ਆਲਮਗੀਰ, 18 ਜੁਲਾਈ (ਜਰਨੈਲ ਸਿੰਘ ਪੱਟੀ)-ਸਥਾਨਕ ਮਲੇਰਕੋਟਲਾ ਰੋਡ ਬਾਈਪਾਸ ਚੌਕ ਪਿੰਡ ਗਿੱਲ ਸਥਿਤ ਵਿਸ਼ਵ ਪੱਧਰੀਆਂ ਸਿਹਤ ਸਹੂਲਤਾਂ ਅਤੇ ਤਕਨੀਕਾਂ ਨਾਲ ਲੈਸ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਲੁਧਿਆਣਾ ਵਿਖੇ ਹਾਲ ਹੀ ਵਿਚ ਇਕ ਬਹੁਤ ਹੀ ਅਸਾਧਾਰਨ ਅਤੇ ਵਿਸ਼ੇਸ਼ ਮੈਡੀਕਲ ਕੇਸ ਹੱਲ ਕੀਤਾ ਗਿਆ, ਜਿਸ ਵਿਚ ਦਿਸ਼ਾਦ ਅੰਸਾਰੀ ਨਾਮਕ ਇਕ ਮਰੀਜ਼ ਜਿਸ ਨੂੰ ਕਿ ਪੇਟ ਵਿਚ ਲਗਾਤਾਰ ਦਰਦ ਅਤੇ ਬੇਆਰਾਮੀ ਸੀ | ਹਰਨੀਆਂ ਤੇ ਲੈਪਰੋਸਕੋਪਿਕ ਸਰਜਰੀ ਦੇ ਮਾਹਿਰ ਡਾ. ਹਰਪ੍ਰੀਤ ਸਿੰਘ ਜੌਲੀ ਨੇ ਦੱਸਿਆ ਕਿ ਮਰੀਜ਼ ਦਿਸ਼ਾਦ ਅੰਸਾਰੀ ਦਰਦ ਕਾਰਨ ਆਪਣੇ ਹਰਨੀਆਂ ਦਾ ਆਪੇ੍ਰਸ਼ਨ ਕਰਵਾਉਣ ਲਈ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਆਇਆ ਸੀ, ਜਾਂਚ ਉਪਰੰਤ ਮਰੀਜ਼ ਨੂੰ ਹਰਨੀਆ ਦੀ ਸਰਜਰੀ ਦੀ ਸਲਾਹ ਦਿੱਤੀ ਗਈ, ਜੋ ਕਿ ਆਮ ਤੌਰ 'ਤੇ ਕੀਤੀ ਜਾਣ ਵਾਲੀ ਪ੍ਰਕਿਰਿਆ ਹੈ, ਜਿਸ ਵਿਚ ਰਿਕਵਰੀ ਸਮਾਂ ਬਹੁਤ ਘੱਟ ਲੱਗਦਾ ਹੈ | ਲੈਪਰੋਸਕੋਪਿਕ ਪ੍ਰਕਿਰਿਆ ਕਰਦੇ ਸਮੇਂ ਡਾ. ਜੌਲੀ ਅਤੇ ਉਨ੍ਹਾਂ ਦੀ ਟੀਮ ਨੇ ਇਕ ਅਸਧਾਰਨ ਤੌਰ 'ਤੇ ਲੰਬਾ ਅਪੈਂਡਿਕਸ ਲੱਭਿਆ, ਜੋ ਕਿ ਹਰਨੀਆ ਥੈਲੀ ਵਿਚ ਫੈਲਿਆ ਲਗਭਗ 23 ਸੈਂਟੀਮੀਟਰ ਲੰਬਾਈ ਸਾਈਜ਼ ਦਾ ਸੀਂ | ਮਾਹਿਰ ਸਰਜਨ ਡਾ. ਜੌਲੀ ਨੇ ਦੱਸਿਆ ਕਿ ਅਪੈਂਡਿਕਸ ਆਮ ਤੌਰ 'ਤੇ 6 ਤੋਂ 10 ਸੈਂਟੀਮੀਟਰ ਦੀ ਲੰਬਾਈ ਦੇ ਵਿਚਕਾਰ ਹੁੰਦਾ ਹੈ ਪ੍ਰੰਤੂ ਮਰੀਜ਼ ਅੰਸਾਰੀ ਦੀ ਹਰਨੀਆ ਥੈਲੀ ਵਿਚ ਲਗਭਗ 23 ਸੈਂਟੀਮੀਟਰ ਲੰਬਾ ਸੀ, ਜੋ ਇਸ ਕੇਸ ਨੂੰ ਬਹੁਤ ਹੀ ਦੁਰਲੱਭ ਅਤੇ ਡਾਕਟਰੀ ਤੌਰ 'ਤੇ ਮਹੱਤਵਪੂਰਨ ਬਣਾਉਂਦਾ ਹੈ | ਉਨ੍ਹਾਂ ਦੱਸਿਆ ਕਿ ਅਪੈਂਡਿਕਸ ਹਰਨੀਆ ਵਿਚ ਆਪਣਾ ਰਸਤਾ ਬਣਾ ਚੁੱਕਾ ਸੀ, ਅਜਿਹੀ ਸਥਿਤੀ ਜੋ ਸਰਜੀਕਲ ਲਾਈਨ ਵਿਚ ਬਹੁਤ ਘੱਟ ਦਰਜ ਕੀਤੀ ਜਾਂਦੀ ਹੈ | ਇੰਨੇ ਅਸਾਧਾਰਨ ਤੌਰ 'ਤੇ ਲੰਬੇ ਅਪੈਂਡਿਕਸ ਦੀ ਮੌਜੂਦਗੀ ਨੇ ਡਾਇਗਨੌਸਟਿਕ ਅਤੇ ਸਰਜੀਕਲ ਦੋਵੇਂ ਚੁਨੌਤੀਆਂ ਪੇਸ਼ ਕੀਤੀਆਂ | ਸਰਜਨ ਡਾ. ਜੌਲੀ ਨੇ ਦੱਸਿਆ ਕਿ ਦੂਰਬੀਨ ਨਾਲ ਆਪ੍ਰੇਸ਼ਨ ਦੌਰਾਨ ਮਰੀਜ਼ ਦੇ 23 ਸੈਂਟੀਮੀਟਰ ਲੰਬੇ ਅਪੈਂਡਿਕਸ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ ਅਤੇ ਹਰਨੀਆ ਨੂੰ ਬਿਨਾਂ ਕਿਸੇ ਪੇਚੀਦਗੀਆਂ ਦੇ ਸਫਲਤਾਪੂਰਵਕ ਆਪਰੇਟ ਕੀਤਾ ਗਿਆ | ਸਰਜਰੀ ਉਪਰੰਤ ਮਰੀਜ਼ ਦਿਸ਼ਾਦ ਨੇ ਦਰਦ ਤੋਂ ਰਾਹਤ ਪਾ ਕੇ ਸਰਜਨ ਡਾ. ਜੌਲੀ ਅਤੇ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ | ਸਰਜਨ ਡਾ. ਜੌਲੀ ਨੇ ਦੱਸਿਆ ਕਿ ਮਰੀਜ਼ ਆਮ ਗਤੀਵਿਧੀਆਂ ਨੂੰ ਮੁੜ ਜਲਦੀ ਸ਼ੁਰੂ ਕਰਨ ਦੇ ਯੋਗ ਹੋਣ ਕਾਰਨ ਆਪੇ੍ਰਸ਼ਨ ਦੇ ਅਗਲੇ ਹੀ ਦਿਨ ਉਸ ਨੂੰ ਛੁੱਟੀ ਦੇ ਦਿੱਤੀ ਗਈ | ਡਾ. ਜੌਲੀ ਅਤੇ ਹਸਪਤਾਲ ਦੀ ਟੀਮ ਦੁਰਲੱਭ ਅਤੇ ਚੁਨੌਤੀਪੂਰਨ ਸਰਜੀਕਲ ਪੇਸ਼ਕਾਰੀਆਂ ਦੇ ਬਾਵਜੂਦ ਵੀ ਵਿਸ਼ਵ ਪੱਧਰੀ ਦੇਖਭਾਲ ਪ੍ਰਦਾਨ ਕਰਨ ਵਿਚ ਵਿਸ਼ਵਾਸ ਰੱਖਦੇ ਹਨ |