07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

-ਔਜੀ ਹੱਬ ਲਗਾ ਰਿਹਾ ਹਜ਼ਾਰਾਂ ਵੀਜ਼ੇ- ਸਾਡਾ ਮਕਸਦ ਸਿਰਫ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰਨਾ-ਕੰਗ, ਚੱਠਾ

ਅਜੀਤ ਡੈਸਕ 17-07-2025
ਅੰਮਿ੍ਤਸਰ 16 ਜੁਲਾਈ (ਹਰਮਿੰਦਰ ਸਿੰਘ)-ਔਜੀ ਹੱਬ ਨੇ ਨਵੇਂ ਵਿਦਿਆਰਥੀਆਂ ਦੇ ਨਾਲ ਨਾਲ ਆਪਣੇ ਦੁਆਰਾ ਭੇਜੇ ਗਏ ਪੁਰਾਣੇ ਵਿਦਿਆਰਥੀਆਂ ਦੀ ਵੀ ਹਮੇਸ਼ਾਂ ਖਬਰਸਾਰ ਲਈ ਅਤੇ ਉਨ੍ਹਾਂ ਦੀ ਸਹਾਇਤਾ ਲਈ ਹੁਣ ਆਸਟਰੇਲੀਆ ਦੇ ਮੈਲਬੋਰਨ ਸਟੇਟ 'ਚ ਔਜੀ ਹੱਬ ਨੇ ਆਪਣਾ ਨਵਾਂ ਦਫਤਰ ਵੀ ਸ਼ੁਰੂ ਕਰ ਲਿਆ ਹੈ | ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਵਲੋਂ ਨਿਯਮਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਪਰ ਔਜੀ ਹੱਬ ਨੇ ਕਦੇ ਵੀ ਵਿਦਿਆਰਥੀਆਂ ਉੱਪਰ ਇਸ ਦਾ ਅਸਰ ਨਹੀਂ ਹੋਣ ਦਿੱਤਾ | ਇਹ ਦਾਅਵਾ ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਕਰਨਵੀਰ ਸਿੰਘ ਚੱਠਾ ਨੇ ਕਰਦੇ ਦੱਸਿਆ ਕਿ ਔਜੀ ਹੱਬ ਇਸ ਸਮੇਂ ਵੀ ਆਸਟਰੇਲੀਆ ਦੇ ਵੀਜ਼ਾ ਲਗਾਉਣ 'ਚ ਮੋਹਰੀ ਸੰਸਥਾ ਬਣੀ ਹੋਈ ਹੈ | ਇਸੇ ਦੌਰਾਨ ਆਸਟਰੇਲੀਆ ਜਾ ਕੇ ਪੜ੍ਹ ਕੇ ਉੱਥੇ ਵਸਣ ਦਾ ਸੁਪਨਾ ਦੇਖਣ ਵਾਲੀ ਵਿਦਿਆਰਥਣ ਮਹਿਕਪ੍ਰੀਤ ਕੌਰ ਵਾਸੀ ਅੰਮਿ੍ਤਸਰ ਦਾ ਵੀ ਸੁਪਨਾ ਪੂਰਾ ਕੀਤਾ ਅਤੇ ਉਨ੍ਹਾਂ ਦਾ ਕੁਝ ਹੀ ਦਿਨਾਂ 'ਚ ਆਸਟਰੇਲੀਆ ਦਾ ਵੀਜ਼ਾ ਲਗਵਾਇਆ ਗਿਆ ਹੈ | ਇਸ ਮੌਕੇ ਗੱਲ ਕਰਦੇ ਹੋਏ ਮਹਿਕਪ੍ਰੀਤ ਕੌਰ ਨੇ ਦੱਸਿਆ ਕਿ ਆਸਟਰੇਲੀਆ ਜਾਣ ਦੇ ਸੁਪਨੇ ਨੂੰ ਪੂਰਾ ਕਰਨ 'ਚ ਔਜੀ ਹੱਬ ਨੇ ਵੱਡੀ ਭੂਮਿਕਾ ਨਿਭਾਈ ਹੈ | ਇਸ ਮੌਕੇ ਐੱਮ. ਡੀ. ਕੰਗ ਅਤੇ ਚੱਠਾ ਨੇ ਕਿਹਾ ਕੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਪੁਰਾਣੇ ਫੰਡਾਂ ਜਾਂ ਕਿਸੇ ਹੋਰ ਕਿਸੇ ਤਰ੍ਹਾਂ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਸੁਰਸਿੰਘ ਨੇ ਖੇਡਾਂ ਵਿਚ ਮਾਰੀਆਂ ਮੱਲਾਂ ਅਗਲੀ ਖ਼ਬਰ ਡਿਸਏਬਿਲਟੀ ਸੈੱਲ ਦੀ ਮਿੰਨੀ ਸਕੱਤਰੇਤ ਚੰਡੀਗੜ੍ਹ ਦੀ ਮੀਟਿੰਗ 'ਚ ਨਹੀਂ ਹੋਵਾਂਗੇ ਹਾਜ਼ਰ-ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।