ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਰਨ ਦੇ ਹਲਕਾ ਤਰਨ ਤਾਰਨ, ਖਡੂਰ ਸਾਹਿਬ, ਪੱਟੀ ਅਤੇ ਖੇਮਕਰਨ ਦੇ ਸਮੂਹ ਬੀ.ਐਲ.ਓ. ਦੇ ਸਾਂਝੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਤਰਨ ਤਰਨ ਰਾਹੀਂ ਦਿੱਤਾ ਗਿਆ | ਇਸ ਮੌਕੇ ਬੀ.ਐਲ.ਓ. ਯੂਨੀਅਨ ਤਰਨ ਤਰਨ ਦੇ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿਚ ਬੀ.ਐਲ.ਓ. ਦੀ ਡਿਊਟੀ ਬਤੌਰ ਪ੍ਰਜਾਈਡਿੰਗ, ਏ.ਪੀ.ਆਰ.ਓ. ਜਾਂ ਪੀ.ਓ. ਨਾ ਲਗਾਈ ਜਾਵੇ, ਕਿਉਂਕਿ ਬੀ.ਐਲ.ਓ. ਪਹਿਲਾਂ ਹੀ ਐਸ.ਆਈ.ਆਰ. ਦੇ ਸਰਵੇ੍ਹ ਵਿਚ ਲਗਾਤਾਰ ਰੋਜ਼ਾਨਾ ਵੱਖ-ਵੱਖ ਪੜਾਵਾਂ ਵਿਚ ਘਰ-ਘਰ ਜਾ ਸਰਵੇ੍ਹ ਕੰਮ ਆਨਲਾਈਨ ਕਰ ਰਹੇ ਹਨ, ਜੋ ਬਹੁਤ ਹੀ ਕਠਿਨ ਕੰਮ ਹੈ, ਜਿਸ ਨੂੰ ਬਹੁਤ ਸਮਾਂ ਲੱਗ ਰਿਹਾ | ਸੋ ਬਲਾਕ ਬੂਥ ਅਫ਼ਸਰ ਦੀ ਡਿਊਟੀ ਚੋਣਾਂ ਵਿਚ ਨਾ ਲਗਾਈ ਜਾਵੇ | ਜ਼ਿਕਰਯੋਗ ਹੈ ਕਿ ਬੀ.ਐਲ.ਓ. ਜਿੱਥੇ ਆਪਣੀ ਵਿਭਾਗੀ ਡਿਊਟੀ ਕਰ ਰਹੇ ਹਨ, ਉਥੇ ਨਾਲ ਬੀ.ਐਲ.ਓ. ਦੀ ਡਿਊਟੀ ਵੀ ਤਨਦੇਹੀ ਤੇ ਜਿੰਮੇਵਾਰੀ ਨਾਲ ਨਿਭਾ ਰਹੇ ਹਨ | ਉਨ੍ਹਾਂ ਨੂੰ ਅਗਰ ਚੋਣਾਂ ਵਿਚ ਡਿਊਟੀ ਲਗਾਈ ਜਾਂਦੀ ਹੈ ਤਾਂ ਹੋਰ ਮਾਨਸਿਕ ਪ੍ਰੇਸ਼ਾਨੀ ਦਾ ਭਾਰੀ ਸਾਹਮਣਾ ਕਰਨਾ ਪੈ ਸਕਦਾ ਹੈ | ਚੋਣ ਕਮਿਸ਼ਨ ਵਲੋਂ ਐਸ.ਆਈ.ਆਰ. ਸਰਵੇ੍ਹ ਦਾ ਕਰਵਾਇਆ ਜਾ ਰਿਹਾ ਕੰਮ ਵੀ ਬਹੁਤ ਪ੍ਰਭਾਵਿਤ ਹੋ ਸਕਦਾ ਹੈ | ਬੀ.ਐਲ.ਓ. ਵਲੋਂ ਤਿੰਨ ਤਿੰਨ ਡਿਊਟੀਆਂ ਕਰਨੀਆਂ ਬਹੁਤ ਔਖੀਆਂ ਹਨ | ਇਸ ਲਈ ਬੀ.ਐਲ.ਓ. ਨੂੰ ਚੋਣਾਂ ਦੀ ਡਿਊਟੀ ਤੋਂ ਰਾਹਤ ਦਿੱਤੀ ਜਾਵੇ | ਇਸ ਮੌਕੇ ਬੀ.ਐੱਲ.ਓ. ਯੂਨੀਅਨ ਦੇ ਆਗੂ ਗੁਰਚਰਨ ਸਿੰਘ, ਨਵਰੂਪ ਸਿੰਘ, ਗੁਲਾਬ ਸਿੰਘ, ਦਵਿੰਦਰ ਸਿੰਘ ਖਹਿਰਾ, ਗੁਰਭੇਜ ਸਿੰਘ ਤਰਨ ਤਾਰਨ, ਰਾਜੀਵ ਕੁਮਾਰ ਮੰਨਣ, ਸੁਰਿੰਦਰਪਾਲ ਸਿੰਘ, ਗੁਰਨੇਕ ਸਿੰਘ, ਦਲਜੀਤ ਸਿੰਘ, ਗੁਰਜਿੰਦਰ ਸਿੰਘ ਪੰਨੂੰ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਗੁਰਸਾਹਿਬ ਸਿੰਘ, ਗੁਰਭੇਜ ਸਿੰਘ ਨੂਰਪੁਰ, ਚਾਨਣ ਸਿੰਘ, ਗੁਰਦੇਵ ਸਿੰਘ, ਯਾਦਵਿੰਦਰ ਸਿੰਘ, ਹਰਪਾਲ ਸਿੰਘ ਹਾਜ਼ਰ ਸਨ |