07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਤਹਿਤ ਹੜ੍ਹਾਂ ਦੀ ਰੋਕਥਾਮ ਲਈ ਵੱਖਰੇ ਫੰਡ ਜਾਰੀ ਹੋਣ- ਬ੍ਰਹਮਪੁਰਾ <br/>

ਅਜੀਤ ਡੈਸਕ 01-09-2025
ਸ਼ਹਬਾਜ਼ਪੁਰ, 31 ਅਗਸਤ (ਪ੍ਰਦੀਪ ਬੇਗੇਪੁਰ)-ਸ਼੍ਰੋਮਣੀ ਅਕਾਲੀ ਦਲ ਦੇ ਮੁੜ ਮੀਤ ਪ੍ਰਧਾਨ ਬਣਨ ਦਾ ਸ਼ੁਕਰਾਨਾ ਕਰਨ ਅਤੇ ਹੜ੍ਹ ਪੀੜਤਾਂ ਲਈ ਅਰਦਾਸ ਕਰਨ ਵਾਸਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਪਿੰਡ ਸ਼ਹਬਾਜ਼ਪੁਰ ਸਥਿਤ ਬਾਬਾ ਸੁਰਜਨ ਸਾਹਿਬ ਜੀ ਦੇ ਅਸਥਾਨ 'ਤੇ ਨਤਮਸਤਕ ਹੋਏ | ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਪਾਰਟੀ ਅਹੁਦੇਦਾਰਾਂ ਅਤੇ ਇਲਾਕਾ ਨਿਵਾਸੀਆਂ ਦੇ ਇਕੱਠ ਦਾ ਧੰਨਵਾਦ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਪਾਰਟੀ ਵਲੋਂ ਮਿਲੀ ਇਹ ਵੱਡੀ ਜਿੰਮੇਵਾਰੀ ਉਨ੍ਹਾਂ ਨੂੰ ਹਲਕੇ ਦੇ ਲੋਕਾਂ, ਖ਼ਾਸ ਕਰਕੇ ਹੜ੍ਹਾਂ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਦੀ ਆਵਾਜ਼ ਹੋਰ ਵੀ ਬੁਲੰਦੀ ਨਾਲ ਚੁੱਕਣ ਲਈ ਪ੍ਰੇਰਿਤ ਕਰਦੀ ਹੈ | ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਫਰਜ਼ ਆਪਣੇ ਲੋਕਾਂ ਦੇ ਹੱਕਾਂ ਲਈ ਲੜਨਾ ਹੈ | ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ, ਖ਼ਾਸ ਤੌਰ 'ਤੇ ਸਰਹੱਦੀ ਖੇਤਰ ਖਡੂਰ ਸਾਹਿਬ ਲਈ ਇਕ ਵਿਸ਼ੇਸ਼ ਆਰਥਿਕ ਪੈਕੇਜ ਦਾ ਤੁਰੰਤ ਐਲਾਨ ਕੀਤਾ ਜਾਵੇ | ਉਨ੍ਹਾਂ ਮੰਗ ਕੀਤੀ ਕਿ ਇਹ ਮਦਦ ਸੂਬਾ ਸਰਕਾਰ ਦੀ ਸੁਸਤ ਕਾਰਗੁਜ਼ਾਰੀ ਨੂੰ ਦੇਖਦਿਆਂ, ਸਿੱਧਾ ਲਾਭ ਤਬਾਦਲਾ (ਡੀ.ਬੀ.ਟੀ) ਰਾਹੀਂ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਪਾਈ ਜਾਵੇ ਅਤੇ ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ (ਬੀ.ਏ.ਡੀ.ਪੀ) ਤਹਿਤ ਹੜ੍ਹਾਂ ਦੀ ਰੋਕਥਾਮ ਲਈ ਵੱਖਰੇ ਫੰਡ ਜਾਰੀ ਕੀਤੇ ਜਾਣ | ਇਸ ਮੌਕੇ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਿਆਨ ਸਿੰਘ ਸ਼ਹਿਬਾਜ਼ਪੁਰ, ਕੋਰ ਕਮੇਟੀ ਮੈਂਬਰ ਗੁਰਸੇਵਕ ਸਿੰਘ ਸ਼ੇਖ, ਸਰਪੰਚ ਗੁਰਨਾਮ ਸਿੰਘ ਭੂਰੇ, ਐੱਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ ਡਿਆਲ ਰਾਜਪੂਤਾਂ, ਗਲਾਲੀਪੁਰ ਤੋਂ ਸਾਬਕਾ ਸਰਪੰਚ ਦਿਲਬਾਗ ਸਿੰਘ ਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ, ਸ਼ਾਹਬਾਜ਼ਪੁਰ ਤੋਂ ਸੈਕਟਰੀ ਦਿਲਬਾਗ ਸਿੰਘ, ਮੰਮਣਕੇ ਤੋਂ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਨੰਬਰਦਾਰ ਹਰਭਜਨ ਸਿੰਘ, ਅਨੋਖ ਸਿੰਘ, ਸੁਖਰਾਜ ਸਿੰਘ, ਗੁਰਜੰਟ ਸਿੰਘ ਤੇ ਬਲਕਾਰ ਸਿੰਘ, ਮੰਮਣਕੇ ਖੁਰਦ ਤੋਂ ਸਾਬਕਾ ਸਰਪੰਚ ਮੇਜਰ ਸਿੰਘ ਤੇ ਸਾਬਕਾ ਸਰਪੰਚ ਦੇਸਾ ਸਿੰਘ, ਡਿਆਲ ਰਾਜਪੂਤਾਂ ਤੋਂ ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ, ਸਾਬਕਾ ਸਰਪੰਚ ਗੁਰਦੇਵ ਸਿੰਘ, ਰਣਜੀਤ ਸਿੰਘ, ਤਰਲੋਚਨ ਸਿੰਘ ਤੇ ਸੁਖਚੈਨ ਸਿੰਘ, ਕੁਹਾੜਕਾ ਤੋਂ ਸਾਬਕਾ ਸਰਪੰਚ ਸੁਰਜਨ ਸਿੰਘ, ਸਾਬਕਾ ਸਰਪੰਚ ਸਰਵਨ ਸਿੰਘ ਲਾਡੀ ਤੇ ਸਾਬਕਾ ਸਰਪੰਚ ਸੁਵਿੰਦਰ ਸਿੰਘ, ਮਾਨੋਚਾਹਲ ਖੁਰਦ ਤੋਂ ਸਾਬਕਾ ਸਰਪੰਚ ਕੁਲਵੰਤ ਸਿੰਘ, ਵਾਂ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ, ਗੁਰਭੇਜ ਸਿੰਘ, ਮੁਖਤਾਰ ਸਿੰਘ ਤੇ ਗੁਰਲਾਲ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਗੁਰਨਿਸ਼ਾਨਬੀਰ ਸਿੰਘ ਡਾਲੇਕੇ, ਡਾ. ਮਨਜਿੰਦਰ ਸਿੰਘ, ਅਨੋਖ ਸਿੰਘ ਅਤੇ ਨਿਸ਼ਾਨ ਸਿੰਘ ਸੋਨੀ ਕਮਾਲਪੁਰ ਆਦਿ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਹੜ੍ਹਾਂ ਤੋਂ ਹੋਏ ਨੁਕਸਾਨ ਤੇ ਰੋਕਥਾਮ ਬਾਰੇ ਫੌਰੀ ਅਤੇ ਨੀਤੀਗਤ ਮੰਗ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।