29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਮਨੀ ਐਕਸਚੇਂਜ ਦੀ ਦੁਕਾਨ 'ਤੇ ਗੋਲੀ ਚੱਲਣ ਨਾਲ ਐਨ.ਆਰ.ਆਈ. ਜ਼ਖ਼ਮੀ <br/>

ਅਜੀਤ ਡੈਸਕ 03-12-2025
ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਬੋਹੜੀ ਚੌਂਕ ਦੇ ਨਜ਼ਦੀਕ ਇਕ ਮਨੀ ਐਕਸਚੇਂਜ ਦੀ ਦੁਕਾਨ 'ਤੇ ਦੇਰ ਸ਼ਾਮ ਨੂੰ ਗੋਲੀ ਚੱਲਣ ਨਾਲ ਕੈਨੇਡਾ ਦੇ ਇਕ ਐਨ.ਆਰ.ਆਈ. ਦੀ ਲੱਤ ਵਿਚ ਗੋਲੀ ਲੱਗ ਗਈ | ਜ਼ਖ਼ਮੀ ਹਾਲਤ ਵਿਚ ਉਸ ਨੂੰ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਰੈਫਰ ਕਰ ਦਿੱਤਾ | ਇਸ ਸੰਬੰਧ 'ਚ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਿਵਲ ਹਸਪਤਾਲ ਤਰਨ ਤਾਰਨ ਵਿਖੇ ਜ਼ਖ਼ਮੀ ਸੂਰਜ ਪ੍ਰਕਾਸ਼ ਸਿੰਘ ਢਿੱਲੋਂ ਪੁੱਤਰ ਸਵ. ਸਵਿੰਦਰ ਸਿੰਘ ਵਾਸੀ ਦਬੁਰਜੀ ਨੇ ਦੱਸਿਆ ਕਿ ਉਸ ਦਾ ਗੁਰੂ ਨਾਨਕ ਮਨੀ ਐਕਸਚੇਂਜ ਨੇੜ੍ਹੇ ਪੈਟਰੋਲ ਪੰਪ ਦੇ ਮਾਲਕ ਨਾਲ ਪੈਸਿਆਂ ਦਾ ਲੈਣ ਦੇਣ ਸੀ, ਉਹ ਸ਼ਾਮੀਂ ਦੁਕਾਨ 'ਤੇ ਪੈਸੇ ਲੈਣ ਗਏ ਤਾਂ ਉਥੇ ਤੂੰ ਤੂੰ, ਮੈਂ ਮੈਂ ਹੋ ਗਈ | ਸੂਰਜ ਪ੍ਰਕਾਸ਼ ਸਿੰਘ ਨੇ ਦੋਸ਼ ਲਗਾਇਆ ਕਿ ਦੁਕਾਨ ਦੇ ਮਾਲਕ ਨਵੀ ਵਲੋਂ ਉਸ ਉਪਰ ਗੋਲੀ ਚਲਾਈ ਗਈ, ਜੋ ਉਸ ਦੇ ਖੱਬੀ ਲੱਤ ਦੇ ਗੋਡੇ 'ਤੇ ਲੱਗੀ | ਜਦਕਿ ਦੂਜੀ ਤਰਫ਼ ਦੁਕਾਨ ਦੇ ਮਾਲਕ ਨਵੀ ਨੇ ਕਿਹਾ ਕਿ ਸੂਰਜ ਪ੍ਰਕਾਸ਼ ਸਿੰਘ ਕੁਝ ਹੋਰ ਵਿਅਕਤੀਆਂ ਨਾਲ ਸ਼ਰਾਬੀ ਹਾਲਤ ਵਿਚ ਉਸ ਦੀ ਦੁਕਾਨ 'ਤੇ ਆਇਆ ਅਤੇ ਹੱਲਾ ਗੁੱਲਾ ਕਰਨ ਲੱਗ ਪਿਆ | ਉਨ੍ਹਾਂ ਨੇ ਉਸ ਦੀ ਦੁਕਾਨ 'ਤੇ ਗੋਲੀ ਵੀ ਚਲਾਈ ਅਤੇ ਦੁਕਾਨ ਦੀ ਭੰਨ ਤੋੜ ਵੀ ਕੀਤੀ ਅਤੇ ਉਸ ਨਾਲ ਤੇ ਉਸ ਦੇ ਪਿਤਾ ਨਾਲ ਹੱਥੋ ਪਾਈ ਵੀ ਕੀਤੀ | ਉਨ੍ਹਾਂ ਵਲੋਂ ਆਪਣੇ ਬਚਾਅ ਵਿਚ ਗੋਲੀ ਚਲਾਈ | ਇਸ ਮਾਮਲੇ ਵਿਚ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਇਕਾਈ ਪੱਧਰੀ ਨਤੀਜਾ ਐਲਾਨਿਆ <br/> ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਐਜੂਕੇਸ਼ਨ ਕੈਰੋਂ ਪੱਟੀ ਵਲੋਂ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਪ੍ਰਤੀਯੋਗਤਾ ਕਰਵਾਈ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।