਰ ਆਟਿਜਮ ਕੋਈ ਬਿਮਾਰੀ ਨਹੀਂ, ਬਲਕਿ ਇਕ ਨਿਊਰੋ ਡਿਵੈੱਲਪਮੈਂਟਲ ਸਥਿਤੀ ਹੈ-ਡਾ. ਅਤੁਲ ਮਦਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।