ਤਰਨ ਤਾਰਨ, 3 ਦਸੰਬਰ (ਪਰਮਜੀਤ ਜੋਸ਼ੀ)- ਡਾ.ਨੀਤੂ ਮੱਕੜ ਨੇ ਬਤੌਰ ਰੈਗੂਲਰ ਪਿ੍ੰਸੀਪਲ ਸੇਵਾ ਦੇਵੀ ਐੱਸ.ਡੀ. ਕਾਲਜ ਆਫ ਐਜੂਕੇਸ਼ਨ ਤਰਨ ਤਾਰਨ ਵਿਖੇ ਆਪਣਾ ਅਹੁਦਾ ਸੰਭਾਲਿਆ ਲਿਆ ਹੈ | ਅਹੁਦਾ ਸੰਭਾਲਣ ਸਮੇਂ ਵਿਨੋਦ ਕੁਮਾਰ ਖੰਨਾ ਚੇਅਰਮੈਨ, ਜਤਿੰਦਰ ਕੁਮਾਰ ਸੂਦ ਜਨਰਲ ਸਕੱਤਰ ਅਤੇ ਅਨਿਲ ਕਪੂਰ ਮੈਨੇਜਰ, ਮੈਡਮ ਨੀਲਮ ਮਦਾਨ ਅਤੇ ਸਮੂਹ ਸਟਾਫ ਨੇ ਉਨ੍ਹਾਂ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ | ਇਸ ਮੌਕੇ ਡਾ. ਨੀਤੂ ਮੱਕੜ ਨੇ ਕਿਹਾ ਕਿ ਉਹ ਕਾਲਜ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੇ ਉਜਵਿਲ ਭਵਿੱਖ ਦੀ ਕਾਮਨਾ ਕਰਦੇ ਹੋਏ ਆਪਣੀ ਡਿਊਟੀ ਪੂਰੀ ਮਿਹਨਤ ਨਾਲ ਨਿਭਾਉਣਗੇ | ਇਸ ਮੌਕੇ ਸਮੂਹ ਸਟਾਫ਼ ਵਲੋਂ ਨਵ ਨਿਯੁਕਤ ਪਿੰ੍ਰਸੀਪਲ ਡਾ. ਨੀਤੂ ਮੱਕੜ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ |