ਲੁਧਿਆਣਾ, 18 ਜੁਲਾਈ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿਖੇ ਇੰਟਰ ਸੈਕਸ਼ਨ ਅੰਗਰੇਜ਼ੀ ਕਵਿਤਾ ਮੁਕਾਬਲਾ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਵੱਖ ਵੱਖ ਵਿਸ਼ਿਆਂ 'ਤੇ ਕਵਿਤਾਵਾਂ ਸੁਣਾਈਆਂ ਗਈਆਂ | ਉਕਤ ਮੁਕਾਬਲੇ ਵਿਚ ਅਸੀਸ ਕੌਰ ਨੇ ਪਹਿਲਾ, ਹਰਸੀਰਤ ਕੌਰ, ਏਕਮ ਕੌਰ, ਅਵਨੀਤ ਕੌਰ ਨੇ ਦੂਜਾ ਤੇ ਤੀਜਾ ਕੀਰਤ ਕੌਰ ਤੇ ਏਕਮਬੀਰ ਸਿੰਘ ਨੇ ਹਾਸਿਲ ਕੀਤਾ, ਜਦਕਿ ਹੌਂਸਲਾ ਵਧਾਊ ਇਨਾਮ ਹਰਸ਼ੀਨ ਕੌਰ ਨੇ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਮੰਤ ਕੌਰ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ | ਸਕੂਲ ਦੇ ਮੁੱਖ ਅਧਿਆਪਕਾ ਨਵਜੀਤ ਕੌਰ ਪਾਹੂਜਾ ਅਤੇ ਕੋਆਰਡੀਨੇਟਰ ਅਭਿਨੀਤ ਕੌਰ ਸਰਨਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਜੇਤੂ ਵਿਦਿਆਰਥੀਆਂ ਨੰੂ ਸਕੂਲ ਦੇ ਪਿੰ੍ਰਸੀਪਲ ਗੁਰਮੰਤ ਕੌਰ ਗਿੱਲ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |