30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਦਾ ਧਿਆਨ ਚੋਣ ਵਾਅਦਿਆਂ ਤੋਂ ਪਾਸੇ ਕਰਨ 'ਚ ਲੱਗੀ ਹੋਈ ਹੈ-ਪ੍ਰੋ. ਵਲਟੋਹਾ

ਅਜੀਤ ਡੈਸਕ 19-07-2025
ਖੇਮਕਰਨ, 18 ਜੁਲਾਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੱਲ੍ਹ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਵਿਰੋਧੀ ਕਾਨੂੰਨ 'ਤੇ ਟਿੱਪਣੀ ਕਰਦੇ ਹੋਏ ਇਸ ਨੂੰ ਸਰਕਾਰ ਵਲੋਂ ਸਿਰਫ ਪੰਜਾਬ ਵਾਸੀਆਂ ਨਾਲ ਕੀਤੇ ਚੋਣ ਵਾਅਦਿਆਂ ਤੋਂ ਜਨਤਾ ਦਾ ਧਿਆਨ ਪਾਸੇ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ | ਸਥਾਨਿਕ ਕਸਬੇ ਦੀ ਫੇਰੀ ਦੌਰਾਨ ਵੱਖ-ਵੱਖ ਜੰਗਾਂ ਤੇ ਅਕਾਲੀ ਆਗੂਆਂ ਨਾਲ ਮੁਲਾਕਾਤ ਦੌਰਾਨ ਗੱਲਬਾਤ ਕਰਦੇ ਹੋਏ ਪ੍ਰੋ. ਵਲਟੋਹਾ ਨੇ ਅੱਗੇ 'ਆਪ' ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਜੇਕਰ ਇਹ ਸਰਕਾਰ ਬੇਅਦਬੀਆਂ ਵਿਰੁੱਧ ਹੋਰ ਸਖ਼ਤ ਕਾਨੂੰਨ ਬਣਾਉਣ ਲਈ ਗੰਭੀਰ ਹੁੰਦੀ ਤਾਂ ਪੰਜਾਬ ਵਾਸੀਆਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਅੱਜ ਤੋਂ ਸਾਢੇ ਤਿੰਨ ਸਾਲ ਪਹਿਲਾਂ ਬੇਅਦਬੀਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਕੇੇਂਦਰ ਸਰਕਾਰ ਅੱਗੇ ਸਿਫਾਰਸ਼ ਤਰਨ ਲਈ ਇਹ ਪ੍ਰਕਿਰਿਆ ਅਮਲ 'ਚ ਲਿਆਉਂਦੀ, ਇਸ ਕਰਕੇ ਸਾਫ ਹੋ ਗਿਆ ਹੈ ਕਿ ਅਸਲ 'ਚ ਇਹ ਸਰਕਾਰ ਹੁਣ ਇਸ ਬਹੁਤ ਗੰਭੀਰ ਮੁੱਦੇ 'ਤੇ ਸਿਰਫ ਸਿਆਸਤ ਕਰਕੇ ਦੂਸਰੀਆਂ ਪਾਰਟੀਆਂ ਨੂੰ ਬਦਨਾਮ ਕਰਨ 'ਚ ਲੱਗੀ ਹੋਈ ਹੈ | ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਲਈ ਵਿਧਾਨ ਸਭਾ 'ਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਕੇਂਦਰੀ ਸਰਕਾਰ ਦੇ ਕਾਨੂੰਨ ਮੰਤਰਾਲੇ ਨਾਲ ਵਿਚਾਰ ਕਰਨ ਦੀ ਲੋੜ ਸੀ | ਇਸ ਮੌਕੇ ਸਾਬਕਾ ਕੌਂਸਲਰ ਪ੍ਰਧਾਨ ਪ੍ਰਮਜੀਤ ਸਿੰਘ ਸੰਧੂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਾਜ ਸਿੰਘ ਗਿੱਲ, ਸਾਬਕਾ ਕੌਂਸਲਰ ਸਰਵਨ ਸਿੰਘ ਭੌਲਾ ਪੱਤੂ, ਯੂਥ ਆਗੂ ਗੋਲਡੀ ਬਾਜਵਾ, ਬਲਵਿੰਦਰ ਸਿੰਘ ਮਨਾਵਾਂ, ਸੱਖਦੇਵ ਸ਼ਰਮਾ, ਸਾਬਕਾ ਕੌਂਸਲਰ ਪ੍ਰਗਟ ਸਿੰਘ ਪੱਤੂ ਤੋੋਂ ਇਲਾਵਾ ਸਥਾਨਿਕ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਆਜ਼ਾਦ ਗਰੁੱਪ ਵਲੋਂ 20 ਜੁਲਾਈ ਨੂੰ ਝਬਾਲ ਵਿਖੇ ਕਰਵਾਈ ਜਾ ਰਹੀ ਰੈਲੀ ਇਤਿਹਾਸ ਸਿਰਜੇਗੀ ਅਗਲੀ ਖ਼ਬਰ ਜਥੇ. ਮੋਹਣ ਸਿੰਘ ਤੁੜ ਦੀ 46ਵੀਂ ਬਰਸੀ ਪਿੰਡ ਤੁੜ ਵਿਖੇ 30 ਜੁਲਾਈ ਨੂੰ ਮਨਾਈ ਜਾਵੇਗੀ-ਹਰਭਜਨ ਸਿੰਘ ਤੁੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।