25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਲੋਕਾਂ ਦੀਆਂ ਵੋਟਾਂ ਨਾਲ ਬਣੀ ਸਰਕਾਰ ਹੁਣ ਲੋਕਾਂ ਦੀ ਦੁਸ਼ਮਣ ਹੋਈ-ਭਾਈ ਕਾਬਲ ਸਿੰਘ

ਅਜੀਤ ਡੈਸਕ 06-11-2025
ਤਰਨ ਤਾਰਨ, 5 ਨਵੰਬਰ (ਹਰਿੰਦਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਤਰਨ ਤਾਰਨ ਮੁੱਖ ਚੋਣ ਦਫ਼ਤਰ ਤੋਂ ਭਾਈ ਸ਼ਮਸ਼ੇਰ ਸਿੰਘ ਪੱਧਰੀ ਦੁਆਰਾ ਜਾਰੀ ਪ੍ਰੈਸ ਨੋਟ ਰਾਹੀਂ ਸੀਨੀਅਰ ਆਗੂ ਭਾਈ ਕਾਬਲ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਨਾਕਾਮ ਅਤੇ ਜ਼ਮੀਨ ਤੋਂ ਟੁੱਟੀ ਸਰਕਾਰ ਸਾਬਿਤ ਹੋ ਰਹੀ ਹੈ | ਲੋਕਾਂ ਨੇ ਜਿਨ੍ਹਾਂ 'ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸਨ, ਉਹੀ ਅੱਜ ਜਨਤਾ ਦੇ ਦਰਦ ਤੋਂ ਅਨਜਾਣ ਹਨ | ਇਸ ਵਕਤ ਉਨ੍ਹਾਂ ਦੇ ਨਾਲ ਭਾਈ ਦਲਜੀਤ ਸਿੰਘ ਜਵੰਦਾ, ਭਾਈ ਸੁਖਬੀਰ ਸਿੰਘ ਵਲਟੋਹਾ, ਭਾਈ ਹਰਪ੍ਰੀਤ ਸਿੰਘ ਮਿਆਦੀਆਂ, ਬੀਬੀ ਦਵਿੰਦਰ ਕੌਰ, ਜਸ਼ਨਦੀਪ ਸਿੰਘ ਸੰਧੂ, ਭਾਈ ਪਵਿੱਤਰ ਸਿੰਘ ਸੰਧੂ, ਭਾਈ ਰੇਸ਼ਮ ਸਿੰਘ ਵੀ ਮੌਜੂਦ ਸਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਖੇਤਾਂ ਵਿਚ ਤਬਾਹ ਹੋ ਰਿਹਾ ਹੈ, ਨੌਜਵਾਨ ਨਸ਼ੇ ਤੇ ਬੇਰੁਜ਼ਗਾਰੀ ਦੇ ਖੂਹ ਵਿਚ ਧੱਕਿਆ ਜਾ ਰਿਹਾ ਹੈ ਤੇ ਆਮ ਆਦਮੀ ਨੂੰ ਮਹਿੰਗਾਈ ਦੇ ਜ਼ੁਲਮ ਹੇਠ ਕੁਚਲਿਆ ਜਾ ਰਿਹਾ ਹੈ | ਭਾਈ ਕਾਬਲ ਸਿੰਘ ਨੇ ਕਿਹਾ ਕਿ ਸਰਕਾਰ ਨੇ ਜਿਨ੍ਹਾਂ ਸੁਪਨਿਆਂ ਦੇ ਵਾਅਦੇ ਕਰਕੇ ਲੋਕਾਂ ਦੀਆਂ ਆਸਾਂ ਜਗਾਈਆਂ ਸਨ, ਉਹ ਸਾਰੇ ਸਿਰਫ਼ ਰਾਜਨੀਤਿਕ ਧੋਖੇ ਸਾਬਤ ਹੋਏ ਨੇ | ਭਾਈ ਕਾਬਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ਼ ਆਲੋਚਕ ਨਹੀਂ, ਸਗੋਂ ਹੱਲ ਪੇਸ਼ ਕਰਨ ਵਾਲੀ ਪੰਥਕ ਤਾਕਤ ਹੈ | ਸਾਡਾ ਮਕਸਦ ਸਰਕਾਰਾਂ ਨੂੰ ਗਿਰਾਉਣਾ ਨਹੀਂ, ਸਗੋਂ ਸਿਸਟਮ ਨੂੰ ਜਗਾਉਣਾ ਹੈ | ਉਨ੍ਹਾਂ ਕਿਹਾ ਕਿ ਇਹ ਸਮਾਂ ਪੰਜਾਬ ਨੂੰ ਝੂਠੀਆਂ ਸਿਆਸਤਾਂ ਤੋਂ ਆਜ਼ਾਦ ਕਰਵਾਉਣ ਦਾ ਹੈ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਸੰਗਰਾਮ ਦੇ ਆਗੂ ਬਣ ਕੇ ਲੋਕਾਂ ਦੀ ਆਵਾਜ਼ ਬਣੀ ਰਹੇਗੀ |
ਪਿਛਲੀ ਖ਼ਬਰ ਬੀਬੀ ਸੁਖਵਿੰਦਰ ਕੌਰ ਦੇ ਹੱਕ 'ਚ ਕੰਚਨਪ੍ਰੀਤ ਕੌਰ ਵਲੋਂ ਘਰ-ਘਰ ਚੋਣ ਪ੍ਰਚਾਰ <br/> ਅਗਲੀ ਖ਼ਬਰ ਬਰਸਟ ਨੇ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਕੀਤਾ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।