13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪੰਜਾਬ ਸਰਕਾਰ ਲੈਂਡ ਪੂਿਲੰਗ ਨੀਤੀ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਤੁਰੰਤ ਰੱਦ ਕਰੇ-ਕਾ. ਸੇਖੋਂ

ਅਜੀਤ ਡੈਸਕ 21-07-2025
ਤਰਨ ਤਾਰਨ, 20 ਜੁਲਾਈ (ਪਰਮਜੀਤ ਜੋਸ਼ੀ)-ਮਾਰਕਸਵਾਦੀ ਕਮਿਊਨਿਸਟ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਲੈਂਡ ਪੂਿਲੰਗ ਨੀਤੀ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਤੁਰੰਤ ਰੱਦ ਕਰੇ | ਇਸ ਦੇ ਨਾਲ ਹੀ ਕਾ. ਸੇਖੋਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨੋਟੀਫਿਕੇਸ਼ਨ ਰੱਦ ਨਾ ਕੀਤਾ ਤਾਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ | ਤਰਨ ਤਾਰਨ ਸਥਿਤ ਰਾਮਗੜ੍ਹੀਆ ਬੁੰਗਾ ਵਿਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਦੀ ਇਕ ਭਾਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹ੍ਹਾਂ ਕਿਹਾ ਕਿ ਲੈਂਡ ਪੂਿਲੰਗ ਸੰਬੰਧੀ ਸੀ.ਪੀ.ਆਈ.ਐਮ. ਦੀ ਨੀਤੀ ਬਿਲਕੁਲ ਸਾਫ਼ ਹੈ, ਕਿਉਂਕਿ ਪਾਰਟੀ 1991 ਤੋਂ ਹੀ ਲੈਂਡ ਪੂਿਲੰਗ ਸੰਬੰਧੀ ਜ਼ੋਰਦਾਰ ਸੰਘਰਸ਼ ਕਰਦੀ ਆ ਰਹੀ ਹੈ, ਜਦਕਿ ਦੂਜੀਆਂ ਧਿਰਾਂ ਨੂੰ ਸਿਰਫ਼ ਹੁਣ ਹੋਸ਼ ਆਈ ਹੈ | ਉਨ੍ਹਾਂ ਕਿਹਾ ਕਿ ਹਜ਼ਾਰਾਂ ਏਕੜ ਜ਼ਮੀਨ ਨੂੰ ਸਰਕਾਰ ਲੈਂਡ ਪੂਿਲੰਗ ਰਾਹੀਂ ਬਰਬਾਦ ਕਰਨ 'ਤੇ ਤੁਲੀ ਹੋਈ ਹੈ | ਇਸ ਮੌਕੇ ਕਾ. ਇੰਦਰਜੀਤ ਸਿੰਘ ਮਰਹਾਣਾ, ਜ਼ਿਲ੍ਹਾ ਸਕੱਤਰ ਕਾ. ਮੇਜਰ ਸਿੰਘ, ਕਾ. ਸੁਖਦੇਵ ਗੋਹਲਵੜ, ਕਾ. ਹੀਰਾ ਸਿੰਘ ਦਰਾਜਕੇ, ਕਾ. ਮੇਜਰ ਸਿੰਘ ਭਿੱਖੀਵਿੰਡ, ਕਾ. ਹੀਰਾ ਸਿੰਘ ਦਰਾਜਕੇ, ਨਿਸ਼ਾਨ ਸਿੰਘ, ਚਾਨਣ ਸਿੰਘ, ਹੀਰਾ ਸਿੰਘ ਮਾੜੀ ਕੰਬੋਕੇ, ਕਾ. ਮਿਲਖਾ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਰਾਜ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਮਿਲ ਰਿਹਾ ਬਹੁਤ ਵੱਡਾ ਹੁੰਗਾਰਾ- ਲਾਲਜੀਤ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।