ਖਾਲੜਾ, 20 ਨਵੰਬਰ (ਜੱਜਪਾਲ ਸਿੰਘ ਜੱਜ)-ਸਰਕਾਰੀ ਐਲੀਮੈਂਟਰੀ ਸਕੂਲ ਧੁੰਨ ਵਲੋਂ ਬਲਾਕ ਸਿੱਖਿਆ ਅਫਸਰ ਭਿੱਖੀਵਿੰਡ ਜਸਵਿੰਦਰ ਸਿੰਘ ਸੰਧੂ, ਬਲਾਕ ਸਿੱਖਿਆ ਅਤੇ ਅਫਸਰ ਗੰਡੀਵਿੰਡ ਰਜਿੰਦਰ ਸਿੰਘ ਸਮੇਤ ਉਨ੍ਹਾਂ ਨਾਲ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਕੂਲ ਮੁਖੀ ਗੁਰਦੇਵ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਸਰਕਾਰੀ ਐਲੀਮੈਂਟਰੀ ਸਕੂਲ ਧੁੰਨ ਵਿਖੇ ਪਹੁੰਚੇ ਬਲਾਕ ਸਿੱਖਿਆ ਅਫਸਰ ਭਿੱਖੀਵਿੰਡ ਜਸਵਿੰਦਰ ਸਿੰਘ ਸੰਧੂ, ਬਲਾਕ ਸਿੱਖਿਆ ਅਫਸਰ ਗੰਡੀਵਿੰਡ ਰਜਿੰਦਰ ਸਿੰਘ, ਬੀ.ਆਰ.ਪੀ. ਸੁਖਬੀਰ ਸਿੰਘ, ਲੇਖਾਕਾਰ ਦੀਪਕ ਕੁਮਾਰ, ਸਟੇਟ ਐਵਾਰਡੀ ਅਧਿਆਪਕ ਗੁਰਵਿੰਦਰ ਸਿੰਘ ਬੱਬੂ, ਜਗਜੀਤ ਸਿੰਘ ਖਹਿਰਾ ਅਤੇ ਸੁਖਵਿੰਦਰ ਸਿੰਘ ਨੂੰ ਸਨਮਾਨਿਤ ਕਰਦਿਆਂ ਸਕੂਲ ਮੁਖੀ ਗੁਰਦੇਵ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੇ ਬੱਚੇ ਨਿੱਜੀ ਸਕੂਲਾਂ ਵਿਚ ਪੜ੍ਹਾਉਣ ਦੀ ਜਗ੍ਹਾ ਸਰਕਾਰੀ ਸਕੂਲਾਂ ਵਿਚ ਪੜ੍ਹਾਉਣੇ ਚਾਹੀਦੇ ਹਨ, ਤਾਂ ਜੋ ਅਸੀਂ ਲੁੱਟ ਦਾ ਸ਼ਿਕਾਰ ਨਾ ਹੋ ਸਕੀਏ | ਉਕਤ ਸ਼ਖ਼ਸੀਅਤਾਂ ਨੇ ਸਕੂਲ ਮੁਖੀ ਗੁਰਦੇਵ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਸਟਰ ਗੁਰਦੇਵ ਸਿੰਘ ਅਣਥੱਕ ਮਿਹਨਤੀ ਮਾਸਟਰ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਧੁੰਨ ਵੱਡੇ ਵੱਡੇ ਨਿੱਜੀ ਸਕੂਲਾਂ ਨੂੰ ਟੱਕਰ ਦੇ ਰਿਹਾ ਹੈ | ਇਸ ਮੌਕੇ ਮੈਡਮ ਦਿਲਜੀਤ ਕੌਰ, ਅਧਿਆਪਕ ਹਰਪ੍ਰੀਤ ਸਿੰਘ, ਅਧਿਆਪਕ ਖੁਸ਼ਦੀਪ ਮਿੱਤਲ, ਐਸ.ਐਮ.ਸੀ. ਚੇਅਰਮੈਨ ਰਾਮ ਸਿੰਘ, ਸਮਾਜ ਸੇਵੀ ਸਾਫ ਸਿੰਘ ਸੇਵਾ ਮੁਕਤ ਫੌਜੀ ਆਦਿ ਹਾਜ਼ਰ ਸਨ |