05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਾਬਾ ਜਸਵੰਤ ਸਿੰਘ ਹਸਪਤਾਲ ਵਲੋਂ ਰੂਪਨਗਰ ਵਿਖੇ ਦੰਦਾਂ ਦੀ ਜਾਂਚ ਅਤੇ ਸਿਹਤ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਡਾ. ਤਰਲੋਚਨ ਸਿੰਘ)-ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਤੇ ਹਸਪਤਾਲ ਵਲੋਂ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਜੀ ਦੀ ਅਗਵਾਈ ਹੇਠ ਜਨ ਸਿਹਤ ਦੰਦਾਂ ਦੇ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਦੰਦਾਂ ਦੀ ਜਾਂਚ, ਮੂੰਹ ਦੀ ਸਿਹਤ ਦੀ ਜਾਗਰੂਕਤਾ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਕੈਂਪ ਲਗਾਇਆ ਗਿਆ | ਕੈਂਪ ਵਿਚ ਡਾਕਟਰਾਂ ਵਲੋਂ ਨਾ ਸਿਰਫ਼ ਮੂੰਹ ਦੀ ਜਾਂਚ ਕੀਤੀ ਗਈ ਬਲਕਿ ਮੂੰਹ ਦੀ ਸਿਹਤ ਸਿੱਖਿਆ, ਮੂੰਹ ਦੀ ਲੇਸ ਝਿੱਲੀ ਦੇ ਜ਼ਖ਼ਮਾਂ ਬਾਰੇ ਜਾਗਰੂਕਤਾ, ਸਹੀ ਬੁਰਸ਼ ਤਕਨੀਕ ਦਾ ਪ੍ਰਦਰਸ਼ਨ ਅਤੇ ਮੂੰਹ ਸਬੰਧੀ ਗ਼ਲਤ ਆਦਤਾਂ ਨੂੰ ਰੋਕਣ ਲਈ ਸਲਾਹ ਦਿੱਤੀ ਗਈ | ਕੈਂਪ ਵਿਚ 200 ਤੋਂ ਵਧੇਰੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ | ਵਰਧਮਾਨ ਸਪੈਸ਼ਲ ਸਟੀਲਜ਼, ਲੁਧਿਆਣਾ ਵਲੋਂ ਕਰਵਾਏ ਇਸ ਪ੍ਰੋਗਰਾਮ ਵਿਚ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਆਈ.ਏ.ਐਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਜਨ ਸਿਹਤ ਦੰਦਾਂ ਦੇ ਵਿਭਾਗ ਦੀ ਮੁਖੀ ਡਾ. ਨਵਦੀਪ ਕੌਰ ਨੇ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮੌਖਿਕ ਸਿਹਤ ਦੀ ਮਹੱਤਤਾ ਅਤੇ ਕੈਟ ਕੈਮ, ਸੀ.ਬੀ.ਸੀ.ਟੀ ਆਦਿ ਨਵੀਨਤਮ ਉਨਤ ਤਕਨੀਕਾਂ ਦੁਆਰਾ ਹਸਪਤਾਲ ਵਿਚ ਪ੍ਰੋਸਥੈਸਿਸ ਇਮਪਲਾਂਟ ਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਨਿੱਜੀ ਤੌਰ ਤੇ ਹਸਪਤਾਲ ਦੇ ਚੇਅਰਮੈਨ ਬਾਬਾ ਅਨਹਦ ਰਾਜ ਸਿੰਘ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਨਗਰ ਨਿਗਮ ਨੇ ਜ਼ੋਨ-ਡੀ ਵਿਖੇ ਮਿੰਟਗੁਮਰੀ ਚੌਕ ਸਥਿਤ ਪਾਰਕ ਚੋਂ ਕੂੜਾ ਚੁੱਕਿਆ <br/> ਅਗਲੀ ਖ਼ਬਰ ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਰਾਸ਼ਟਰੀ ਸਕਿੱਲ ਡੇ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।