05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਮੂਲ ਮੰਤਰ ਦੇ ਜਾਪ ਕੀਤੇ <br/>

ਅਜੀਤ ਡੈਸਕ 25-12-2025
ਤਰਨ ਤਾਰਨ, 24 ਦਸੰਬਰ (ਹਰਿੰਦਰ ਸਿੰਘ)- ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਜੋ ਕਿ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਿਰਮੌਰ ਅਗਵਾਈ ਸਦਕਾ ਧਾਰਮਿਕ ਖੇਤਰ ਵਿਚ ਆਪਣਾ ਅਹਿਮ ਯੋਗਦਾਨ ਪਾਉਂਦਾ ਹੈ, ਵਿਖੇ ਬੱਚਿਆਂ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਸਫ਼ਰ-ਏ-ਸ਼ਹਾਦਤ ਨੂੰ ਯਾਦ ਕਰਦਿਆਂ ਸਕੂਲ ' ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਕੀਤੇ ਗਏ | ਇਸ ਦੇ ਨਾਲ ਬੱਚਿਆਂ ਨੂੰ ਪਰਮਾਤਮਾ ਨਾਲ ਜੋੜਨ ਦੀ ਇਕ ਨਿਮਾਣੀ ਕੋਸ਼ਿਸ਼ ਕੀਤੀ ਗਈ | ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਨੇ ਇਨ੍ਹਾਂ ਦਿਨਾਂ ਦਾ ਇਤਿਹਾਸ ਅਤੇ ਮਹੱਤਤਾ ਨੂੰ ਸਾਂਝਾ ਕਰਦਿਆਂ ਹੋਇਆ ਕਿਹਾ ਕਿ ਇਹ ਜਾਪ ਛੋਟੇ ਸਾਹਿਬਜ਼ਾਦਿਆਂ, ਵੱਡੇ ਸਾਹਿਬਜ਼ਾਦਿਆਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਡੇ ਉਨ੍ਹਾਂ ਮਹਾਨ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਸਾਡੇ ਸੁੱਖਾਂ ਲਈ, ਸਾਡੀ ਕੌਮ ਲਈ ਆਪਣਾ ਆਪ ਸ਼ਹੀਦ ਕਰ ਦਿੱਤਾ | ਇਸ ਲਈ ਇਹਨਾਂ ਯੋਧਿਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਜ਼ਿੰਦਗੀ 'ਚ ਆਉਣ ਵਾਲੀਆਂ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ | ਹਮੇਸ਼ਾ ਸਤਿਗੁਰ ਦੇ ਸ਼ੁਕਰਾਨੇ 'ਚ ਰਹਿਣਾ ਚਾਹੀਦਾ ਹੈ | ਗੁਰਮੰਤਰ ਅਤੇ ਮੂਲ ਮੰਤਰ ਦਾ ਜਾਪ ਬੱਚਿਆਂ ਨੇ ਬੜੀ ਸ਼ਰਧਾ ਨਾਲ ਕੀਤਾ ਅਤੇ ਸ਼ਹੀਦੀ ਨੂੰ ਯਾਦ ਕੀਤਾ | ਇਸ ਉਪਰੰਤ ਸਕੂਲ 'ਚ ਬੱਚਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਾਲ ਸਬੰਧਿਤ ਫਿਲਮ ਵੀ ਦਿਖਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਮੁਗਲਾਂ ਦੀਆਂ ਸਿੱਖਾਂ ਨਾਲ ਹੋਈਆਂ ਲੜਾਈਆਂ ਦਾ ਅਨੁਭਵ ਕੀਤਾ | ਸਕੂਲ ਦੀ ਅਸੈਂਬਲੀ ਸਮੇਂ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਸੰਬੰਧਿਤ ਕਵਿਤਾਵਾਂ ਵੀ ਬੋਲੀਆਂ ਗਈਆਂ | ਸਕੂਲ ਦੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਲੋਹੇ ਵਾਲੇ ਅਤੇ ਸਤਵਿੰਦਰ ਸਿੰਘ ਨੇ ਵੀ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਦੇ ਹੋਏ ਕਿਹਾ ਕਿ ਬੱਚਿਆਂ ਨੂੰ ਇਕ ਚੰਗੀ ਸੇਧ ਦੇਣ ਲਈ ਪਿੱਦੀ ਸਕੂਲ ਹਮੇਸ਼ਾ ਹੀ ਅਗਾਂਹਵਧੂ ਸੋਚ ਰੱਖਦਾ ਹੈ | ਇਸ ਨਾਲ ਬੱਚੇ ਗੁਰਬਾਣੀ ਨਾਲ ਜੁੜਦੇ ਹਨ ਅਤੇ ਮਾੜੇ ਕੰਮਾਂ ਤੋਂ ਦੂਰ ਹੁੰਦੇ ਹਨ |

ਪਿਛਲੀ ਖ਼ਬਰ ਪੰਜਾਬ ਚੇਤਨਾ ਮੰਚ ਨੇ ਜਮਹੂਰੀਅਤ ਤੇ ਧਰਮ ਨਿਰਪੱਖਤਾ ਨੂੰ ਲੱਗ ਰਹੀ ਢਾਹ 'ਤੇ ਪ੍ਰਗਟ ਕੀਤੀ ਚਿੰਤਾ ਅਗਲੀ ਖ਼ਬਰ ਬਲਾਕ ਸੰਮਤੀ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦਾ ਬਣੇਗਾ ਚੇਅਰਮੈਨ- ਭਲਾਈਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।