ਆਲਮਗੀਰ, 16 ਜੁਲਾਈ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੇ ਪਿ੍ੰਸੀਪਲ ਹਰਮੀਤ ਕੌਰ ਵੜੈਚ ਸਿੱਖਿਆ ਦੇ ਖੇਤਰ ਵਿਚ ਹੋਰ ਉਪਲਬਧੀਆਂ ਆਪਣੇ ਨਾਮ ਕਰਦੇ ਹੋਏ ਏਕ ਉਪਦੇਸ਼ ਮੀਡੀਆ ਦੁਆਰਾ ਰਬਿੰਦਰ ਨਾਥ ਟੈਗੋਰ ਰਾਸ਼ਟਰੀ ਪਿ੍ੰਸੀਪਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਪਿ੍ੰਸੀਪਲ ਸ਼੍ਰੀਮਤੀ ਵੜੈਚ ਜੋ ਕਿ ਸੀ.ਬੀ.ਐਸ.ਈ. ਦੀ ਰਾਸ਼ਟਰੀ ਟਰੇਨਰ ਅਤੇ ਸਿਟੀ ਕੋਆਰਡੀਨੇਟਰ ਵੀ ਹਨ, ਨੂੰ ਏਕ ਉਪਦੇਸ਼ ਮੀਡੀਆ ਦੇ ਚੇਅਰਮੈਨ ਰਵਿੰਦਰ ਸਿੰਘ ਦੁਆਰਾ ਜ਼ੀਰਕਪੁਰ ਵਿਖੇ ਆਯੋਜਿਤ ਸਿੱਖਿਆ ਉਤਮਤਾ ਸੰਮੇਲਨ ਦੌਰਾਨ ਰਬਿੰਦਰ ਨਾਥ ਟੈਗੋਰ ਰਾਸ਼ਟਰੀ ਪਿ੍ੰਸੀਪਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਪਿੰ੍ਰਸੀਪਲ ਵੜੈਚ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਉਨ੍ਹਾਂ ਦੇ ਮਿਆਰੀ ਸਿੱਖਿਆ ਵਚਨਬੱਧ ਯਤਨਾਂ ਅਤੇ ਨੌਜਵਾਨ ਸਿੱਖਿਆਰਥੀਆਂ ਨੂੰ ਜੀਵਨ ਲਈ ਹੁਨਰਾਂ ਨਾਲ ਤਿਆਰ ਕਰਨ ਲਈ ਨਵੀਨਤਾਕਾਰੀ ਪਹੁੰਚ ਸਦਕਾ ਸਨਮਾਨਿਤ ਕੀਤਾ ਗਿਆ ਹੈ | ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਿੱਖਿਆ ਦੇ ਖੇਤਰ ਵਿਚ ਦੂਰ-ਦਰਸ਼ੀ ਪਿ੍ੰਸੀਪਲ ਵੜੈਚ ਨੂੰ ਪਹਿਲਾਂ ਵੀ ਵੱਖ-ਵੱਖ ਸੰਗਠਨਾਂ ਦੁਆਰਾ ਲਗਭਗ ਦੋ ਦਰਜਨ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ |