21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਗ਼ਰੀਬ ਪਰਿਵਾਰ ਦੀ ਮਦਦ ਕੀਤੀ

ਅਜੀਤ ਡੈਸਕ 16-07-2025
ਤਰਨ ਤਾਰਨ, 15 ਜੁਲਾਈ (ਇਕਬਾਲ ਸਿੰਘ ਸੋਢੀ)- ਇੰਦਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਟਾਂਕ ਕਛੱਤਰੀ ਤਰਨ ਤਾਰਨ ਪਿਛਲੇ ਲੰਬੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸਦੇ ਪੇਟ ਵਿਚ ਵਾਰ-ਵਾਰ ਪਾਣੀ ਭਰ ਜਾਂਦਾ ਸੀ ਅਤੇ ਹੁਣ ਇੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ ਅਤੇ ਪਿਛੇ ਉਨ੍ਹਾਂ ਦੀਆਂ ਦੋ ਛੋਟੀਆਂ ਲੜਕੀਆਂ ਅਤੇ ਇਕ ਲੜਕਾ ਹੈ, ਉਨ੍ਹਾਂ ਦੇ ਘਰ ਵਿਚ ਆਮਦਨ ਦਾ ਕੋਈ ਸਾਧਨ ਨਹੀਂ ਹੈ | ਰੋਟੀ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਅਤੇ ਹੁਣ ਪਰਿਵਾਰ ਦੇ ਮੁਖੀ ਦੀ ਮੌਤ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਿਲਕੱੁਲ ਨਿਘਰ ਗਈ ਹੈ | 13 ਜੁਲਾਈ ਨੂੰ ਉਸਦਾ ਭੋਗ ਸੀ ਤੇ ਭੋਗ ਦਾ ਸਾਰਾ ਖਰਚਾ ਸਰਬਤ ਦੇ ਭਲਾ ਚੈਰੀਟੇਬਲ ਟਰੱਸਟ ਨੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਯੋਧਾ ਨੇ ਆਪਣੀ ਟੀਮ ਮੁਖਰਾਮ ਸਿੰਘ ਮੁੱਖ ਮੈਂਬਰ, ਸੁਖਵੰਤ ਸਿੰਘ ਧਾਮੀ ਸਰਪ੍ਰਸਤ, ਕੁਲਰਾਜਬੀਰ ਸਿੰਘ ਕੰਗ ਜਨਰਲ ਸਕੱਤਰ, ਮਾਸਟਰ ਗੁਲਬਾਗ ਸਿੰਘ ਖਜਾਨਚੀ, ਕੁਲਵਿੰਦਰ ਸਿੰਘ ਪਿੰਕਾ ਪ੍ਰਬੰਧਕ ਸਕੱਤਰ, ਮਨਿੰਦਰ ਸਿੰਘ ਰਾਜੂ ਮੁੱਖ ਸਲਾਹਕਾਰ, ਗੁਰਿੰਦਰ ਸਿੰਘ ਲਾਡੀ ਵਾਈਸ ਪ੍ਰਧਾਨ, ਸਰਬਜੀਤ ਸਿੰਘ ਠਰੂ ਮੁੱਖ ਮੈਂਬਰ, ਪੰਡਤ ਗਗਨਦੀਪ ਭਰਗਵ ਮੁੱਖ ਮੈਂਬਰ, ਵਿਕਰਜੀਤ ਸਿੰਘ ਕੰਗ ਮੁੱਖ ਮੈਂਬਰ ਅਤੇ ਸਮੂਹ ਮੈਂਬਰ ਨੇ ਸਹਿਯੋਗ ਨਾਲ ਰਾਸ਼ਨ ਦਾ ਪ੍ਰਬੰਧ ਕੀਤਾ |
ਪਿਛਲੀ ਖ਼ਬਰ ਮੈਨੇਜਰ ਸਰਬਦਿਆਲ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਸੇਵਾ ਕੇਂਦਰਾਂ ਵਿਚ ਹੁਣ ਮਾਲ ਵਿਭਾਗ ਦੀਆਂ 6 ਨਵੀਆਂ ਸੇਵਾਵਾਂ ਅਤੇ ਟਰਾਂਸਪੋਰਟ ਵਿਭਾਗ ਦੀਆਂ 29 ਨਵੀਆਂ ਸੇਵਾਵਾਂ ਆਮ ਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।