19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਡਾ. ਨਿਰਮਲ ਜੌੜਾ ਦਾ ਸਕਾਟਲੈਂਡ 'ਚ ਪੰਜ ਦਰਿਆ ਅਦਾਰੇ ਵਲੋਂ ਗੁਰਬਚਨ ਸਿੰਘ ਖੁਰਮੀ ਯਾਦਗਾਰੀ ਐਵਾਰਡ ਨਾਲ ਹੋਵੇਗਾ ਸਨਮਾਨ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਅ. ਬ.)—ਪੰਜਾਬ ਐਗਰੀਕਲਕਰਲ ਯੂਨੀਵਰਸਿਟੀ ਦੇ ਨਿਰਦੇਸ਼ਕ, ਵਿਦਿਆਰਥੀ ਭਲਾਈ ਅਤੇ ਵਿਸ਼ਵ ਪ੍ਰਸਿੱਧ ਰੰਗਕਰਮੀ, ਨੌਜਵਾਨਾਂ ਲਈ ਪ੍ਰੇਰਨਾਦਾਇਕ ਸਖਸ਼ੀਅਤ ਡਾ: ਨਿਰਮਲ ਜੌੜਾ ਨੂੰ ਗਲਾਸਗੋ ਸਕਾਟਲੈਂਡ ਵਿਖੇ ਗੁਰਬਚਨ ਸਿੰਘ ਖੁਰਮੀ ਯਾਦਗਾਰੀ ਐਵਾਰਡ ਅਤੇ ਗੋਲਡ ਮੈਡਲ ਪ੍ਰਦਾਨ ਕੀਤਾ ਜਾਵੇਗਾ | ਅਦਾਰਾ ਪੰਜ ਦਰਿਆ ਵਲੋਂ ਆਯੋਜਿਤ ਕੀਤੇ ਜਾ ਰਹੇ ਇਸ ਸਾਹਿਤਕ ਸਮਾਗਮ ਦੌਰਾਨ ਨਿਰਮਲ ਜੌੜਾ ਨਾਲ ਰੂਬਰੂ ਵੀ ਰਚਾਇਆ ਜਾਵੇਗਾ | ਇਸ ਸਮਾਗਮ ਵਿਚ ਪੰਜਾਬੀ ਨਾਵਲਕਾਰ ਜੱਗੀ ਕੁੱਸਾ, ਡਾ. ਤਾਰਾ ਸਿੰਘ ਆਲਮ , ਕਰਨੈਲ ਸਿੰਘ ਚੀਮਾ ਸਮੇਤ ਇੰਗਲੈਂਡ ਦੀਆਂ ਅਦਬੀ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ | ਇਹ ਜਾਣਕਾਰੀ ਦਿੰਦਿਆ ਸੱਭਿਆਚਾਰਕ ਸਾਥ ਪੰਜਾਬ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਨੇ ਕਿਹਾ ਨਿਰਮਲ ਜੌੜਾ ਨੇ ਨਾਟਕ ਅਤੇ ਰੰਗਮਚ ਦੇ ਖੇਤਰ ਵਿੱਚ ਅਹਿਮ ਕਾਰਜ ਕੀਤੇ ਹਨ ਅਤੇ ਕਰ ਰਹੇ ਹਨ | ਸ. ਢੱਟ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਪ੍ਰਬੰਧਕ ਮਨਦੀਪ ਖੁਰਮੀ ਅਤੇ ਪੰਜ ਦਰਿਆ ਅਖ਼ਬਾਰ ਟੀਮ ਵੱਲੋਂ 24 ਜੁਲਾਈ 2025 ਨੂੰ ਸੈਂਟਰਲ ਗੁਰੂਘਰ ਸਿੰਘ ਸਭਾ ਅੰਦਰ ''ਸੈਂਟਰਲ ਮੇਲ ਮਿਲਾਪ ਸੈਂਟਰ'' ਕਾਨਫਰੰਸ ਹਾਲ ਵਿੱਚ ਹੋਣ ਜਾ ਰਹੇ ਇਸ ਸਮਾਗਮ ਦੌਰਾਨ ਡਾ: ਨਿਰਮਲ ਜੌੜਾ ਆਪਣੇ ਜੀਵਨ ਸਫ਼ਰ ਬਾਰੇ ਚਾਨਣਾ ਪਾਉਣਗੇ | ਇਸ ਮਾਣਮੱਤੇ ਐਵਾਰਡ ਲਈ ਨਿਰਮਲ ਜੌੜਾ ਨੂੰ ਮੁਬਾਰਕ ਪੇਸ਼ ਕਰਦਿਆਂ ਸ | ਢੱਟ ਨੇ ਦਸਿਆ ਕਿ ਉੱਘੇ ਪੱਤਰਕਾਰ ਅਤੇ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਵਲੋਂ ਆਪਣੇ ਮਰਹੂਮ ਗੀਤਕਾਰ ਪਿਤਾ ਗੁਰਬਚਨ ਸਿੰਘ ਖੁਰਮੀ ਦੀ ਯਾਦ ਵਿਚ ਸਾਲਾਨਾ ਐਵਾਰਡ ਦੇ ਰੂਪ ਵਿਚ ਗੋਲਡ ਮੈਡਲ ਦੇਣ ਦਾ ਅਹਿਦ ਲਿਆ ਸੀ ਤੇ ਪਹਿਲਾ ਗੋਲਡ ਮੈਡਲ ਨਿਰਮਲ ਜੌੜਾ ਨੂੰ ਦਿੱਤਾ ਜਾ ਰਿਹਾ ਹੈ | ਇੱਥੇ ਦੱਸਣਾ ਬਣਦਾ ਹੈ ਕਿ ਨਿਰਮਲ ਜੌੜਾ ਦਾ ਪੰਜਾਬੀ ਸੱਭਿਆਚਾਰ, ਸਾਹਿਤ ਤੇ ਰੰਗਮੰਚ ਦੇ ਖੇਤਰ 'ਚ ਬਹੁਤ ਵੱਡਾ ਸਥਾਨ ਹੈ | ਉਨਾਂ ਵਲੋਂ ਕੀਤੇ ਗਏ ਤੇ ਕੀਤੇ ਜਾ ਰਹੇ ਕਾਰਜਾਂ ਅੱਗੇ ਵੱਡੇ ਤੋਂ ਵੱਡੇ ਸਨਮਾਨ ਵੀ ਛੋਟੇ ਜਾਪਦੇ ਹਨ | ਨਿਰਮਲ ਜੌੜਾ ਅਜਿਹੀ ਮਿੱਠਬੋਲੜੀ ਸਖਸ਼ੀਅਤ ਹੈ, ਜਿਹਨਾਂ ਦੇ ਬੋਲ ਲੰਮਾ ਸਮਾਂ ਦੂਰਦਰਸ਼ਨ ਦੇ ਰੰਗਾਰੰਗ ਪ੍ਰੋਗਰਾਮ ''ਲਿਸ਼ਕਾਰਾ'' ਰਾਹੀਂ ਘਰ ਘਰ ਤੱਕ ਪਹੁੰਚਦੇ ਰਹੇ ਹਨ | ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ -ਨਾਲ ਉਹ ਸੱਭਿਆਚਾਰਕ ਸੱਥ ਪੰਜਾਬ ਦੇ ਸਕੱਤਰ ਜਨਰਲ ਹਨ ਅਤੇ ਅੰਤਰ-ਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲੇ ''ਮਿਸ ਵਰਲਡ ਪੰਜਾਬਣ'' ਦੀ ਸਫਲਤਾ ਵਿਚ ਹਮੇਸ਼ਾ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਹੈ |

ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਜ਼ਮੀਨਾਂ ਐਕਵਾਇਰ ਕਰਨ ਸੰਬੰਧੀ ਲਿਆਂਦੀ ਗਈ ਪਾਲਿਸੀ ਨੂੰ ਲਾਗੂ ਨਹੀਂ ਹੋਣ ਦੇਵਾਂਗੇ-ਸ਼ਿਵਾਲਿਕ <br... ਅਗਲੀ ਖ਼ਬਰ ਮੁੱਖ ਚੀਫ਼ ਇੰਜੀਨੀਅਰ ਦੇ ਦਫ਼ਤਰ ਬਾਹਰ ਬਿਜਲੀ ਮੁਲਾਜ਼ਮਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।