10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਆਧੁਨਿਕ ਆਲ ਵੈਦਰ ਸਵੀਮਿੰਗ ਆਧੁਨਿਕ ਪੂਲ ਦਾ ਨਿਰੀਖਣ

ਅਜੀਤ ਡੈਸਕ 17-07-2025
ਲੁਧਿਆਣਾ, 16 ਜੁਲਾਈ (ਭੁਪਿੰਦਰ ਸਿੰਘ ਬੈਂਸ)-ਹਰ ਮੌਸਮ ਵਿਚ ਤੈਰਾਕੀ ਦੇ ਸ਼ੌਕੀਨਾਂ ਦੀ ਉਡੀਕ ਨਗਰ ਨਿਗਮ ਦੇ ਅਤਿ-ਆਧੁਨਿਕ ਆਲ ਵੈਦਰ ਸਵੀਮਿੰਗ ਪੂਲ ਬਣਨ ਨਾਲ ਖ਼ਤਮ ਹੋ ਗਈ ਹੈ, ਜੋ ਤੈਰਾਕੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ | ਸਮਾਰਟ ਸਿਟੀ ਮਿਸ਼ਨ ਤਹਿਤ ਰੱਖ ਬਾਗ਼ ਨੇੜੇ ਓਲੰਪਿਕ ਆਕਾਰ (ਲੰਬਾਈ ਅਤੇ ਚੌੜਾਈ ਦੇ ਮਾਮਲੇ ਵਿਚ) ਇਨਡੋਰ ਸਵੀਮਿੰਗ ਪੂਲ ਲਗਭਗ 5.82 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ | ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਆਧੁਨਿਕ ਪੂਲ ਦਾ ਨਿਰੀਖਣ ਕੀਤਾ | ਆਲ ਵੈਦਰ ਸਵੀਮਿੰਗ ਪੂਲ 'ਤੇ ਅਤਿ-ਆਧੁਨਿਕ ਤਕਨਾਲੋਜੀ ਲਗਾਈ ਗਈ ਹੈ | ਪਾਣੀ ਨੂੰ ਸਾਫ਼ ਰੱਖਣ ਲਈ ਫਿਲਟਰੇਸ਼ਨ ਪਲਾਂਟ ਲਗਾਇਆ ਗਿਆ ਹੈ ਅਤੇ ਹਰ ਮੌਸਮ ਦੇ ਹਾਲਾਤਾਂ ਦੌਰਾਨ ਪਾਣੀ ਦਾ ਤਾਪਮਾਨ ਬਣਾਈ ਰੱਖਣ ਲਈ ਆਧੁਨਿਕ ਮਸ਼ੀਨਰੀ/ਪਲਾਂਟ ਲਗਾਇਆ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਪੂਲ ਦੀ ਲੰਬਾਈ 25 ਮੀਟਰ ਹੈ ਅਤੇ ਚੌੜਾਈ 12.5 ਮੀਟਰ ਹੈ, ਜੋ ਕਿ ਓਲੰਪਿਕ ਆਕਾਰ ਦੇ ਸਵੀਮਿੰਗ ਪੂਲ ਦੇ ਸਮਾਨ ਹੈ | 5-ਲੇਨ ਵਾਲੇ ਪੂਲ ਦੀ ਡੂੰਘਾਈ 4.5 ਫੁੱਟ ਤੋਂ 6 ਫੁੱਟ ਤੱਕ ਹੈ | ਇਹ ਆਲ ਵੈਦਰ ਸਵੀਮਿੰਗ ਪੂਲ ਹਰ ਉਮਰ ਦੇ ਲੋਕਾਂ ਲਈ ਇਕ ਬਿਹਤਰ ਮਨੋਰੰਜਨ ਸਥਾਨ ਪ੍ਰਦਾਨ ਕਰੇਗਾ | ਤੈਰਾਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੀ ਉਪਾਅ ਕੀਤੇ ਗਏ ਹਨ | ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਕਿਹਾ ਕਿ ਆਲ ਵੈਦਰ ਸਵੀਮਿੰਗ ਪੂਲ ਤਿਆਰ ਹੈ | ਨਗਰ ਨਿਗਮ ਜਲਦੀ ਹੀ ਨਿਵਾਸੀਆਂ ਲਈ ਰਜਿਸਟ੍ਰੇਸ਼ਨ ਖੋਲ੍ਹੇਗਾ | ਇਸ ਦੌਰਾਨ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਰੱਖ ਬਾਗ਼ ਨੇੜੇ ਟੇਬਲ ਟੈਨਿਸ ਕੋਰਟ ਅਤੇ ਗੁਰੂ ਨਾਨਕ ਸਟੇਡੀਅਮ ਵਿਚ ਬਾਸਕਟਬਾਲ ਕੋਰਟ ਸਥਾਪਤ ਕਰਨ ਲਈ ਚੱਲ ਰਹੇ ਕੰਮਾਂ ਦਾ ਵੀ ਨਿਰੀਖਣ ਕੀਤਾ ਅਤੇ ਕੰਮਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ |

ਪਿਛਲੀ ਖ਼ਬਰ ਸੇਵਾ ਕੇਂਦਰ ਨਜ਼ਦੀਕ ਸਿਵਲ ਹਸਪਤਾਲ ਹੁਣ ਖੁੱਲੇ੍ਹਗਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ 'ਚ ਲਿਆਂਦੀ ਤੇਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।