07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਰੋਡਵੇਜ਼ ਬੱਸ ਦੇ ਕੰਡਕਟਰ ਦੀ ਕੁੱਟਮਾਰ ਮਾਮਲੇ 'ਚ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 19-07-2025
ਹਠੂਰ, 18 ਜੁਲਾਈ (ਜਸਵਿੰਦਰ ਸਿੰਘ ਛਿੰਦਾ)-ਪੁਲਿਸ ਥਾਣਾ ਹਠੂਰ ਵਲੋਂ ਇਕ ਰੋਡਵੇਜ਼ ਬੱਸ ਦੇ ਕੰਡਕਟਰ ਦੀ ਕੁੱਟਮਾਰ ਮਾਮਲੇ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਐੱਸ.ਐੱਚ.ਓ. ਕੁਲਜਿੰਦਰ ਸਿੰਘ ਗਰੇਵਾਲ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀ.ਬੀ.-10-ਐੱਚ. ਟੀ. 2619 ਜੋ ਕਿ ਜਗਰਾਉਂ ਤੋਂ ਵਾਇਆ ਮੱਲ੍ਹਾ ਚਕਰ, ਰਾਮਾਂ, ਬਿਲਾਸਪੁਰ ਤੋਂ ਨਿਹਾਲ ਸਿੰਘ ਵਾਲਾ ਜਾਂਦੀ ਹੈ | ਬੀਤੇ ਦਿਨੀਂ ਉਕਤ ਬੱਸ ਦੇ ਕੰਡਕਟਰ ਤੇਜਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਤਖਤੂਪੁਰਾ (ਮੋਗਾ) ਵਲੋਂ ਪੁਲਿਸ ਥਾਣਾ ਹਠੂਰ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਜਗਰਾਉਂ ਤੋਂ ਇਕ ਲੜਕਾ ਚੜਿ੍ਹਆ ਪਰ ਉਸ ਵਲੋਂ ਵਾਰ-ਵਾਰ ਕਹਿਣ 'ਤੇ ਵੀ ਟਿਕਟ ਨਹੀਂ ਲਈ ਗਈ | ਜਿਉਂ ਹੀ ਬੱਸ ਪਿੰਡ ਮੱਲ੍ਹਾ ਪੁੱਜੀ ਤਾਂ ਉਸ ਨੇ ਤੇ ਉਸਦੇ ਸਾਥੀਆਂ ਨੇ ਧੱਕੇ ਨਾਲ ਬੱਸ ਰੋਕ ਲਈ ਅਤੇ ਉਸਦੀ ਕੁੱਟਮਾਰ ਕੀਤੀ | ਉਕਤ ਕੰਡਕਟਰ ਨੇ ਉਨ੍ਹਾਂ ਵਲੋਂ ਪੱਗ ਲਾਹੁਣ, 7500 ਰੁਪਏ ਖੋਹਣ ਅਤੇ ਉਸਦੇ ਕੱਪੜੇ ਪਾੜਣ ਦੇ ਦੋਸ਼ ਵੀ ਲਾਏ ਹਨ | ਜਿਸ 'ਤੇ ਏ.ਐੱਸ.ਆਈ. ਗੀਤਇੰਦਰ ਸਿੰਘ ਨੇ ਮੁਢਲੀ ਜਾਣਕਾਰੀ ਲੈ ਕੇ ਪਿੰਡ ਮੱਲ੍ਹਾ ਦੀ ਇਕ ਲੜਕੀ, ਅਰਸ਼ਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਗੁੱਜ਼ਰਵਾਲ, ਗੱਗੀ ਮੋਟੂ, ਬਿੱਲਾ ਅਤੇ ਪਵਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਸਾਰੇ ਵਾਸੀ ਪਿੰਡ ਮੱਲ੍ਹਾ ਵਿਰੁੱਧ 115(2), 126(2), 221, 132, 351(1), 251(3), 133, 311, 191(3), 190 ਤਹਿਤ ਮੁਕੱਦਮਾ ਦਰਜ ਕੀਤਾ ਹੈ |

ਪਿਛਲੀ ਖ਼ਬਰ ਸਦਰ, ਸਾਹਨੇਵਾਲ ਅਤੇ ਡਵੀਜ਼ਨ ਨੰਬਰ 6 ਪੁਲਿਸ ਨੇ 7 ਲੁਟੇਰੇ ਕੀਤੇ ਗਿ੍ਫ਼ਤਾਰ ਅਗਲੀ ਖ਼ਬਰ ਕੋਰੋਨਾ ਦਾ ਕੋਈ ਹੋਰ ਨਵਾਂ ਮਾਮਲਾ ਸਾਹਮਣੇ ਨਾ ਆਉਣ ਕਾਰਨ ਲੋਕਾਂ 'ਚ ਦਹਿਸ਼ਤ ਘਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।