ਮੀਆਂਵਿੰਡ, 18 ਜੁਲਾਈ (ਸੰਧੂ)-ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਵਾਲੇ ਦਿਨ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਹੋ ਰਹੀ ਕਾਂਗਰਸ ਪਾਰਟੀ ਦੀ ਕਾਨਫਰੰਸ ਸੰਬੰਧੀ ਸਾਬਕਾ ਵਿਧਾਇਕ ਭਲਾਈਪੁਰ ਵਲੋਂ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਭਲਾਈਪੁਰ ਦੀ ਅਗਵਾਈ ਹੇਠ ਪਿੰਡ ਤਖਤੂਚੱਕ ਵਿਖੇ ਵੀ ਸਾਬਕਾ ਸਰਪੰਚ ਅਵਤਾਰ ਸਿੰਘ ਦੇ ਗ੍ਰਹਿ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ | ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਭਲਾਈਪੁਰ ਨੇ ਲੋਕਾਂ ਵਿਚ ਬਣਿਆ ਇਹ ਉਤਸ਼ਾਹ ਇਹ ਸਾਬਤ ਕਰਦਾ ਹੈ ਕਿ ਕਾਂਗਰਸ ਪਾਰਟੀ ਦੀ ਕਾਨਫਰੰਸ ਵਿਚ ਹੋਣ ਵਾਲਾ ਇਕੱਠ ਇਤਿਹਾਸਕ ਹੋਵੇਗਾ | ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਆਪਣੇ ਪਿੰਡ ਵਿਚੋਂ ਵੱਡੀ ਗਿਣਤੀ ਵਿਚ ਸੰਗਤ ਨੂੰ ਨਾਲ ਲੈ ਕੇ ਬਾਬਾ ਬਕਾਲਾ ਸਾਹਿਬ ਪਹੁੰਚਣਗੇ | ਉਪਰੰਤ ਸਰਪੰਚ ਅਵਤਾਰ ਸਿੰਘ ਵਲੋਂ ਸਾਬਕਾ ਵਿਧਾਇਕ ਭਲਾਈਪੁਰ ਨੂੰ ਪਾਰਟੀ ਫੰਡ ਵੀ ਭੇਟ ਕੀਤਾ | ਇਸ ਮੌਕੇ ਭਲਾਈਪੁਰ ਨਾਲ ਪਹੁੰਚੇ ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਜਥੇਦਾਰ ਬਲਦੇਵ ਸਿੰਘ ਏਕਲਗੱਡਾ, ਗੁਰਦਿਆਲ ਸਿੰਘ ਕੰਗ, ਕੌਂਸਲਰ ਯੁਵਰਾਜ ਸਿੰਘ, ਅਜ਼ਾਦ ਬੁਟਾਰੀ, ਸਰਪੰਚ ਸਰਬਜੀਤ ਸਿੰਘ ਖੱਖ, ਸਾਬਕਾ ਸਰਪੰਚ ਅਮਰੀਕ ਸਿੰਘ ਜਲਾਲਾਬਾਦ ਅਤੇ ਪਿੰਡ ਤਖਤੂਚੱਕ ਤੋਂ ਖਜਾਨ ਸਿੰਘ, ਅਮਰੀਕ ਸਿੰਘ, ਅਮਰਜੀਤ ਸਿੰਘ ਬਿੱਲਾ, ਨਿਸ਼ਾਨ ਸਿੰਘ, ਮਨਦੀਪ ਸਿੰਘ ਮਿੱਠੂ, ਸੁਖਵੰਤ ਸਿੰਘ ਫ਼ੌਜੀ, ਅੰਮਿ੍ਤਪਾਲ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ |