26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਦਰ, ਸਾਹਨੇਵਾਲ ਅਤੇ ਡਵੀਜ਼ਨ ਨੰਬਰ 6 ਪੁਲਿਸ ਨੇ 7 ਲੁਟੇਰੇ ਕੀਤੇ ਗਿ੍ਫ਼ਤਾਰ

ਅਜੀਤ ਡੈਸਕ 19-07-2025
ਲੁਧਿਆਣਾ, 18 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਥਾਣਿਆਂ ਦੀ ਹਦੂਦ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 9 ਲੁਟੇਰਿਆਂ 'ਚੋਂ 7 ਨੂੰ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤਾ ਹੈ, ਜਦਕਿ ਦੋ ਲੁਟੇਰਿਆਂ ਦੀ ਗਿ੍ਫ਼ਤਾਰੀ ਬਾਕੀ ਹੈ | ਗਿ੍ਫ਼ਤਾਰ ਲੁਟੇਰਿਆਂ ਕੋਲੋਂ ਪੁਲਿਸ ਨੇ ਲੁੱਟੇ ਗਏ ਮੋਬਾਈਲ, ਨਕਦੀ ਅਤੇ ਵਾਹਨ ਬਰਾਮਦ ਕੀਤੇ ਹਨ | ਪਹਿਲੇ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਕੁਲਵੰਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਧਾਂਦਰਾ ਰੋਡ, ਲੁਧਿਆਣਾ ਕੋਲੋਂ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਮੋਬਾਈਲ ਫ਼ੋਨ ਅਤੇ 7 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਵਾਲੇ ਲਖਵੀਰ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਲਿੱਤਰਾਂ, ਲੁਧਿਆਣਾ, ਕੁਲਵਿੰਦਰ ਸਿੰਘ ਉਰਫ਼ ਗੋਲੂ ਵਾਸੀ ਪਿੰਡ ਬਰਮੀ, ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ 11 ਮੋਬਾਈਲ ਫ਼ੋਨ, 3 ਮੋਟਰਸਾਈਕਲ, 1 ਲੋਹੇ ਦਾ ਦਾਤ ਅਤੇ ਇਕ ਗੰਡਾਸੀ ਬਰਾਮਦ ਕੀਤੀ ਹੈ | ਇਨ੍ਹਾਂ ਦੇ ਤੀਜੇ ਸਾਥੀ ਰਮਨਦੀਪ ਸਿੰਘ ਵਾਸੀ ਪਿੰਡ ਤਾਜਪੁਰ, ਲੁਧਿਆਣਾ ਦੀ ਗਿ੍ਫ਼ਤਾਰ ਬਾਕੀ ਹੈ | ਦੂਸਰੇ ਮਾਮਲੇ 'ਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਤਾਰਾ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਚੀਮਾ ਡੇਅਰੀ, ਮੱਕੜ ਕਾਲੋਨੀ, ਢੰਡਾਰੀ ਕਲਾਂ ਲੁਧਿਆਣਾ ਕੋਲੋਂ ਲੋਹੇ ਦਾ ਦਾਤ ਵਿਖਾ ਕੇ ਚਾਂਦੀ ਦੀ ਚੇਨ ਖੋਹਣ ਵਾਲੇ ਅਮਿਤ ਕੁਮਾਰ ਪੁੱਤਰ ਕਰਨੈਲ ਸਿੰਘ ਅਤੇ ਹਰਵਿੰਦਰ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀਆਨ ਖੰਨਾ, ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ ਚਾਂਦੀ ਦੀ ਚੇਨ, ਖਿਡੌਣਾ ਪਿਸਤੌਲ, ਲੋਹੇ ਦਾ ਦਾਤ ਅਤੇ 1 ਮੋਟਰਸਾਈਕਲ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਓਮ ਪ੍ਰਕਾਸ਼ ਪੁੱਤਰ ਬਿ੍ਜ ਲਾਲ ਵਾਸੀ ਜੈਨ ਕਾਲੋਨੀ, ਡਾਬਾ ਰੋਡ, ਲੁਧਿਆਣਾ ਕੋਲੋਂ ਲੋਹੇ ਦਾ ਦਾਤ ਵਿਖਾ ਕੇ ਉਸਦਾ ਸੈਮਸੰਗ ਐਮ-15 ਮੋਬਾਈਲ ਫ਼ੋਨ, ਨਕਦੀ ਅਤੇ ਬੈਗ ਜਿਸ 'ਚ ਹੋਰ ਸਮਾਨ ਸੀ ਲੁੱਟ ਕੇ ਫ਼ਰਾਰ ਹੋਣ ਵਾਲੇ ਮਨਿੰਦਰ ਸਿੰਘ ਉਰਫ਼ ਮਨੀ ਪੁੱਤਰ ਬਹਾਦਰ ਸਿੰਘ ਵਾਸੀ ਮੁਹੱਲਾ ਕਬੀਰ ਨਗਰ, ਲੁਧਿਆਣਾ, ਗੁਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਡਾਬਾ, ਲੁਧਿਆਣਾ ਅਤੇ ਮਨੋਜ ਕੁਮਾਰ ਉਰਫ਼ ਮੰਨੂੰ ਪੁੱਤਰ ਸੁਰੇਸ਼ ਗਰਗ ਵਾਸੀ ਕਬੀਰ ਨਗਰ, ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 4000 ਰੁਪਏ ਦੀ ਨਕਦੀ, 10 ਮੋਬਾਈਲ ਫ਼ੋਨ, ਲੋਹੇ ਦਾ ਦਾਤ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ | ਇਨ੍ਹਾਂ ਦਾ ਚੌਥਾ ਸਾਥੀ ਹਨੀ ਫ਼ਰਾਰ ਹੈ, ਜਿਸਦੀ ਗਿ੍ਫ਼ਤਾਰੀ ਕੀਤੀ ਜਾਣੀ ਹੈ | ਪੁਲਿਸ ਵਲੋਂ ਇਨ੍ਹਾਂ 7 ਲੁਟੇਰਿਆਂ ਕੋਲੋਂ 21 ਮੋਬਾਈਲ, ਇਕ ਚਾਂਦੀ ਦੀ ਚੇਨ, 5 ਮੋਟਰਸਾਈਕਲ, 3 ਲੋਹੇ ਦੇ ਦਾਤ, ਇਕ ਖਿਡੌਣਾ ਪਿਸਤੌਲ ਅਤੇ 1 ਗੰਡਾਸੀ ਬਰਾਮਦ ਕੀਤੀ ਗਈ ਹੈ | ਥਾਣਾ ਸਦਰ, ਸਾਹਨੇਵਾਲ ਅਤੇ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਗਿ੍ਫ਼ਤਾਰ ਲੁਟੇਰਿਆਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਹੈ ਤਾਂ ਕਿ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ |ਤਿੰਨ ਲੁਟੇਰਿਆਂ ਖ਼ਿਲਾਫ਼ ਪਹਿਲਾਂ ਵੀ ਨੇ ਅਪਰਾਧਿਕ ਮਾਮਲੇ ਦਰਜ
ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ 7 ਲੁਟੇਰਿਆਂ 'ਚੋਂ ਤਿੰਨ ਦੇ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਇਕ ਦਰਜਨ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ਼ ਹਨ | ਜਾਣਕਾਰੀ ਅਨੁਸਾਰ ਥਾਣਾ ਸਦਰ ਦੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਲਖਵੀਰ ਸਿੰਘ ਉਰਫ਼ ਸੁੱਖਾ ਦੇ ਖ਼ਿਲਾਫ਼ ਲੁਧਿਆਣਾ ਦੇ ਸ਼ਹਿਰੀ ਅਤੇ ਦਿਹਾਤੀ ਥਾਣਿਆਂ 'ਚ ਕੁੱਲ 9 ਅਪਰਾਧਿਕ ਕੇਸ ਦਰਜ਼ ਹਨ | ਥਾਣਾ ਸਾਹਨੇਵਾਲ ਦੀ ਪੁਲਿਸ ਵਲੋਂ ਗਿ੍ਫ਼ਤਾਰ ਅਮਿਤ ਕੁਮਾਰ ਪੁੱਤਰ ਕਰਨੈਲ ਸਿੰਘ ਵਾਸੀ ਖੰਨਾ ਦੇ ਖ਼ਿਲਾਫ਼ ਖੰਨਾ, ਫ਼ਤਿਹਗੜ੍ਹ ਸਾਹਿਬ ਅਤੇ ਸ਼ਿਮਲਾਪੁਰੀ 'ਚ ਤਿੰਨ ਕੇਸ ਦਰਜ ਹਨ ਅਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਵਲੋਂ ਗਿ੍ਫ਼ਤਾਰ ਮਨਿੰਦਰ ਸਿੰਘ ਊਰੇ ਮਨੀ ਵਾਸੀ ਮੁਹੱਲਾ ਕਬੀਰ ਨਗਰ, ਲੁਧਿਆਣਾ ਖ਼ਿਲਾਫ਼ ਥਾਣਾ ਨੰਬਰ 6 'ਚ ਤਿੰਨ ਅਤੇ ਸਦਰ 'ਚ ਇਕ ਕੇਸ ਸਮੇਤ ਕੁੱਲ ਚਾਰ ਮੁਕੱਦਮੇ ਦਰਜ਼ ਹਨ | ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਇੰਟਰ ਸੈਕਸ਼ਨ ਅੰਗਰੇਜ਼ੀ ਕਵਿਤਾ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਰੋਡਵੇਜ਼ ਬੱਸ ਦੇ ਕੰਡਕਟਰ ਦੀ ਕੁੱਟਮਾਰ ਮਾਮਲੇ 'ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।