26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਰਿਹਾਇਸ਼ੀ ਖੇਤਰ 'ਚ ਲੱਗੀਆਂ ਸਨਅਤੀ ਇਕਾਈਆਂ ਨੁੰੂ ਬਚਾਉਣ ਲਈ ਲਵਾਂਗੇ ਯੂ. ਸੀ. ਪੀ. ਐਮ. ਏ. ਚੋਣਾਂ 'ਚ ਹਿੱਸਾ-ਠੁਕਰਾਲ, ਘੜਿਆਲ <br/>

ਅਜੀਤ ਡੈਸਕ 19-07-2025
ਲੁਧਿਆਣਾ 18ਜੁਲਾਈ (ਜਤਿੰਦਰ ਭੰਬੀ)-ਸਮਾਲ ਸਕੇਲ ਮੈਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਜਨਤਾ ਨਗਰ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਠੁਕਰਾਲ ਨੇ ਦੱਸਿਆ ਕਿ ਯੂ.ਸੀ.ਪੀ.ਐਮ.ਏ. ਦੀਆਂ ਚੋਣਾ ਨੂੰ ਲੈ ਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਫ਼ੈਸਲਾ ਕੀਤਾ ਗਿਆ ਕਿ ਅਗਲੇ ਮਹੀਨੇ ਯੂ.ਸੀ.ਪੀ.ਐਮ.ਏ. ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਐਸੋਸੀਏਸ਼ਨ ਅਹਿਮ ਭੂਮਿਕਾ ਨਿਭਾਏਗੀ | ਠੁਕਰਾਲ ਨੇ ਦੱਸਿਆ ਕਿ ਸਾਡੀ ਐਸੋਸੀਏਸ਼ਨ ਦੇ 850 ਮੈਂਬਰਾਂ ਵਿਚੋਂ 350 ਮੈਂਬਰ ਅਜਿਹੇ ਹਨ ਜੋ ਯੂ.ਸੀ.ਪੀ.ਐਮ.ਏ. ਦੇ ਵੀ ਮੈਂਬਰ ਹਨ ਅਤੇ ਮਿਕਸ ਲੈਂਡ ਯੂਜ਼ ਵਿਚ ਚੱਲ ਰਹੀ ਇੰਡਸਟਰੀ ਵਿਚੋਂ ਕਰੀਬ 850 ਮੈਂਬਰ ਯੂ.ਸੀ.ਪੀ.ਐਮ.ਏ. ਦੇ ਮੈਂਬਰ ਹਨ, ਪਰ ਵੱਡੀ ਗਿਣਤੀ ਵਿਚ ਮੈਂਬਰ ਹੋਣ ਦੇ ਬਾਵਜੂਦ ਮਿਕਸ ਲੈੱਡ ਯੂਜ਼ ਮੁੱਦੇ ਦਾ ਹੱਲ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਾਡੀ ਐਸੋ: ਦੇ ਸੈਂਕੜੇ ਮੈਂਬਰ ਏਸ਼ੀਆ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਦੇ ਮੈਂਬਰ ਹੋਣ, ਪਰ ਸਾਡੀ ਸਮੱਸਿਆ ਦਾ ਹੱਲ ਨਾ ਹੋਵੇ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇਹ ਸਮੱਸਿਆ ਕਾਰਨ ਇੰਡਸਟਰੀ ਦੇ ਸਿਰ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ, ਪਾਵਰਕਾਮ, ਨਗਰ ਨਿਗਮ ਦੀ ਤਲਵਾਰ ਲਟਕਦੀ ਹੀ ਰਹਿੰਦੀ ਹੈ ਅਤੇ ਹਰ ਸਮੇਂ ਫ਼ੈਕਟਰੀਆਂ ਬੰਦ ਹੋਣ ਦਾ ਡਰ ਲੱਗਿਆ ਰਹਿੰਦਾ ਹੈ, ਜਿਸ ਕਰਕੇ ਨਾ ਤਾਂ ਅਸੀਂ ਕੋਈ ਕੰਮ ਕਰ ਸਕਦੇ ਹਾਂ ਅਤੇ ਨਾ ਹੀ ਕੰਮ ਵਧਾ ਸਕਦੇ ਹਾਂ ਹਮੇਸ਼ਾ ਸਬੰਧਿਤ ਵਿਭਾਗਾਂ ਦਾ ਡਰ ਬਣਿਆ ਰਹਿੰਦਾ ਹੈ | ਐਸੋਸੀਏਸ਼ਨ ਦੇ ਸਰਪ੍ਰਸਤ ਅਮਰੀਕ ਸਿੰਘ ਘੜਿਆਲ ਨੇ ਕਿਹਾ ਕਿ ਮਿਕਸ ਲੈੱਡ ਯੂਜ਼ ਦੀ ਇੰਡਸਟਰੀ ਨੂੰ ਬਚਾਉਣ ਲਈ ਇਨ੍ਹਾਂ ਚੋਣਾ ਵਿਚ ਹਿੱਸਾ ਲੈਣਾ ਇੰਡਸਟਰੀ ਦੀ ਮੰਗ ਵੀ ਹੈ ਅਤੇ ਲੋੜ ਵੀ ਹੈ, ਜਿਸ ਨੂੰ ਦੇਖਦਿਆਂ ਅਹੁਦੇਦਾਰਾਂ ਦੇ ਕੀਤੇ ਫ਼ੈਸਲੇ ਮੁਤਾਬਿਕ ਸਮਾਲ ਸਕੇਲ ਮੈਨੂੰ ਐਸੋਸੀਏਸ਼ਨ ਦੇ ਅਹੁਦੇਦਾਰ ਚੋਣਾਂ ਵਿਚ ਖੜੇ ਕੀਤੇ ਜਾਣਗੇ ਅਤੇ ਮਿਕਸ ਲੈੱਡ ਯੂਜ਼, ਨਿਊ ਜਨਤਾ ਨਗਰ, ਸ਼ਿਮਲਾਪੁਰੀ ਵਿਚ ਵਸੀ ਇੰਡਸਟਰੀ ਦੀ ਲੜਾਈ ਲੜ ਕੇ ਪੱਕੇ ਤੌਰ 'ਤੇ ਹੱਲ ਕੀਤਾ ਜਾਵੇਗਾ | ਇਸ ਸਮੇਂ ਇੰਦਰਜੀਤ ਸਿੰਘ, ਸਵਿੰਦਰ ਸਿੰਘ ਹੁੰੂਝਣ, ਰਜਿੰਦਰ ਸਿੰਘ ਕਲਸੀ, ਮਨਜੀਤ ਪੱਬੀ, ਰਮੇਸ਼ ਕੋਛੜ, ਪਵਨ ਕੁਮਾਰ ਢੰਡ, ਅਜਮੇਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਠੁਕਰਾਲ, ਸੁਖਚੈਨ ਸਿੰਘ, ਅਸ਼ੋਕ ਪੱਬੀ, ਬਲਦੇਵ ਸਿੰਘ ਮਠਾੜੂ, ਦਿਨੇਸ਼ ਗੋਗੀਆ, ਵਿੱਕੀ ਦੁਰਗਾ, ਧਰਮਿੰਦਰ ਸੂਰ, ਗੰਗਾ ਰਾਮ ਸ਼ਰਮਾ, ਇੰਦਰਜੀਤ ਸਿੰਘ ਜਗਦੇਓ, ਗਗਨ ਸ਼ਰਮਾ, ਚਰਨਜੀਤ ਸਿੰਘ ਚੰਨੀ, ਬਬਲਾ ਬਿਰਦੀ, ਸਵਰਨ ਸਿੰਘ ਮੱਕੜ, ਹਰਜੀਤ ਸਿੰਘ ਪਨੇਸਰ, ਦਵਿੰਦਰ ਭਟਨਾਗਰ, ਕੁਲਜੀਤ ਸਿੰਘ ਨੰਨੜੇ, ਰਵਿੰਦਰ ਸਿੰਘ ਪਨੇਸਰ, ਹਰਭਜਨ ਸਿੰਘ ਕੈਂਥ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡਾਕਟਰ ਪ੍ਰੋਫੈਸਰ ਨੂੰ ਡਿਜੀਟਲ ਅਰੈਸਟ ਕਰ ਕੇ ਸਾਈਬਰ ਠੱਗਾਂ ਨੇ 20 ਲੱਖ ਦੀ ਕੀਤੀ ਠੱਗੀ <br/> ਅਗਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਹਰਨੀਆਂ ਸਰਜਰੀ ਦੌਰਾਨ ਡਾ. ਜੌਲੀ ਨੇ 23 ਸੈਂਟੀਮੀਟਰ ਲੰਬਾ ਅਪੈਂਡਿਕਸ ਕੱਢਿਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।