06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਖੌਤੀ ਸਿਆਸੀ ਪਾਰਟੀਆਂ ਨੂੰ ਹਰਾ ਕੇ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਹੈ- ਖਾਲੜਾ ਮਿਸ਼ਨ <br/>

ਅਜੀਤ ਡੈਸਕ 03-11-2025
ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਮਨਦੀਪ ਸਿੰਘ ਸਰਹਾਲੀ, ਸੁਖਵਿੰਦਰ ਸਿੰਘ ਤਰਨ ਤਾਰਨ, ਵਿਰਸਾ ਸਿੰਘ ਬਹਿਲਾ, ਗੋਪਾਲ ਸਿੰਘ ਖਾਲੜਾ ਅਤੇ ਬੌਬੀ ਕੁਮਾਰ ਨੇ ਆਖਿਆ ਕਿ ਕਾਂਗਰਸ, ਭਾਜਪਾ, 'ਆਪ' ਤੇ ਅਕਾਲੀ ਦਲ (ਬ) ਦੇ ਵਿਕਾਸ ਦਾ ਅਰਥ ਹੈ ਸ੍ਰੀ ਦਰਬਾਰ ਸਾਹਿਬ 'ਤੇ ਫੌਜਾਂ ਚੜ੍ਹਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨਾ | ਇਨ੍ਹਾਂ ਧਿਰਾਂ ਦਾ ਵਿਕਾਸ ਦਾ ਮਤਲਬ ਹੈ 25 ਹਜ਼ਾਰ ਸਿੱਖਾਂ ਦੇ ਝੂਠੇ ਮੁਕਾਬਲੇ ਬਣਾ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇ ਕੇ ਸ਼ਮਸ਼ਾਨਘਾਟਾਂ 'ਚ ਸਾੜਨਾ, ਨਵੰਬਰ-84 ਦਾ ਕਤਲੇਆਮ ਕਰਨਾ ਤੇ ਦੋਸ਼ੀਆਂ ਨੂੰ ਬਚਾਉਣਾ ਤੇ ਕਾਤਲਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨਾ, ਪੰਜਾਬ ਅੰਦਰ ਨਸ਼ਿਆਂ ਦਾ ਹੜ੍ਹ ਲਿਆਉਣਾ ਤੇ ਜਵਾਨੀ ਦੀ ਤਬਾਹੀ ਕਰਾਉਣਾ, ਸਿੱਖਾਂ ਨੂੰ ਫਾਂਸੀ 'ਤੇ ਚੜ੍ਹਾਉਣਾ, 30-30 ਸਾਲ ਜ਼ੇਲ੍ਹ 'ਚ ਬੰਦੀ ਬਣਾਉਣਾ, ਯੂ.ਏ.ਪੀ.ਏ., ਐਨ.ਐਸ.ਏ. ਵਰਗੇ ਕਾਲੇ ਕਾਨੂੰਨ ਲਾ ਕੇ ਜਵਾਨੀ ਨੂੰ ਜ਼ੇਲ੍ਹਾਂ ਵਿਚ ਪਾਉਣਾ, ਚੁਣੇ ਸਾਂਸਦ ਭਾਈ ਅੰਮਿ੍ਤਪਾਲ ਸਿੰਘ 'ਤੇ ਐਨ.ਐਸ.ਏ. ਲਾ ਕੇ ਜਵਾਨੀ ਨੂੰ ਜ਼ੇਲ੍ਹਾਂ 'ਚ ਪਾਉਣਾ, ਪੰਜਾਬ ਦੀ ਲੁੱਟ ਕਰਕੇ ਜਾਇਦਾਦਾਂ ਦੇ ਅੰਬਾਰ ਲਾਉਣਾ ਤੇ ਕਿਸਾਨ, ਗਰੀਬ ਨੂੰ ਖੁਦਕੁਸ਼ੀਆਂ ਲਈ ਮਜ਼ਬੂਰ ਕਰਨਾ | ਉਨ੍ਹਾਂ ਕਿਹਾ ਕਿ ਲਾਲਾ ਕੇਜਰੀਵਾਲ ਕੰਪਨੀ ਨੂੰ ਜਦੋਂ ਕਿਸਾਨਾਂ ਦੀ ਜ਼ਮੀਨ ਲੁੱਟਣ ਦੇ ਮਾਮਲੇ ਵਿਚ ਮੂੰਹ ਦੀ ਖਾਣੀ ਪਈ ਤਾਂ ਹੁਣ ਖੇਤੀਬਾੜੀ ਯੂਨੀਵਰਸਿਟੀ, ਸੇਰੋਂ ਮਿੱਲ ਤੇ ਹੋਰ ਜ਼ਮੀਨਾਂ ਵੇਚਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ | 'ਆਪ' ਨੇ ਹੁਣ ਪੰਜਾਬ ਯੂਨੀਵਰਸਿਟੀ ਵੀ ਆਰ.ਐਸ.ਐਸ. ਹਵਾਲੇ ਕਰ ਦਿੱਤੀ ਹੈ ਅਤੇ ਅਹਿਮਦਸ਼ਾਹ ਅਬਦਾਲੀ ਦੀ ਲੁੱਟ ਨੂੰ ਵੀ ਮਾਤ ਪਾ ਦਿੱਤੀ ਹੈ | ਇਸੇ ਤਰ੍ਹਾਂ ਭਾਜਪਾ ਚੋਣਾਂ ਜਿੱਤ ਕੇ 2002 ਦੇ ਕਤਲੇਆਮ ਜਾਂ ਬਾਬਰੀ ਮਸਜ਼ਿਦ ਢਾਹੁਣ ਦੇ ਪਾਪ ਤੋਂ ਬਰੀ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਾਲੇ ਦਿਨ ਭਾਈ ਮਨਦੀਪ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣਾ ਜਰੂਰੀ ਹੈ |

ਪਿਛਲੀ ਖ਼ਬਰ ਧਰਮੀ ਫ਼ੌਜੀ ਬਲਦੇਵ ਸਿੰਘ ਭੁੱਚਰ ਵਲੋਂ 'ਸਿੱਖ ਧਰਮੀ ਫ਼ੌਜੀ ਐਸੋਸੀਏਸ਼ਨ' ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ <br/> ਅਗਲੀ ਖ਼ਬਰ ਭਾਈ ਮਨਦੀਪ ਸਿੰਘ ਦੇ ਹੱਕ 'ਚ ਬਾਪੂ ਤਰਸੇਮ ਸਿੰਘ ਵਲੋਂ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।