ਪੱਟੀ, 17 ਜੁਲਾਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਚੌਂਕਾ ਬੀਬੀ ਰਜਨੀ ਜੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਦਸ ਰੁਪਏ ਵਿਚ ਪ੍ਰਸ਼ਾਦਾ ਛਕਾਉਣ ਦੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਜੈਨ ਪਰਿਵਾਰ ਵਲੋਂ ਸ਼ੀਤਲ ਪ੍ਰਸ਼ਾਦ ਜੈਨ ਵਾਸੀ ਗਿੱਦੜਬਾਹਾ ਦੀ ਦਸਵੀਂ ਬਰਸੀ ਮੌਕੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰੇਮਲਤਾ ਜੈਨ ਅਤੇ ਬੱਚੇ ਅਕਸ਼ਿਤ ਜੈਨ, ਅਮਿਤ ਜੈਨ ਅਤੇ ਭਾਵਨਾ ਜੈਨ ਵਲੋਂ ਚੌਂਕਾ ਵਿਖੇ ਪਹੁੰਚ ਕੇ ਬਰਸੀ ਮਨਾਈ ਅਤੇ ਚੌਂਕਾ ਦੇ ਪ੍ਰਧਾਨ ਜਤਿਨ ਸ਼ਰਮਾ ਪਟਵਾਰੀ ਨੂੰ 5100 ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਅਕਸ਼ਿਤ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਉਣਾ ਅਤੇ ਉਹ ਵੀ ਸਿਰਫ 10 ਰੁਪਏ ਵਿਚ ਇਹ ਬੜੀ ਵੱਡੀ ਸੇਵਾ ਹੈ | ਅੱਜ ਅਸੀਂ ਚੌਂਕਾ ਬੀਬੀ ਰਜਨੀ ਜੀ ਵਿਖੇ ਸਨਮੁੱਖ ਹੋ ਕੇ ਆਪਣੇ ਬਜ਼ੁਰਗਾਂ ਦੀ ਬਰਸੀ ਮਨਾਈ ਅਤੇ ਚੌਂਕਾ ਵਿਚ ਆਪਣਾ ਹਿੱਸਾ ਪਾਇਆ ਹੈ | ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਚੌਂਕਾ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਜਿਨ੍ਹਾਂ ਵੀ ਸਹਿਯੋਗ ਕੀਤਾ ਜਾਵੇ ਉਹ ਥੋੜ੍ਹਾ ਹੈ | ਚੌਂਕਾ ਦੇ ਪ੍ਰਧਾਨ ਜਤਿਨ ਸ਼ਰਮਾ ਪਟਵਾਰੀ ਅਤੇ ਚੌਕਾ ਪ੍ਰਬੰਧਕ ਭਵਨ ਕੁਮਾਰ ਟਾਹ ਨੇ ਚੌਂਕਾ ਵਲੋਂ ਜੈਨ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੂਰ ਹੁੰਦਿਆਂ ਵੀ ਚੌਂਕਾਂ ਨੂੰ ਯਾਦ ਕੀਤਾ ਅਤੇ ਚੌਂਕਾ ਵਿਚ ਆਪਣਾ ਹਿੱਸਾ ਪਾਇਆ ਹੈ | ਇਸ ਮੌਕੇ ਪਿ੍ੰਸ ਧੁੰਨਾ, ਮੁਕੇਸ਼ ਜੋਸ਼ੀ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਵਿਪਨ ਘਰਿਆਲਾ, ਸਾਬਕਾ ਪਿ੍ੰਸੀਪਲ ਮੰਗਤ ਰਾਮ, ਮਹਿਲ ਸਿੰਘ, ਕਿਸ਼ਨ ਕੁਮਾਰ ਸ਼ਰਮਾ ਅਤੇ ਕੁਲਦੀਪ ਰਾਏ ਸ਼ਰਮਾ ਆਦਿ ਹਾਜ਼ਰ ਸਨ |