17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡੀ.ਏ.ਵੀ. ਕਾਲਜ ਨੇ ਕਰਵਾਈ ਮੌਕ ਪਾਰਲੀਮੈਂਟ

ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਅਤੇ ਹੋਰ ਸਟਾਫ ਮੈਂਬਰ | ਅਜੀਤ : ਤਸਵੀਰ <br/> 04-12-2025
ਅੰਮਿ੍ਤਸਰ, 3 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਨੇ ਕਾਲਜ ਕੈਂਪਸ 'ਚ ਸਕੂਲੀ ਵਿਦਿਆਰਥੀਆਂ ਲਈ ਇਕ ਰੋਜ਼ਾ ਮੌਕ ਪਾਰਲੀਮੈਂਟ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਸੰਸਦੀ ਪ੍ਰਣਾਲੀ, ਲੋਕਤੰਤਰੀ ਪ੍ਰਕਿਰਿਆਵਾਂ ਅਤੇ ਵਿਧਾਨਕ ਕਾਰਵਾਈਆਂ ਨਾਲ ਜਾਣੰੂ ਕਰਵਾਉਣਾ ਅਤੇ ਤਰਕਪੂਰਨ ਸੋਚ, ਗੱਲਬਾਤ ਕਰਨ ਦੇ ਹੁਨਰ ਅਤੇ ਜਨਤਕ ਬੋਲਣ ਦੀਆਂ ਯੋਗਤਾਵਾਂ ਨੂੰ ਵਿਕਸਤ ਕਰਨਾ ਸੀ | ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕੀਤਾ | ਡਾ. ਗੁਪਤਾ ਨੇ ਕਿਹਾ ਕਿ ਇਸ ਮੌਕ ਪਾਰਲੀਮੈਂਟ ਰਾਹੀਂ ਵਿਦਿਆਰਥੀਆਂ ਨੇ ਨਾ ਸਿਰਫ਼ ਸੰਸਦੀ ਸ਼ਿਸ਼ਟਾਚਾਰ ਅਤੇ ਪ੍ਰਕਿਰਿਆਵਾਂ ਸਿੱਖੀਆਂ, ਸਗੋਂ ਸਮੂਹਿਕ ਫੈਸਲਾ ਲੈਣ ਦੀ ਪ੍ਰਕਿਰਿਆ ਦਾ ਵੀ ਅਨੁਭਵ ਕੀਤਾ | ਅੰਮਿ੍ਤਸਰ ਸ਼ਹਿਰ ਅਤੇ ਆਸ ਪਾਸ ਦੇ ਖੇਤਰਾਂ ਦੇ ਵੱਖ-ਵੱਖ ਸਕੂਲਾਂ ਦੇ ਡੇਢ ਸੌ ਤੋਂ ਵੱਧ ਹੋਣਹਾਰ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲਿਆ | ਇਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਸੰਸਦ ਮੈਂਬਰਾਂ, ਮੰਤਰੀਆਂ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਪ੍ਰਧਾਨਾਂ ਦੀਆਂ ਭੂਮਿਕਾਵਾਂ ਨਿਭਾਈਆਂ ਅਤੇ ਡਿਜੀਟਲ ਸਾਖਰਤਾ ਅਤੇ ਸਾਈਬਰ ਸੁਰੱਖਿਆ 'ਤੇ ਡੂੰਘਾਈ ਨਾਲ ਬਹਿਸਾਂ ਵਿਚ ਹਿੱਸਾ ਲਿਆ | ਵਿਭਾਗ ਦੇ ਮੁਖੀ ਪ੍ਰੋ. ਸੁਰਿੰਦਰ ਕੁਮਾਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਇਕ ਜੀਵੰਤ ਪਲੇਟਫਾਰਮ ਪ੍ਰਦਾਨ ਕਰਦੇ ਹਨ | ਇਸ ਮੁਕਾਬਲੇ ਵਿਚ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਪਹਿਲੇ ਸਥਾਨ 'ਤੇ, ਫਾਰ ਐਸ ਮਾਡਰਨ ਹਾਈ ਸਕੂਲ ਦੂਜੇ ਸਥਾਨ 'ਤੇ ਅਤੇ ਐੱਮ. ਕੇ. ਡੀ. ਏ. ਵੀ. ਸਕੂਲ ਅਟਾਰੀ ਤੀਜੇ ਸਥਾਨ 'ਤੇ ਰਿਹਾ | ਵਾਈਸ ਪਿ੍ੰਸੀਪਲ ਪ੍ਰੋ. ਮਦਨ ਮੋਹਨ, ਡਾ. ਬੀ. ਬੀ. ਯਾਦਵ, ਸਟਾਫ ਸਕੱਤਰ ਡਾ. ਨੀਰਜ ਗੁਪਤਾ, ਆਈ. ਕਿਊ. ਏ. ਸੀ. ਕੋਆਰਡੀਨੇਟਰ ਡਾ. ਜੇ. ਜੇ. ਮਹੇਂਦਰੂ, ਪ੍ਰੋ. ਵਿਕਰਮ ਸ਼ਰਮਾ, ਡਾ. ਗੌਰਵ ਸ਼ਰਮਾ, ਅਤੇ ਵੱਖ-ਵੱਖ ਸਟਾਫ ਮੈਂਬਰ ਇਸ ਮੌਕੇ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਵਲੋਂ ਡੀ. ਪੀ. ਆਈ. ਨਾਲ ਮੁਲਾਕਾਤ <br/> ਅਗਲੀ ਖ਼ਬਰ ਪ੍ਰੋ: ਕਰਮਜੀਤ ਸਿੰਘ 'ਚੇਂਜ ਮੇਕਰ ਆਫ਼ ਦਿ ਈਅਰ 2025' ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।