26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਡਾ. ਮਨੁਜ ਵਧਵਾ ਦਾ ਮੋਹਨਦੇਈ ਓਸਵਾਲ ਹਸਪਤਾਲ 'ਚ ਓ.ਪੀ.ਡੀ. ਤੇ ਸਰਜਰੀ ਕੈਂਪ ਅੱਜ <br/>

ਅਜੀਤ ਡੈਸਕ 19-07-2025
ਲੁਧਿਆਣਾ, 18 ਜੁਲਾਈ (ਅ.ਬ.)-ਵਿਸ਼ਵ ਪ੍ਰਸਿੱਧ ਜੋੜ ਬਦਲਣ ਦੇ ਮਾਹਿਰ ਡਾ. ਮਨੁਜ ਵਧਵਾ 19 ਜੁਲਾਈ ਸ਼ਨੀਵਾਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਮੋਹਨਦੇਈ ਹਸਪਤਾਲ ਵਿਖੇ ਇਕ ਵਿਸ਼ੇਸ਼ ਓ.ਪੀ.ਡੀ. ਅਤੇ ਸਰਜਰੀ ਕੈਂਪ ਲਗਾਉਣਗੇ | ਜ਼ਿਕਰਯੋਗ ਹੈ ਕਿ ਡਾ. ਵਧਵਾ ਗੋਡੇ, ਕਮਰ, ਕੂਹਣੀ ਅਤੇ ਮੋਢੇ ਦੇ ਬਾਲਗ ਜੋੜਾਂ ਦੇ ਪੁਨਰ ਨਿਰਮਾਣ ਵਿਚ ਮਾਹਰ ਵਜੋਂ ਮੁਹਾਰਤ ਰੱਖਦੇ ਹਨ | ਉਨ੍ਹਾਂ ਨੇ ਹੁਣ ਤੱਕ 50 ਹਜ਼ਾਰ ਤੋਂ ਵੱਧ ਜੋੜ ਬਦਲਣ ਦੀਆਂ ਸਰਜਰੀਆਂ ਕੀਤੀਆਂ ਹਨ | ਹਸਪਤਾਲ ਦੇ ਉਪ ਪ੍ਰਧਾਨ (ਓਪਰੇਸ਼ਨ) ਡਾ. ਪ੍ਰਭਜੋਤ ਸਿੰਘ ਨੇ ਕਿਹਾ ਕਿ ਡਾ. ਵਧਵਾ ਦੇ ਨਾਮ ਇੱਕ ਵਿਸ਼ਵ ਰਿਕਾਰਡ ਹੈ ਜੋ ਉਨ੍ਹਾਂ ਨੇ ਇਕ ਮਹੀਨੇ ਵਿੱਚ 524 ਸਰਜਰੀਆਂ ਕਰ ਕੇ ਬਣਾਇਆ ਹੈ | ਜੂਨ ਮਹੀਨੇ ਵਿੱਚ ਮੋਹਨਦੇਈ ਓਸਵਾਲ ਹਸਪਤਾਲ ਵਿਖੇ ਲਗਾਏ ਗਏ ਪਹਿਲੇ ਕੈਂਪ ਵਿੱਚ, ਨਾ ਸਿਰਫ਼ ਲੁਧਿਆਣਾ ਤੋਂ ਸਗੋਂ ਹੋਰ ਸ਼ਹਿਰਾਂ ਤੋਂ ਵੀ ਮਰੀਜ਼ ਆਏ ਅਤੇ ਡਾ. ਵਧਵਾ ਨਾਲ ਸਲਾਹ ਕਰ ਕੇ ਰਾਹਤ ਪ੍ਰਾਪਤ ਕੀਤੀ | ਪਹਿਲੇ ਕੈਂਪ ਦੀ ਸਫਲਤਾ ਨੂੰ ਦੇਖਦੇ ਹੋਏ, ਹੁਣ ਹਸਪਤਾਲ ਵਲੋਂ ਦੁਬਾਰਾ ਦੂਜਾ ਕੈਂਪ ਲਗਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਹਰਨੀਆਂ ਸਰਜਰੀ ਦੌਰਾਨ ਡਾ. ਜੌਲੀ ਨੇ 23 ਸੈਂਟੀਮੀਟਰ ਲੰਬਾ ਅਪੈਂਡਿਕਸ ਕੱਢਿਆ <b... ਅਗਲੀ ਖ਼ਬਰ ਬਿਜੀਨੈਟ ਵਲੋਂ ਪੰਜਾਬ 'ਚ ਆਲ ਇਨ ਵਨ ਈ.ਆਰ.ਪੀ. ਸਾਲਿਊਸ਼ਨ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।