23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਕਸਬਾ ਵਲਟੋਹਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 06-11-2025
ਅਮਰਕੋਟ, 5 ਨਵੰਬਰ (ਭੱਟੀ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਿੰਡ ਵਲਟੋਹਾ ਦੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਅਸਥਾਨ ਵਿਖੇ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ | ਨਗਰ ਕੀਰਤਨ ਦੀ ਅਗਵਾਈ ਵੱਖ ਵੱਖ ਸਕੂਲਾਂ ਦੇ ਬੱਚੇ ਕਰ ਰਹੇ ਸਨ | ਇਸ ਮੌਕੇ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਅੱਡਾ ਵਲਟੋਹਾ ਵਿਖੇ ਪੁੱਜਾ, ਜਿੱਥੇ ਸਮੂਹ ਦੁਕਾਨਦਾਰਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਬਾਬਾ ਭਾਈ ਝਾੜੂ ਸਾਹਿਬ ਦਾ ਕੀਰਤਨੀ ਜਥਾ ਭਾਈ ਲਵਪ੍ਰੀਤ ਸਿੰਘ ਕਰਮ, ਭਾਈ ਜਤਿੰਦਰ ਸਿੰਘ, ਬਾਬਾ ਸਤਨਾਮ ਸਿੰਘ ਜੀ ਮੁੱਖ ਸੇਵਾਦਾਰ ਬਾਬਾ ਬੀਰ ਸਿੰਘ ਸਿੰਘ ਜੀ ਵਲਟੋਹਾ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰ ਸੂਰਤਾ ਸਿੰਘ ਨੰਬਰਦਾਰ, ਸ਼ਮਸ਼ੇਰ ਸਿੰਘ, ਰਣਜੀਤ ਸਿੰਘ, ਗੁਰਵੇਲ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਹੈਪੀ, ਦਲਵਿੰਦਰ ਸਿੰਘ ਕਾਮਰੇਡ, ਮੁਖਤਿਆਰ ਸਿੰਘ ਫੌਜੀ, ਰਾਜਪਾਲ ਸਿੰਘ, ਗੁਰਸੇਵਕ ਸਿੰਘ ਕਾਮਰੇਡ, ਗੁਰਵੇਲ ਸਿੰਘ, ਗੁਰਵਰਿਆਮ ਸਿੰਘ, ਬਲਦੇਵ ਸਿੰਘ ਪ੍ਰਧਾਨ, ਮੇਜਰ ਸਿੰਘ ਫੌਜੀ, ਹਰਜਿੰਦਰ ਸਿੰਘ, ਕਸ਼ਮੀਰ ਸਿੰਘ ਮੈਂਬਰ, ਭਾਈ ਲਾਲ ਸਿੰਘ ਕਵੀਸ਼ਰ, ਸਤਿਨਾਮ ਸਿੰਘ ਮੈਂਬਰ, ਦਿਲਬਾਗ ਸਿੰਘ ਫੌਜੀ, ਜੱਸਾ ਸਿੰਘ ਨੰਬਰਦਾਰ, ਬਾਬਾ ਕਰਤਾਰ ਸਿੰਘ, ਬਾਬਾ ਜਸਵਿੰਦਰ ਸਿੰਘ, ਬਾਬਾ ਅਰਜਨ ਸਿੰਘ, ਬਾਬਾ ਤਲਵਿੰਦਰ ਸਿੰਘ ਭੂਰਾ, ਮਾਸਟਰ ਗੁਰਦੇਵ ਸਿੰਘ, ਮਨਜੀਤ ਸਿੰਘ ਮਿਸਤਰੀ, ਅਗਰੇਜ ਸਿੰਘ ਬਾਊ, ਸਰਬਜੀਤ ਸਿੰਘ, ਚਰਨਜੀਤ ਸਿੰਘ ਬਿੱਟੂ ਦਰਜੀ, ਗੁਰਪਾਲ ਸਿੰਘ ਕਾਲੂ ਹਲਵਾਈ, ਅਗਰੇਜ ਸਿੰਘ ਬਾਊ, ਸਰਬਜੀਤ ਸਿੰਘ, ਹਰਮਨ ਸਿੰਘ, ਡਾ. ਗੁਰਬਿੰਦਰ ਸਿੰਘ ਭਿੰਦਾ ਦਾਸੂਵਾਲ, ਪੂਰਨ ਸਿੰਘ, ਲਾਡੀ ਬੁੱਕ ਸਟਾਲ, ਸੁਰਜੀਤ ਕਰਿਆਨਾ ਸਟੋਰ, ਬਾਬਾ ਗੁਰਮੀਤ ਸਿੰਘ, ਪ੍ਰਤਾਪ ਸਿੰਘ ਚੇਅਰਮੈਨ, ਲਾਡੀ ਸੰਧੂ, ਬਾਬਾ ਗੁਰਮੀਤ ਸਿੰਘ, ਬਾਬਾ ਮੁਖਤਿਆਰ ਸਿੰਘ ਅਮੀਰਕੇ, ਰਾਜਵੀਰ ਸਿੰਘ, ਸੁਖਵਿੰਦਰ ਸਿੰਘ ਫੌਜੀ, ਸਮਾਈਲ ਫੋਟੋ, ਸਟੂਡੀਓ ਨਿਸ਼ਾਨ ਸਿੰਘ ਇਲੈਕਟ੍ਰੋਨਿਕ, ਅਮਨਦੀਪ ਸਿੰਘ, ਗੁਰਜੰਟ ਸਿੰਘ, ਜੱਗਾ ਸਿੰਘ ਮਨਿਆਰੀ ਵਾਲਾ, ਹੀਰਾ ਸਿੰਘ ਹਲਵਾਈ, ਬਿੱਕਰ ਟਾਇਰ ਵਰਕਰਸ, ਸਲਵਿੰਦਰ ਸਿੰਘ ਸ਼ਿੰਦਾ ਸਪੇਅਰ ਪਾਰਟਸ, ਰਣਤੇਜ ਸਿੰਘ ਫਲਾਈਗ ਸਟੈਪ ਇਮੀਗ੍ਰੇਸ਼ਨ, ਹਰਜੀਤ ਸਿੰਘ ਕਰਿਆਨੇ ਵਾਲੇ, ਸਰਬਜੀਤ ਸਿੰਘ ਦਾਸੂਵਾਲ, ਮਾ. ਜਤਿੰਦਰ ਸਿੰਘ ਵਲਟੋਹਾ, ਮਾ. ਸੁਰਜੀਤ ਸਿੰਘ, ਮਾ. ਰਘਬੀਰ ਸਿੰਘ, ਮਾ. ਸਰਬਜੀਤ ਸਿੰਘ ਅਤੇ ਇਲਾਕੇ ਦੀ ਸਮੂਹ ਸਾਧ ਸੰਗਤ ਹਾਜ਼ਰ ਸੀ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਕੁਇਜ਼ ਮੁਕਾਬਲੇ ਅਗਲੀ ਖ਼ਬਰ ਖ਼ਰਚਾ ਅਬਜ਼ਰਵਰ ਮਨਜ਼ਰੁਲ ਹਸਨ ਨੇ ਰਾਤ ਸਮੇਂ ਐੱਸ.ਐੱਸ.ਟੀ. ਟੀਮਾਂ ਦੀ ਕੀਤੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।