ਪੱਟੀ, 19 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਕਾਲੇਕੇ)- ਪੱਟੀ ਵਿਖੇ 'ਸੰਵਿਧਾਨ ਬਚਾਓ ਰੈਲੀ' ਵਿਚ ਪੁੱਜਣ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ.ਪੀ.ਸੀ.ਸੀ. ਵਲੋਂ ਪੱਟੀ ਦੇ ਕੁੱਲ੍ਹਾ ਵਿਖੇ ਨਿੱਘਾ ਸਵਾਗਤ ਕੀਤਾ ਗਿਆ | ਹਰਪ੍ਰੀਤ ਸੰਧੂ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਉੱਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਗੰਭੀਰ ਖ਼ਤਰਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਤੰਤਰਾਂ ਜਿਵੇਂ ਕਿ ਈ.ਡੀ., ਇਨਕਮ ਟੈਕਸ ਅਤੇ ਹੋਰ ਜਾਂਚ ਏਜੰਸੀਆਂ ਦਾ ਗਲਤ ਇਸਤੇਮਾਲ ਕਰਕੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਭਾਰੀ ਭੀੜ ਦੀ ਹਾਜ਼ਰੀ 'ਤੇ ਤਿੱਖਾ ਸੰਕੇਤ ਦਿੰਦਿਆਂ ਕਿਹਾ ਕਿ ਲੋਕ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਨਾਲ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਭਾਰਤ ਵਿਚ ਸੰਵਿਧਾਨ ਦੀ ਰਾਖੀ ਸਭ ਤੋਂ ਵੱਡੀ ਲੋੜ ਬਣੀ ਹੋਈ ਹੈ | ਅਸੀਂ ਬਾਬਾ ਸਾਹਿਬ ਅੰਬੇਡਕਰ ਵਲੋਂ ਬਣਾਏ ਸੰਵਿਧਾਨ ਦੀ ਰਾਖੀ ਲਈ ਲੜਾਈ ਲੜ ਰਹੇ ਹਾਂ | ਇਸ ਮੌਕੇ ਸੀਮਾ ਸ਼ਰਮਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਤਰਨਤਾਰਨ, ਗੁਰਬੀਰ ਸਿੰਘ ਗਲੈਡੀ ਮੰਡ, ਮੋਹਿਤ ਪੁਰੀ ਹਰੀਕੇ, ਮਨਦੀਪ ਉਦੇ, ਅੰਮਿ੍ਤ ਸਿੰਘ ਚੀਮਾ, ਜਗਜੀਤ ਸਿੰਘ ਹਰੀਕੇ, ਹਰਭਜਨ ਸਿੰਘ ਲੱਲੀ, ਗੁਰਪ੍ਰੀਤ ਸਿੰਘ ਸੰਧੂ,ਪਰਮਜੀਤ ਸਿੰਘ ਬੂਹ, ਗੁਰਮੀਤ ਸਿੰਘ ਮਰਹਾਣਾ, ਲਵਪ੍ਰੀਤ ਸਿੰਘ ਠੱਠੀਆਂ ਮਹੰਤਾ, ਗੁਰਪ੍ਰੀਤ ਸਿੰਘ ਠੱਠੀਆਂ ਮਹੰਤਾ, ਮਨਜੀਤ ਸਿੰਘ ਸਭਰਾਂ, ਗੁਰਭੇਜ ਸਿੰਘ ਧਾਰੀਵਾਲ, ਬਾਜ ਸਿੰਘ ਪੰਨੂ, ਟਹਿਲ ਸਿੰਘ ਸਰਹਾਲੀ ਮੰਡਾ, ਪ੍ਰਭਜੀਤ ਸਿੰਘ ਨਬੀਪੁਰ, ਗੁਰਜੀਤ ਸਿੰਘ ਕੋਟ ਦਾਤਾ, ਹਰਦਿਆਲ ਸਿੰਘ ਦਹੇਦਰ ਸਾਹਿਬ, ਭਗਵਾਨ ਸਿੰਘ ਬੁਰਜ, ਚਮਨ ਲਾਲ ਅਰੋੜਾ, ਹਰੀਸ਼ ਸੂਦ, ਵਿਨੋਦ ਧਵਨ, ਬਾਉ ਚੀਮਾ, ਅਨਮੋਲ, ਸੰਜੀਵ , ਸੁਰਿੰਦਰ ਸਿੰਘ ਮਿੰਟੂ, ਪਰਮਜੀਤ ਸਿੰਘ ਸੰਧੂ, ਪ੍ਰਭ ਬੁਰਜ, ਸੰਜੀਵ ਬਾਬਾ, ਅਮਨ ਪੱਟੀ ਆਦਿ ਹਾਜ਼ਰ ਸਨ |