ਲੁਧਿਆਣਾ, 18 ਜੁਲਾਈ (ਡਾ. ਤਰਲੋਚਨ ਸਿੰਘ)-ਸਮੇਂ ਦੇ ਨਾਲ ਨਾਲ ਵਿਗਿਆਨ ਨੇ ਵੀ ਸਿਹਤ ਦੇ ਮਾਮਲੇ ਵਿਚ ਬਹੁਤ ਤਰੱਕੀ ਕੀਤੀ ਹੈ | ਉਸ ਵਿਚੋਂ ਦੂਰਬੀਨ ਦੀ ਕਾਢ ਇਕ ਬਹੁਤ ਮਹੱਤਵਪੂਰਨ ਉਦਾਹਰਣ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਪੌਰਥੋ ਕਲੀਨਿਕ, ਅਦਿੱਤਿਆ ਜੇਤਲੀ ਚੌਂਕ, ਮਾਡਲ ਟਾਊਨ, ਲੁਧਿਆਣਾ ਦੇ ਡਾਇਰੈਕਟਰ ਅਤੇ ਸਪੋਰਟਸ ਇੰਜ਼ਰੀ ਸਪੈਸ਼ਲਿਸਟ ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਅੱਜ ਕੱਲ੍ਹ ਹਰ ਉਮਰ ਦੇ ਮਰੀਜ਼ ਮੋਢੇ ਜਾਂ ਗੋਡੇ ਦੇ ਦਰਦ ਤੋਂ ਪੀੜਤ ਹਨ | ਬਜ਼ੁਰਗਾਂ ਵਿਚ ਮੋਢੇ ਦੀ ਰੱਸੀ ਦਾ ਟੁੱਟਣਾ ਜਿਸ ਨੂੰ ਰੋਟੇਟਰ ਕੱਫ ਟੀਅਰ ਕਿਹਾ ਜਾਂਦਾ ਹੈ, ਬਹੁਤ ਹੀ ਆਮ ਬਿਮਾਰੀ ਹੈ | ਇਸ ਵਿਚ ਮਰੀਜ਼ ਆਪਣੇ ਰੋਜ਼ ਦੇ ਕੰਮ ਕਾਰ ਜਿਵੇਂ ਕਿ ਵਾਲ ਵਾਹੁਣਾ, ਕੋਈ ਭਾਰ ਚੁੱਕਣਾ ਆਦਿ ਨਹੀਂ ਕਰ ਪਾਉਂਦਾ | ਉਸੇ ਤਰਾਂ ਨੌਜਵਾਨਾਂ ਵਿਚ ਖੇਡਾਂ ਦੀਆਂ ਸੱਟਾਂ ਜਿਵੇਂ ਕਿ ਗੋਡੇ ਦੇ ਲਿਗਾਮੇਂਟ (ਏ.ਸੀ.ਐੱਲ) ਦੀ ਸੱਟ, ਮੇਨਿਸਕਸ ਦੀ ਸੱਟ, ਕਾਰਟੀਲੇਜ ਅਤੇ ਟੈਂਡਨ ਇੰਜਰੀ ਅਤੇ ਮੋਢੇ ਦੀ ਗੱਲ ਕਰੀਏ ਤਾਂ ਮੋਢੇ ਦਾ ਵਾਰ ਵਾਰ ਨਿਕਲਣਾ ਅਤੇ ਮਾਸਪੇਸ਼ੀਆਂ ਦੀ ਸੱਟ ਜਿਆਦਾ ਤਰ ਵੇਖਣ ਨੂੰ ਮਿਲਦੀ ਹੈ | ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਹੁਣ ਤੱਕ ਜਾਂ ਤਾਂ ਪਲੱਸਤਰ ਲਾ ਕੇ ਕੀਤਾ ਜਾਂਦਾ ਸੀ ਜਾਂ ਫੇਰ ਵੱਡੇ ਚੀਰੇ ਵਾਲੀ ਸਰਜਰੀ ਨਾਲ ਹੁੰਦਾ ਸੀ | ਪਰ ਹੁਣ ਆਧੁਨਿਕ ਦੂਰਬੀਨ ਤਕਨੀਕਾਂ ਨਾਲ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਬਹੁਤ ਹੀ ਛੋਟੇ ਚੀਰੇ ਅਤੇ ਘੱਟ ਸਮੇਂ ਵਿਚ ਮੁਮਕਿਨ ਹੈ | ਮਰੀਜ਼ ਦੀ ਰਿਕਵਰੀ ਵੀ ਛੇਤੀ ਹੁੰਦੀ ਹੈ ਅਤੇ ਉਹ ਆਪਣੇ ਰੋਜ਼ ਦੇ ਕੰਮ ਕਾਰ ਵੀ ਘੱਟ ਸਮੇਂ ਵਿਚ ਹੀ ਸ਼ੁਰੂ ਕਰ ਦਿੰਦੇ ਹਨ | ਖਿਡਾਰੀਆਂ ਲਈ ਇਹ ਤਕਨੀਕ ਕਿਸੇ ਵਰਦਾਨ ਤੋਂ ਘੱਟ ਨਹੀਂ | ਸਪੋਰਥੌ ਕਲੀਨਿਕ ਦੇ ਡਾਇਰੈਕਟਰ ਡਾ. ਮੋਹਿਤ ਸਿੰਗਲਾ ਨੇ ਇਸ ਤਕਨੀਕ ਦੀ ਕਈ ਲੰਬੇ ਸਮੇਂ ਦੀਆਂ ਫੈਲੋਸਪਿਾਂ ਰਾਹੀਂ ਵਿਆਪਕ ਸਿਖਲਾਈ ਪ੍ਰਾਪਤ ਕੀਤੀ ਹੈ | ਉਹ ਖਿਡਾਰੀਆਂ ਨੂੰ ਮੁੜ ਖੇਡਾਂ ਦੇ ਮੈਦਾਨ ਵਿਚ ਲਿਆਉਣ ਲਈ ਪੁਨਰਵਾਸ ਟੀਮ ਨਾਲ ਪੂਰੀ ਮਿਹਨਤ ਕਰ ਰਹੇ ਹਨ | ਡਾ. ਸਿੰਗਲਾ ਹੁਣ ਤੱਕ ਅਨੇਕਾਂ ਹੀ ਖਿਡਾਰੀਆਂ ਦੇ ਗੋਡਿਆਂ ਤੇ ਮੋਢਿਆਂ ਦਾ ਸਫਲਤਾ ਪੂਰਵਕ ਇਲਾਜ ਕਰ ਚੁੱਕੇ ਹਨ |