ਖਡੂਰ ਸਾਹਿਬ, 19 ਜੁਲਾਈ (ਰਸ਼ਪਾਲ ਸਿੰਘ ਕੁਲਾਰ)- ਭਾਜਪਾ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ ਸਾਬਕਾ ਪਾਰਲੀਮਾਨੀ ਸਕੱਤਰ ਪੰਜਾਬ ਅੱਜ ਸਾਬਕਾ ਸਰਪੰਚ ਕਸ਼ਮੀਰ ਸਿੰਘ ਖਹਿਰਾ ਪਿੰਡੀਆਂ ਸਾਬਕਾ ਸੰਮਤੀ ਮੈਂਬਰ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਧਰਮਪਤਨੀ ਅਕਵਿੰਦਰ ਕੌਰ ਦੀ ਮੌਤ ਦਾ ਅਫਸੋਸ ਪ੍ਰਗਟ ਕਰਨ ਪੁੱਜੇ | ਇਸ ਮੌਕੇ ਮੰਨਾ ਮੀਆਂਵਿੰਡ ਨੇ ਕਸ਼ਮੀਰ ਸਿੰਘ ਖਹਿਰਾ ਨਾਲ ਗਹਿਰਾ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਮਾਤਾ ਅਕਵਿੰਦਰ ਕੌਰ ਦੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਕਾਰਨ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ | ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ | ਇਸ ਮੌਕੇ ਪ੍ਰਭਜੋਤ ਸਿੰਘ ਨਾਗੋਕੇ, ਅਮਰਪਾਲ ਸਿੰਘ ਖਹਿਰਾ, ਹਰਬਿੰਦਰ ਸਿੰਘ ਲਾਟੀ, ਸੁਰਜੀਤ ਸਿੰਘ, ਕੁਲਵੰਤ ਸਿੰਘ, ਹਰਮੀਤ ਸਿੰਘ,ਗੁਰਇਕਬਾਲ ਸਿੰਘ ਸਾਬਕਾ ਸੰਮਤੀ ਮੈਂਬਰ, ਦੀਪਿੰਦਰ ਸਿੰਘ ਲੱਕੀ, ਹਰਿੰਦਰ ਸਿੰਘ ਰਿੰਕੂ, ਵਿਕਰਮ ਖਹਿਰਾ, ਸੰਦੀਪ ਸਿੰਘ ਪਿ੍ੰਸ ਆਦਿ ਨੇ ਵੀ ਅਫਸੋਸ ਪ੍ਰਗਟ ਕੀਤਾ |