17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪ੍ਰੋ: ਕਰਮਜੀਤ ਸਿੰਘ 'ਚੇਂਜ ਮੇਕਰ ਆਫ਼ ਦਿ ਈਅਰ 2025' ਐਵਾਰਡ ਨਾਲ ਸਨਮਾਨਿਤ

ਪ੍ਰੋ. ਕਰਮਜੀਤ ਸਿੰਘ ਨੂੰ ਐਵਾਰਡ ਦਿੰਦੇ ਹੋਏ ਟੀਮਲੀਜ਼ ਐਡਟੈੱਕ ਪ੍ਰਾ. ਲਿ. ਵਲੋਂ ਗੀਤਿਕਾ ਕੋਹਲੀ ਅਤੇ ਹੇਮਲਤਾ ਸੰਧੂ | ਤਸਵੀਰ : ਨਿਰਮਲ ਸਟੂਡੀਓ <br/> 04-12-2025
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੂੰ ਅੱਜ ਵਿਸ਼ੇਸ਼ ਸਮਾਗਮ ਦੌਰਾਨ 'ਚੇਂਜ ਮੇਕਰ ਆਫ਼ ਦਿ ਈਅਰ 2025' ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਇੰਡੀਆ ਐਜੂਕੇਸ਼ਨ ਫੋਰਮ ਤੇ ਇੰਡੀਆ ਐਂਪਲਾਇਰ ਫੋਰਮ ਵਲੋਂ ਟੀਮਲੀਜ਼ ਐਡਟੈੱਕ ਤੇ ਇਸ ਦੇ ਹਾਇਰ-ਐਜੂਕੇਸ਼ਨ ਪਲੇਟਫਾਰਮ ਡਿਜੀਵਰਸਿਟੀ ਦੇ ਸਹਿਯੋਗ ਨਾਲ ਦਿੱਤਾ ਗਿਆ | ਇਹ ਐਵਾਰਡ ਮੁੰਬਈ 'ਚ ਹਾਲ ਹੀ 'ਚ ਹੋਈ ਮੇਕਿੰਗ ਇੰਡੀਆ ਐਂਪਲਾਇਬਲ ਕਾਨਫਰੰਸ ਐਂਡ ਐਵਾਰਡਜ਼ ਦੀ ਤੀਜੀ ਐਡੀਸ਼ਨ 'ਚ ਐਲਾਨਿਆ ਗਿਆ ਸੀ | ਆਯੋਜਕਾਂ ਨੇ ਪ੍ਰੋ. ਕਰਮਜੀਤ ਸਿੰਘ ਵਲੋਂ ਯੂਨੀਵਰਸਿਟੀ ਨੂੰ ਰੋਜ਼ਗਾਰ-ਅਧਾਰਿਤ ਸਿੱਖਿਆ ਦਾ ਰਾਸ਼ਟਰੀ ਬੈਂਚਮਾਰਕ ਬਣਾਉਣ ਦੇ ਅਸਾਧਾਰਣ ਯੋਗਦਾਨ ਨੂੰ ਸਲਾਮ ਕਰਦਿਆਂ ਖ਼ੁਦ ਐਵਾਰਡ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਤੱਕ ਪਹੁੰਚੇ | ਮੁੰਬਈ ਸਥਿਤ ਟੀਮਲੀਜ਼ ਐਡਟੈੱਕ ਪ੍ਰਾ. ਲਿ. ਵਲੋਂ ਸ੍ਰੀਮਤੀ ਗੀਤਿਕਾ ਕੋਹਲੀ ਅਤੇ ਸ੍ਰੀਮਤੀ ਹੇਮਲਤਾ ਸੰਧੂ ਨੇ ਪ੍ਰੋ. ਕਰਮਜੀਤ ਸਿੰਘ ਨੂੰ ਐਵਾਰਡ ਪੇਸ਼ ਕੀਤਾ | ਇਸ ਮੌਕੇ ਡੀਨ ਅਕਾਦਮਿਕ ਅਫ਼ੇਅਰਜ਼ ਪ੍ਰੋ. ਪਲਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਕੇ. ਐੱਸ. ਚਹਿਲ, ਪ੍ਰੋਫ਼ੈਸਰ ਇੰਚਾਰਜ (ਪ੍ਰੀਖਿਆਵਾਂ) ਪ੍ਰੋ. ਸ਼ਾਲਿਨੀ ਬਹਿਲ, ਡਾਇਰੈਕਟਰ ਓਪਨ ਐਂਡ ਡਿਸਟੈਂਸ ਲਰਨਿੰਗ ਡਾ. ਸੁਭੀਤ ਜੈਨ, ਕੋਆਰਡੀਨੇਟਰ ਯੂਨੀਵਰਸਿਟੀ-ਇੰਡਸਟਰੀ ਲਿੰਕੇਜ ਪ੍ਰੋਗਰਾਮ ਡਾ. ਨਵਦੀਪ ਸਿੰਘ ਸੋਢੀ ਅਤੇ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਪ੍ਰਵੀਨ ਪੁਰੀ ਤੋਂ ਇਲਾਵਾ ਹੋਰ ਸੀਨੀਅਰ ਫੈਕਲਟੀ ਮੈਂਬਰ ਅਤੇ ਅਧਿਕਾਰੀ ਵੀ ਮੌਜੂਦ ਸਨ | ਇਸ ਦੌਰਾਨ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਪੂਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਰਿਵਾਰ ਦਾ ਹੈ ਜਿਨ੍ਹਾਂ 'ਚ ਸਾਡੇ ਸਮਰਪਿਤ ਅਧਿਆਪਕਾਂ, ਨਾਨ ਟੀਚਿੰਗ ਕਰਮਚਾਰੀ, ਹੁਸ਼ਿਆਰ ਵਿਦਿਆਰਥੀਆਂ, ਸਹਿਯੋਗੀ ਸਾਬਕਾ ਵਿਦਿਆਰਥੀਆਂ ਤੇ ਉਦਯੋਗ ਸਾਥੀ ਸ਼ਾਮਿਲ ਹਨ |
ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਨੇ ਕਰਵਾਈ ਮੌਕ ਪਾਰਲੀਮੈਂਟ ਅਗਲੀ ਖ਼ਬਰ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਸਾਲਾਨਾ ਖੇਡ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।