09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਜਸਵੰਤ ਸਿੰਘ ਜੱਸ)-ਆਸ ਹਿਊਮਨ ਰਾਈਟਸ ਸੁਸਾਇਟੀ ਵਲੋਂ ਨਿਰਮਲ ਅਖਾੜਾ ਸੰਤ ਮੂਲ ਸਿੰਘ ਤੇ ਹੋਰ ਸੁਸਾਇਟੀਆਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਦੇ ਮੌਕੇ 'ਤੇ ਸੁੰਦਰ ਦਸਤਾਰ ਸਜਾਉਣ, ਸੁੰਦਰ ਸਿੱਖੀ ਸਰੂਪ ਤੇ ਧਾਰਮਿਕ ਕਵਿਤਾ ਮੁਕਾਬਲੇ ਅੱਜ ਸਥਾਨਕ ਸਥਾਨਕ ਮਾਲ ਆਫ ਅੰਮਿ੍ਤਸਰ ਦੇ ਸਾਹਮਣੇ ਜੀ. ਟੀ. ਰੋਡ 'ਤੇ ਸਥਿਤ ਨਿਰਮਲ ਅਖਾੜਾ ਮਹੰਤ ਮੂਲ ਸਿੰਘ ਸੰਤ ਐਵੀਨਿਊ ਵਿਖੇ ਕਰਵਾਏ ਗਏ, ਜਿਨ੍ਹਾਂ 'ਚ ਗੁਰੂ ਨਗਰੀ ਅੰਮਿ੍ਤਸਰ ਸਮੇਤ ਹੋਰ ਸ਼ਹਿਰਾਂ ਤੇ ਪਿੰਡਾਂ ਕਸਬਿਆਂ ਤੋਂ ਵੀ ਵੱਡੀ ਗਿਣਤੀ 'ਚ ਬੱਚਿਆਂ ਤੇ ਨੌਜਵਾਨਾਂ ਨੇ ਸਿੱਖੀ ਸਰੂਪ ਧਾਰਨ ਕਰਕੇ ਸ਼ਿਰਕਤ ਕੀਤੀ |
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਅਤੇ ਪ੍ਰਧਾਨ ਜਸਦੇਵ ਸਿੰਘ ਪਨੇਸਰ ਦੀ ਅਗਵਾਈ ਵਿਚ ਕਰਵਾਏ ਗਏ ਉਕਤ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮਿਆਂ ਵਿਚ ਆਪਣੇ ਸ਼ਾਨਮੱਤੇ ਸ਼ਹਾਦਤਾਂ ਭਰੇ ਸਿੱਖ ਇਤਿਹਾਸ ਤੋਂ ਨਵੀਂ ਸਿੱਖ ਪੀੜ੍ਹੀ ਨੂੰ ਜਾਣੂੰ ਕਰਾਉਣਾ ਅਤਿ ਜ਼ਰੂਰੀ ਹੈ | ਉਨ੍ਹਾਂ ਬੱਚਿਆਂ ਨੂੰ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਆ ਸੁੰਦਰ ਸਿੱਖੀ ਸਰੂਪ ਧਾਰਣ ਕਰਦਿਆਂ ਸਾਹਿਬਜ਼ਾਦਿਆਂ ਦੀਆਂ ਮਹਾਨ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਸਿੱਖੀ ਕਦਰਾਂ ਕੀਮਤਾਂ ਅਪਨਾਉਣ ਤੇ ਸਿੱਖੀ ਵਿਚ ਪਰਪੱਕ ਰਹਿਣ ਦੀ ਅਪੀਲ ਕੀਤੀ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਏ.ਆਈ.ਜੀ. ਪੁਲਿਸ ਪਰਮਿੰਦਰ ਸਿੰਘ ਭੰਡਾਲ ਨੇ ਵੀ ਸਮਾਗਮ ਦੇ ਆਯੋਜਨ ਲਈ ਸੁਸਾਇਟੀ ਪ੍ਰਬੰਧਕਾਂ ਦੀ ਮੁਕਤਕੰਠ ਸ਼ਲਾਘਾ ਕੀਤੀ |
ਇਸ ਮੌਕੇ ਵੱਖ-ਵੱਖ ਉਮਰ ਵਰਗ ਤੇ ਬੱਚਿਆਂ ਦੇ ਕਰਵਾਏ ਵੱਖ -ਵੱਖ ਮੁਕਾਬਲਿਆਂ ਦੌਰਾਨ ਜੱਜ ਸਾਹਿਬਾਨ ਦੇ ਫਰਜ਼ ਕੁਲਵੰਤ ਸਿੰੰਘ ਗੁਗਨਾਨੀ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਨਿਭਾਏ | ਇਸ ਦੌਰਾਨ ਸੁੰਦਰ ਦਸਤਾਰ ਸਜਾਉਣ, ਸੁੰਦਰ ਸਿੱਖੀ ਸਰੂਪ ਤੇ ਧਾਰਮਿਕ ਕਵਿਤਾ ਮੁਕਾਬਲਿਆਂ ਵਿਚੋਂ ਅੱਵਲ ਰਹੇ ਬੱਚਿਆਂ ਤੇ ਨੌਜਵਾਨਾਂ ਨੂੰ ੂ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ: ਔਜਲਾ, ਸ: ਭੰਡਾਲ, 'ਅਜੀਤ' ਦੇ ਅੰਮਿ੍ਤਸਰ ਜ਼ਿਲੇ ਦੇ ਇੰਚਾਰਜ ਜਸਵੰਤ ਸਿੰਘ ਜੱਸ, ਪ੍ਰਧਾਨ ਪਨੇਸਰ, ਮਹੰਤ ਸੁਖਚੈਨ ਸਿੰਘ, ਮਹੰਤ ਜ਼ੈਲ ਸਿੰੰਘ ਸ਼ਾਸਤਰੀ ਤੇ ਮਹੰਤ ਅਮਰੀਕ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਸੁੰਦਰ ਤਸਵੀਰਾਂ, ਯਾਦਗਾਰੀ ਧਾਰਮਿਕ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਜੇਤੂਆਂ ਸਮੇਤ ਹੋਰਨਾਂ ਬੱਚਿਆਂ ਨੂੰ ਯਾਦਗਾਰੀ ਚਿੰਨ, ਨਕਦ ਇਨਾਮ ਤੇ ਸਟੇਸ਼ਨਰੀ ਵੀ ਵੰਡੀ ਗਈ | ਇਸ ਸਮਾਗਮ ਦੌਰਾਨ ਪ੍ਰਧਾਨ ਪਨੇਸਰ ਤੋਂ ਇਲਾਵਾ ਮਨਿੰਦਰ ਸਿੰਘ, ਗੁਰਸ਼ਰਨ ਸਿੰਘ ਵਿਰਦੀ ਹਨੀ, ਠੇਕੇਦਾਰ ਜਗਤਾਰ ਸਿੰਘ ਵਿਰਦੀ, ਸਤਬੀਰ ਸਿੰੰਘ ਭਾਟੀਆ, ਕੌਂਸਲਰ ਅਮੀਰ ਸਿੰਘ ਘੁੱਲੀ, ਠੇਕੇਦਾਰ ਲਾਡਾ, ਸੁਖਦੇਵ ਸਿੰਘ ਚੌੜਾ ਬਾਜਾਰ, ਜੈਇੰਦਰ ਸਿੰਘ, ਡਾ: ਸ਼ੈਲੀ, ਐਸ ਐਸ ਭਾਟੀਆ, ਜਗਜੀਤ ਸਿੰਘ ਲਾਲ, ਸਤਿੰਦਰਪਾਲ ਸਿੰਘ, ਮਨਦੀਪ ਸਿੰਘ ਭੁੱਲਰ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਪੱਤਰਕਾਰ ਰੇਸ਼ਮ ਸਿੰਘ, ਅੰਕਿਤ ਕੁਮਾਰ, ਗੁਰਚਰਨ ਸਿੰਘ ਸੈਣੀ, ਐਸ ਐਸ ਚੌਹਾਨ ਸਮੇਤ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਕੰਮ ਤੋਂ ਘਰ ਪਰਤ ਰਹੀ ਔਰਤ ਨੂੰ ਲੁੱਟਣ ਵਾਲੇ ਦੋਵੇਂ ਲੁਟੇਰੇ ਕਾਬੂ ਮੋਬਾਈਲ, ਦਾਤਰ , ਖਿਡਾਉਣਾ ਪਿਸਤੌਲ ਤੇ ਮੋਟਰਸਾਈਕ... ਅਗਲੀ ਖ਼ਬਰ ਮੱਛੀ ਮਾਰਕਿਟ ਦੇ ਵਪਾਰੀਆਂ ਦਾ ਵਫ਼ਦ ਮੇਅਰ ਨੂੰ ਮਿਲਿਆ ਉਜਾੜਨ ਤੋਂ ਪਹਿਲਾਂ ਬਦਲਵਾਂ ਪ੍ਰਬੰਧ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।