11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਖੇਮਕਰਨ ਅਨਾਜ ਮੰਡੀ ’ਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦਾ ਕੰਮ ਨਿਰਵਿਘਨ ਜਾਰੀ - ਹਰਭਜਨ ਸਿੰਘ ਸੰਧੂ, ਕੁਲਬੀਰ ਮਨਾਵਾਂ

ਖੇਮਕਰਨ. 10 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)–ਖੇਮਕਰਨ ਅਨਾਜ ਮੰਡੀ ’ਚ ਝੋਨੇ ਦਾ ਸੀਜ਼ਨ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।

ਖੇਮਕਰਨ ਅਨਾਜ ਮੰਡੀ ਵਿਚ ਆੜ੍ਹਤੀ ਯੂਨੀਅਨ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਸੰਧੂ ,ਕੁਲਬੀਰ ਸਿੰਘ ਮਨਾਵਾਂ ਅਤੇ ਟਰੱਕ ਚਾਲਕ ਕੁਲਵੰਤ ਸਿੰਘ ਮਹਿੰਦੀਪੁਰ ਗੱਲਬਾਤ ਕਰਦੇ ਹੋਏ। ਤਸਵੀਰ–ਬਿੱਲਾ 11-10-2026
ਖੇਮਕਰਨ. 10 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)–ਖੇਮਕਰਨ ਅਨਾਜ ਮੰਡੀ ’ਚ ਝੋਨੇ ਦਾ ਸੀਜ਼ਨ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਖੇਮਕਰਨ ਅਤੇ ਨਾਲ ਸਹਾਇਕ ਮੰਡੀਆਂ ਪਿੰਡ ਭੂਰਾ ਕੋਹਨਾ ਅਤੇ ਰਤੌਕੇ ’ਚ ਝੋਨੇ ਦੀ ਖ੍ਰੀਦ ਬਹੁਤ ਜ਼ੋਰਾਂ ’ਤੇ ਹੈ ਅਤੇ ਨਾਲ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ, ਜਿਸ ਕਰਕੇ ਪਿਛਲੇ ਸੀਜਨਾਂ ਦੇ ਮੁਕਾਬਲੇ ਇਸ ਵਾਰ ਮੰਡੀਆਂ ’ਚ ਕੋਈ ਮੁਸ਼ਕਿਲ ਨਹੀਂ ਆ ਰਹੀ । ਸਰਕਾਰ ਦੀਆਂ ਚਾਰ ਖਰੀਦ ਏਜੰਸੀਆਂ ਪਨਸਪ, ਮਾਰਕਫੈੱਡ, ਪਨਗ੍ਰੈਨ ਤੇ ਵੇਅਰਹਾਊਸ ਵਲੋਂ ਖ਼ਰੀਦਿਆ ਗਿਆ ਝੋਨਾ ਨਾਲੋ ਨਾਲ ਚੁੱਕਿਆ ਵੀ ਜਾ ਰਿਹਾ ਹੈ, ਜਿਸ ਕਰਕੇ ਕਿਸਾਨਾਂ ਦੇ ਨਾਲ ਆੜ੍ਹਤੀ ਤੇ ਪੱਲੇਦਾਰ ਬਹੁਤ ਖੁਸ਼ ਹਨ। ਇਸ ਕਰਕੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਬਹੁਤ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੇ ਸਹਿਯੋਗ ਸਦਕਾ ਇਸ ਵਾਰ ਮੰਡੀ ’ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਕਿਸਾਨਾਂ ਨੂੰ ਮੰਡੀਆਂ ਵਿਚ ਹੁਣ ਰਾਤ ਰਹਿਣ ਲਈ ਮਜਬੂਰ ਨਹੀਂ ਹੋਣਾ ਪੈ ਰਿਹਾ ਕਿਉਂਕਿ ਜਿਹੜਾ ਕਿਸਾਨ ਸੁੱਕਾ ਝੋਨਾ ਲੈ ਕੇ ਆਉਂਦਾ ਹੈ, ਉਸਦਾ ਝੋਨਾ ਤੁਰੰਤ ਵਿਕ ਜਾਂਦਾ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਆੜ੍ਹਤੀ ਯੂਨੀਅਨ ਖੇਮਕਰਨ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਸੰਧੂ ਤੇ ਕੁਲਬੀਰ ਸਿੰਘ ਮਨਾਵਾਂ ਨੇ ਮੰਡੀ ’ਚ ਚੱਲ ਰਹੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੌਰਾਨ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਦੀ ਸੂਬੇ ’ਚ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ, ਉਸ ਦੌਰਾਨ ਕਣਕ ਤੇ ਝੋਨੇ ਦਾ ਲਗਾਤਾਰ ਦੱਸਵਾਂ ਸੀਜ਼ਨ ਮੰਡੀਆਂ ’ਚ ਹੈ ਜਿਹੜਾ ਸਫਲਤਾ ਪੂਰਵਕ ਨੇਪਰੇ ਚੜ ਰਿਹਾ ਹੈ। ਜਦਕਿ ਪਿਛਲੀਆਂ ਸਰਕਾਰਾਂ ਦੋਰਾਨ ਮੰਡੀਆਂ ’ਚ ਕਿਸਾਨਾਂ ਦੀ ਜੋ ਹਾਲਤ ਹੁੰਦੀ ਸੀ, ਉਸ ਬਾਰੇ ਸਾਰਿਆ ਨੂੰ ਪਤਾ ਹੈ, ਬਾਰਦਾਨੇ ਦੀ ਘਾਟ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱ ਮਹੀਨਾ-ਮਹੀਨਾ ਰੁਲਣਾ ਪੈਂਦਾ ਸੀ। ਇਸ ਕਰਕੇ ਕਿਸਾਨਾਂ ’ਚ ਇਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਖ਼ੁਸ਼ੀ ਹੈ ਪਰ ਕੁਝ ਕਿਸਾਨ ਤੇ ਮਜ਼ਦੂਰ ਵਿਰੋਧੀ ਲੋਕ ਸ਼ੋਸ਼ਲ ਮੀਡੀਆ ਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੇ ਸਰਕਾਰ ਨੂੰ ਬਿਨਾਂ ਵਜਾ ਬਦਨਾਮ ਕਰਨ ’ਚ ਲੱਗੇ ਹੋਏ ਹਨ, ਜਿਸ ਵਿਚ ਕੋਈ ਸੱਚਾਈ ਨਹੀ ਹੈ। ਇਸ ਮੌਕੇ ਟਰੱਕ ਚਾਲਕ ਕੁਲਵੰਤ ਸਿੰਘ ਮਹਿੰਦੀਪੁਰ ਨੇ ਦੱਸਿਆ ਕਿ ਮੰਡੀਆਂ ’ਚ ਝੋਨੇ ਦੀ ਲਿਫਟਿੰਗ ’ਚ ਸਥਾਨਕ ਟਰੱਕ ਚਾਲਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ , ਜਿਸ ਕਰਕੇ ਟਰੱਕਾਂ ਦੇ ਚੱਕਰ ਲਗਾਤਾਰ ਲੱਗ ਰਹੇ ਹਨ। ਇਸ ‘ਆਪ’ ਸਰਕਾਰ ਦੇ ਰਾਜ ਦੌਰਾਨ ਇਲਾਕੇ ਦੇ ਟਰੱਕਾਂ ਵਾਲੇ ਬਹੁਤ ਖੁਸ਼ ਹਨ ਕਿਉਂਕਿ ਪਹਿਲੇ ਸਮਿਆਂ ’ਚ ਲੋਕਲ ਟਰੱਕ ਚਾਲਕਾਂ ਨੂੰ ਨਜਰ ਅੰਦਾਜ਼ ਕਰਕੇ ਬਾਹਰੀ ਟਰੱਕ ਮੰਗਵਾ ਕੇ ਲਿਫਟਿੰਗ ਕਰਵਾਈ ਜਾਦੀ ਰਹੀ ਹੈ ਪਰ ਜਦ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੇ ਦਖਲ ਕਾਰਨ ਇਲਾਕੇ ਦੇ ਟਰੱਕ ਚਾਲਕਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਆੜ੍ਹਤੀ ਗੁਲਾਬ ਸਿੰਘ, ਪ੍ਰਦੀਪ ਬਜਾਜ, ਸਰਵਨ ਭੰਬਾ, ਹਰਮੀਤ ਸੰਧੂ, ਸੰਦੀਪ ਸਿੰਘ ਭੁੱਲਰ, ਅਸ਼ਵਨੀ ਸਹਿਗਲ, ਸਾਗਰ ਕਪੂਰ, ਰਾਕੇਸ਼ ਖੰਨਾ, ਤਿਲਕ ਰਾਜ ਸ਼ਰਮਾ, ਰੂਪ ਲਾਲ ਸਭਰਵਾਲ, ਅਮਨ ਉਪਲ, ਅਮਿਤ ਵਿੱਜ, ਰਮਨ ਧਵਨ, ਸੁਖਜਿੰਦਰ ਭੱਲਾ, ਸਾਬ ਚੱਕਵਾਲੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਐੱਡ ਫਰੰਟ ਕਰੇਗੀ ਸੰਗਰੂਰ ਰੈਲੀ ਵਿਚ ਵੱਡੇ ਪੱਧਰ ’ਤੇ ਸ਼ਮੂਲੀਅਤ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਪੋਲੀਟੈਕਨਿਕ ਕਾਲਜ ਪੱਟੀ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਾਗਰੂਕਤਾ ਸੈਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।