07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬੱਚਿਆਂ ਵਿਚ ਖੂਨ ਦੀ ਕਮੀ ਹੋਣ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ- ਡਾ. ਸੁਪਿ੍ਯਾ

ਅਜੀਤ ਡੈਸਕ 17-07-2025
ਤਰਨ ਤਾਰਨ, 16 ਜੁਲਾਈ (ਪਰਮਜੀਤ ਜੋਸ਼ੀ)- 1 ਸਾਲ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਵਿਚ ਅਨੀਮੀਆ ਦੀ ਬਿਮਾਰੀ (ਖੂਨ ਦੀ ਕਮੀ) ਹੋਣਾ ਚਿੰਤਾਜਨਕ ਹੈ | ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਬੱਚਿਆਂ ਵਿਚ ਖੂਨ ਦੀ ਕਮੀ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ ਅਤੇ ਮੁੱਖ ਕਾਰਨਾਂ ਵਿਚ ਗਰਭਵਤੀ ਔਰਤਾਂ ਵਿਚ ਖੂਨ ਦੀ ਕਮੀ, ਬੱਚਿਆਂ ਨੂੰ ਮਾਂ ਦੇ ਦੁੱਧ ਦੀ ਬਜਾਏ ਗਾਂ ਜਾ ਮੱਝ ਦਾ ਦੁੱਧ ਪਿਆਉਣਾ, ਜਨਮ ਤੋਂ ਬਾਅਦ ਡਾਕਟਰੀ ਸਲਾਹ ਲੈ ਕੇ ਖੂਨ ਵਧਾਉਣ ਦੀ ਦਵਾਈ ਨਾ ਲੈਣਾ, ਹਰੀਆਂ ਸਬਜ਼ੀਆਂ ਦਾ ਸੇਵਨ ਘੱਟ ਕਰਨਾ, ਪੇਟ ਵਿਚ ਕੀੜਿਆ ਦਾ ਹੋਣਾ, ਭੁੱਖ ਨਾ ਲੱਗਣਾ, ਚਿੜਚਿੜਾਪਨ, ਮਿੱਟੀ, ਕਾਗਜ, ਰਬੜ ਆਦਿ ਖਾਣਾ, ਦੇਰੀ ਨਾਲ ਬੋਲਣਾ, ਰੋਗ ਰੋਕਣ ਦੀ ਸਮਰੱਥਾ ਘੱਟ ਹੋਣ ਦੇ ਲੱਛਣ ਸਾਹਮਣੇ ਆਉਂਦੇ ਹਨ | ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਬਚਾਅ ਲਈ ਬੱਚੇ ਨੂੰ ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਵੇ ਅਤੇ ਹਰੇ ਪੱਤੇਦਾਰ ਸਬਜ਼ੀਆਂ ਦਾ ਸੇਵਨ ਦੇ ਨਾਲ ਨਾਲ ਸਮੇਂ-ਸਮੇਂ 'ਤੇ ਡਾਕਟਰੀ ਸਲਾਹ ਵੀ ਜ਼ਰੂਰੀ ਹੈ |
ਪਿਛਲੀ ਖ਼ਬਰ ਦੋ ਹਫਤੇ ਦਾ ਡੇਅਰੀ ਸਿਖਲਾਈ ਪ੍ਰੋਗਰਾਮ 21 ਤੋਂ ਸ਼ੁਰੂ-ਡਿਪਟੀ ਡਾਇਰੈਕਟਰ ਡੇਅਰੀ ਅਗਲੀ ਖ਼ਬਰ 3 ਸਾਲ ਪਹਿਲਾਂ ਟੁੱਟੀ ਸੜਕ ਅਜੇ ਬਣੀ ਨਹੀਂ ਕਿ ਸੜਕ ਦਾ ਹੋਰ ਹਿੱਸਾ ਧਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।