ਪੱਟੀ, 19 ਜੁਲਾਈ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਪ੍ਰਦੇਸ਼ ਕਾਂਗਰਸ ਵਲੋਂ ਸੂਬੇ ਭਰ ਵਿਚ ਸੰਵਿਧਾਨ ਬਚਾਓ ਰੈਲੀਆਂ ਦੇ ਸਿਲਸਿਲੇ ਤਹਿਤ ਪੰਜਾਬ ਪ੍ਰਦੇਸ਼ ਕਾਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਵਿਸ਼ਾਲ ਰੈਲੀ ਨੂੰ ਮਾਹੀ ਰਿਜੋਟ ਪੱਟੀ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਜਦ ਤੱਕ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਤਾਂ ਅਸੀ ਰਾਜਿਆ ਮਹਾਰਾਜਿਆਂ ਦੀ ਪ੍ਰਜਾ ਹੋਇਆ ਕਰਦੇ ਸੀ ਜਦ ਇਹ ਸੰਵਿਧਾਨ ਲਾਗੂ ਹੋਇਆ ਸਾਨੂੰ ਆਪਣਾ ਹੱਕ ਮਿਲਿਆ ਪਰ ਇਹ ਸੱਤਾਧਾਰੀ ਲੋਕ ਸਾਡੇ ਦੇਸ਼ ਦੇ ਸੰਵਿਧਾਨ ਨਾਲ ਖਿਲਵਾੜ ਕਰ ਰਹੇ ਸਨ ਪਰ ਕਾਂਗਰਸ ਪਾਰਟੀ ਸੰਵਿਧਾਨ ਨੂੰ ਬਚਾਉਣ ਲਈ ਡੱਟ ਕੇ ਪਹਿਰਾ ਦੇਵੇਗੀ | ਇਸ ਮੌਕੇ ਵੜਿੰਗ ਨੇ ਕਿਹਾ ਕਿ ਇਸ ਸੰਵਿਧਾਨ ਨੇ ਕਿਹਾ ਕਿ ਸੀ ਜੇਕਰ ਕੋਈ ਤੁਹਾਡੀ ਆਵਾਜ਼ ਨਹੀਂ ਸੁਣਦਾ ਤਾਂ ਧਰਨੇ ਲਗਾ ਕੇ ਉੱਚੀ ਆਵਾਜ਼ ਵਿਚ ਆਪਣੀਆਂ ਮੰਗਾ ਸਰਕਾਰਾਂ ਤੱਕ ਉਠਾ ਸਕਦੇ ਹੋ ਪਰ ਕੇਂਦਰ ਤੇ ਸੂਬਾ ਸਰਕਾਰ ਨੂੰ ਇਸਦੀ ਕੋਈ ਪਰਵਾਹ ਨਹੀਂ ਕਿਉਂਕਿ ਜਦ ਕੋਈ ਸਰਕਾਰਾਂ ਦੀ ਆਵਾਜ਼ ਨਹੀਂ ਸੁਣਦਾ ਤਾਂ ਆਵਾਜ਼ ਸੁਣਾਉਣ ਦਾ ਧਰਨਿਆਂ ਰਾਹੀਂ ਯਤਨ ਕਰ ਰਹੇ ਲੋਕਾਂ ਨੂੰ ਦਬਾਉਣ ਲਈ ਈ.ਡੀ, ਵਿਜੀਲੈਂਸ ਜਾਂ ਫਿਰ ਪੁਲਿਸ ਦੀ ਸਹਾਇਤਾ ਲੈ ਕੇ ਮੁਕੱਦਮਿਆਂ ਰਾਹੀਂ ਦੱਬਿਆ ਜਾ ਰਿਹਾ ਹੈ, ਜਿਸ ਦੀ ਮਿਸਾਲ ਵਜੋਂੋ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਧਰਨਾ ਲਗਾ ਕੇ ਆਪਣੀਆ ਮੰਗਾਂ ਸਰਕਾਰਾਂ ਤੱਕ ਪਹੁੰਚਾਉਣ ਲਈ ਬੈਠੇ ਕਿਸਾਨਾਂ ਨੂੰ ਪੁਲਿਸ ਨੇ ਸਰਕਾਰਾਂ ਦੀ ਸ਼ਹਿ 'ਤੇ ਕੁੱਟ-ਕੁੱਟ ਕੇ ਭਜਾ ਦਿੱਤਾ | ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਅੰਦਰ ਬਦਾਲਅ ਵਾਲੀ ਸਰਕਾਰ ਦੀ ਤਾਸ਼ ਦੇ ਪੱਤੇ ਖਿਲਰਨੇ ਸ਼ੁਰੂ ਹੋ ਗਏ ਹਨ, ਜਿਸਦੀ ਮਿਸਾਲ ਕੇ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਅਸਤੀਫਾ ਭੇਜ ਦਿੱਤਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਤੇ 'ਆਪ' ਦੀ ਸਰਕਾਰ ਰਲ ਮਿਲ ਕੇ ਸੰਵਿਧਾਨ ਨੂੰ ਬਦਲਣ ਚ ਲੱਗੇ ਹਨ, ਜਿਸ ਨਾਲ ਦੇਸ਼ ਅੰਦਰ ਕਈ ਤਰ੍ਹਾਂ ਦੇ ਮਾਰੂ ਕਾਨੂੰਨ ਲਾਗੂ ਹੋ ਸਕਦੇ ਹਨ | 'ਆਪ' ਸਰਕਾਰ ਵਲੋਂ ਕੀਤੇ ਵਾਅਦੇ ਤਹਿਤ ਤਿੰਨ ਸਾਲ ਬੀਤ ਜਾਣ ਤੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਗਈਆਂ | ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਰਮਿੰਦਰ ਸਾਹਿਬ ਵਿਖੇ ਲੰਗਰ ਹਾਲ ਨੂੰ ਉਡਾਉਣ ਲਈ ਮਿਲੀ ਧਮਕੀ ਤੋਂ ਬਾਅਦ ਵੀ ਸਰਾਕਰਾਂ ਸੁੱਤੀਆਂ ਪਈਆਂ ਹਨ | ਇਸ ਮੌਕੇ ਗਿੱਲ ਨੇ ਵਿਧਾਨ ਸਭਾ ਹਲਕਾ ਪੱਟੀ 57 ਹਜ਼ਾਰ ਮੈਬਰਾਂ ਦਾ ਖਰੜਾ ਰਾਜਾ ਵੜਿੰਗ ਨੂੰ ਸੌਪਿਆ ਅਤੇ ਰੈਲੀ ਨੂੰ ਕਾਮਯਾਬ ਬਣਾਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਮੈਬਰ ਪਾਰਲੀਮੈਟ ਜਸਬੀਰ ਸਿੰਘ ਡਿੰਪਾ, ਸੰਦੀਪ ਸਿੰਘ ਸੰਧੂ, ਸਬਾਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਵਿਧਾਧਿਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਡੈਨੀ ਬੰਡਾਲਾ, ਮਨਿੰਦਰਪਾਲ ਸਿੰਘ ਪਲਾਸੌਰ, ਰਾਜਬੀਰ ਸਿੰਘ ਭੁੱਲਰ, ਰਣਜੀਤ ਸਿੰਘ ਰਾਣਾ , ਕਰਨ ਬੁਰਜ, ਪਿ੍ੰਸੀਪਲ ਹਰਦੀਪ ਸਿੰਘ, ਹਰਸ਼ਰਨ ਸਿੰਘ ਮੱਲਾ, ਅਵਤਾਰ ਸਿੰਘ ਤਨੇਜਾ, ਜਸਵਿੰਦਰ ਸਿੰਘ ਬੁਲਾਰਾ ਕਾਗਰਸ, ਭਾਗ ਸਿੰਘ ਚੱਕਵਾਲੀਆ, ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋ, ਹਰਮਨ ਸੇਖੋਂ, ਗੁਰਵੇਲ ਸਿੰਘ ਲੁਹਾਰੀਆ, ਸੇਵਾ ਸਿੰਘ ਉਬੋਕੇ ਕੁਲਵਿੰਦਰ ਸਿੰਘ ਬੱਬਾ, ਸੁਖਵਿੰਦਰ ਸਿੰਘ ਸੰਗਵਾਂ, ਹਰਜਿੰਦਰ ਸਿੰਘ ਚੰਬਲ, ਰਸ਼ਪਾਲ ਸਿੰਘ ਬੋਪਾਰਾਏ, ਪੋਪਨ ਧਾਰੀਵਾਲ, ਜੁਰਾਜ ਸਿੰਘ ਭੁੱਟਰ, ਕੁਲਵਿੰਦਰ ਸਿੰਘ ਬੱਬਾ, ਮਨਜੀਤ ਸਿੰਘ ਲਾਟੀ, ਸਤਨਾਮ ਸਿੰਘ ਭੁੱਲਰ, ਵਿਜੈ ਸ਼ਰਮਾ, ਬਲਦੇਵ ਸਿੰਘ, ਨਿਸ਼ਾਨ ਸਿੰਘ ਕਿਰਤੋਵਾਲ, ਰਾਜ ਕੁਮਾਰ ਰਾਜੂ, ਦੀਦਾਰ ਸਿੰਘ, ਸੋਨੂੰ ਸਿੱਧੂ ਹਰੀਕੇ, ਐਡ: ਜਗਮੀਤ ਸਿੰਘ ਭੁੱਲਰ, ਗੁਰਬਚਨ ਸਿੰਘ ਦੁੱਬਲੀ, ਸੋਭਾ ਸਿੰਘ, ਬਲਰਾਜ ਸਿੰਘ ਭੱਗੁਪੂਰ, ਰਣਜੀਤ ਸਿੰਘ ਬੁੱਟਰ,ਸ ਰਵਨ ਸਿੰਘ ਗੁਦਾਈਕੇ, ਲਖਵਿੰਦਰ ਸਿੰਘ ਲੱਕੀ ਪਾਗਲ, ਸੁਖਵੰਤ ਸਿੰਘ, ਨਰਿੰਦਰ ਸਿੰਘ ਚੀਮਾ, ਕਰਨ ਧਾਰੀਵਾਲ, ਨਿਰਭੈ ਸਿੰਘ, ਕੁਲਦੀਪ ਸਿੰਘ ਚੀਮਾ, ਅਮਨਦੀਪ ਸਿੰਘ ਲਵਲੀ ਭੁੱਲਰ, ਨਰਿੰਦਰ ਸਿੰਘ ਕੋਆਰਡੀਨੇਟਰ, ਵਿਕਾਸ ਸੰਘੜ ਅਬਜਰਵਰ, ਸਰਬਜੀਤ ਸਿੰਘ ਸੰਘਾ, ਬੀਬੀ ਕੁਲਦੀਪ ਕੌਰ ਜੰਡਾ ਸ਼ਹਿਰੀ ਪ੍ਰਧਾਨ ਪੱਟੀ ਸ਼ਾਮਿਲ ਸਨ |