29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਸੀ.ਪੀ.ਆਈ. ਬਲਾਕ ਭਿੱਖੀਵਿੰਡ ਦੀ ਮੀਟਿੰਗ ਹੋਈ

ਅਜੀਤ ਡੈਸਕ 03-12-2025
ਭਿੱਖੀਵਿੰਡ, 2 ਦਸੰਬਰ (ਬੌਬੀ)-ਸੀ.ਪੀ.ਆਈ. ਬਲਾਕ ਭਿੱਖੀਵਿੰਡ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਭਿੱਖੀਵਿੰਡ ਵਿਖੇ ਹੋਈ | ਜਿਸ ਵਿਚ ਸੀ.ਪੀ.ਆਈ ਦੇ ਕੌਮੀ ਕੌਂਸਲ ਪਿ੍ਥੀਪਾਲ ਸਿੰਘ ਮਾੜੀਮੇਘਾ, ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ, ਸਰਬ ਭਾਰਤ ਨੌਜਵਾਨ ਸਭਾ ਦੇ ਸੁਬਾਈ ਆਗੂ ਸੁਖਦੇਵ ਸਿੰਘ ਕਾਲਾ, ਨਰੇਗਾ ਯੂਨੀਅਨ ਦੇ ਪ੍ਰਮੁੱਖ ਆਗੂ ਟਹਿਲ ਸਿੰਘ ਲੱਧੂ, ਕਿਸਾਨ ਆਗੂ ਜਸਵੰਤ ਸਿੰਘ ਸੂਰਵਿੰਡ, ਪੰਜਾਬ ਇਸਤਰੀ ਸਭਾ ਭਿੱਖੀਵਿੰਡ ਦੀ ਆਗੂ ਸਰੋਜ ਮਲਹੋਤਰਾ ਤੇ ਪਰਮਜੀਤ ਕੌਰ ਮਾੜੀਮੇਘਾ ਸ਼ਾਮਿਲ ਸਨ | ਨਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੀ.ਪੀ.ਆਈ. ਭਿੱਖੀਵਿੰਡ ਬਲਾਕ ਵਿੱਚ ਪੰਚਾਇਤ ਸੰਮਤੀ ਅਲਗੋਂ ਕਲਾਂ, ਕਲਸੀਆਂ ਕਲਾਂ, ਭਗਵਾਨਪੁਰਾ ਅਤੇ ਮਾੜੀ ਕੰਬੋਕੀ ਲੜੇਗੀ | ਖੱਬੇ ਪੱਖੀ ਪਾਰਟੀਆਂ ਦੀ ਸੀ.ਪੀ.ਆਈ. ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਹੈ | ਸੀ.ਪੀ.ਆਈ ਇਹ ਚੋਣਾਂ ਪਿੰਡਾਂ ਦੇ ਵਿਕਾਸ ਲਈ ਲੜੇਗੀ ਅਤੇ ਬਿਨਾਂ ਪੱਖਪਾਤ ਤੋਂ ਸਮੁਚੇ ਰੂਪ ਵਿਚ ਪਿੰਡਾਂ ਦਾ ਵਿਕਾਸ ਹੋਵੇਗਾ |
ਪਿਛਲੀ ਖ਼ਬਰ ਜਥੇਦਾਰ ਮੇਘ ਸਿੰਘ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ <br/> ਅਗਲੀ ਖ਼ਬਰ 'ਆਪ' ਤੇ ਕਾਂਗਰਸ ਨੂੰ ਹਲਕਾ ਖਡੂਰ ਸਾਹਿਬ 'ਚ ਵੱਡਾ ਝਟਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।