ਲੁਧਿਆਣਾ , 18 ਜੁਲਾਈ (ਅ.ਬ.) -ਸਮਾਰਟ ਇੰਟਰਪ੍ਰਾਈਜ ਰਿਸੋਰਸ ਪਲਾਨਿੰਗ (ਈਆਰਪੀ) ਸਾਫਟਵੇਅਰ ਦਾ ਮੋਹਰੀ ਬਿਜੀਨੈਟ ਨੇ ਆਲ ਇਨ ਵਨ ਈ.ਆਰ.ਪੀ. ਸਾਲਿਊਸ਼ਨ ਪੇਸ਼ ਕੀਤਾ ਹੈ | ਇਹ ਸਾਲਿਊਸ਼ਨ ਵਧਦੇ ਹੋਏ ਮੈਨੂਫੈਕਚਰਿੰਗ ਅਤੇ ਟ੍ਰੇਡਿੰਗ ਵਪਾਰ ਨੂੰ 'ਸਰਲੀਕਰਣ, ਵਿਸਤਰਿਤ ਅਤੇ ਸਫਲਤਾ ਦੇ ਕੇ ਉਨ੍ਹਾਂ ਦੇ ਸਫਰ 'ਚ ਸਹਿਯੋਗ ਕਰਨਗੇ | ਵਿਸ਼ਾਲ, ਬਿਜਨਸ ਹੈਡ ਈਆਰਪੀ, ਬਿਜੀਨੈਟ ਨੇ ਕਿਹਾ, 'ਬਿਜੀਨੈਟ 'ਚ ਸਾਡਾ ਮਕਸਦ ਐਮ.ਐਸ.ਐਮ.ਈ. ਅਤੇ ਐਸ.ਐਮ.ਈ. ਨੂੰ ਉਹ ਟੂਲਸ ਪ੍ਰਦਾਨ ਕਰਨਾ ਹੈ, ਜਿਹੜੇ ਉਨ੍ਹਾਂ ਦੇ ਆਪਰੇਸ਼ੰਜ 'ਚ ਗਤੀ, ਸਪੱਸ਼ਟਤਾ ਅਤੇ ਕੰਟਰੋਲ ਲੈ ਕੇ ਆਉਣ | ਜਲੰਧਰ 'ਚ ਆਪਣੇ ਸਾਲਿਊਸ਼ੰਜ ਪੇਸ਼ ਕਰਕੇ ਅਸੀਂ ਉਨ੍ਹਾਂ ਉਦਯੋਗਪਤੀਆਂ ਤੱਕ ਆਪਣਾ ਵਿਸਤਾਰ ਕਰ ਰਹੇ ਹਾਂ, ਜਿਹੜੇ ਡਿਜੀਟਲ ਬਦਲਾਅ ਨੂੰ ਅਪਣਾਉਣ ਦੇ ਲਈ ਤਿਆਰ ਹਨ | ਸਾਡਾ ਪਲੇਟਫਾਰਮ ਸਿਰਫ ਸਾਫਟਵੇਅਰ ਪ੍ਰਦਾਨ ਨਹੀਂ ਕਰਦਾ, ਸਗੋਂ ਬਿਜਨਸ ਦੀਆਂ ਮੁਸ਼ਕਿਲਾਂ ਨੂੰ ਸਰਲ ਬਣਾ ਕੇ ਅਸਲੀ ਨਤੀਜੇ ਪੇਸ਼ ਕਰਦਾ ਹੈ | ਬਿਜੀਨੈਟ 'ਭਾਰਤ ਦੇ ਟਾਪ ਬਿਜਨਸ ਈ.ਆਰ.ਪੀ. ਸਾਫਟਵੇਅਰ' ਦੇ ਰੂਪ 'ਚ ਸਨਮਾਨਿਤ ਕੀਤੀ ਜਾ ਚੁੱਕੀ ਹੈ |