28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਦੁਕਾਨਦਾਰਾਂ ਨੂੰ ਉਜਾੜਨ ਤੋਂ ਪਹਿਲਾਂ ਸਰਕਾਰ ਉਨ੍ਹਾਂ ਦੇ ਵਸੇਬੇ ਦਾ ਇਤਜ਼ਾਮ ਕਰੇ : ਬਜਰੰਗੀ

ਅਜੀਤ ਡੈਸਕ 03-12-2025
ਅੰਮਿ੍ਤਸਰ, 2 ਦਸੰਬਰ (ਹਰਮਿੰਦਰ ਸਿੰਘ)-ਭਾਜਪਾ ਆਗੂ ਅਤੇ ਹਲਕਾ ਕੇਂਦਰੀ ਦੇ ਅਧੀਨ ਆਉਂਦੇ ਜਲਿ੍ਹਆਂ ਵਾਲਾ ਬਾਗ਼ ਮੰਡਲ ਦੇ ਪ੍ਰਧਾਨ ਸੁਧੀਰ ਅਰੋੜਾ ਬਜਰੰਗੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਾਲਡ ਸਿਟੀ ਨੂੰ ਪਵਿੱਤਰ ਖੇਤਰ ਐਲਨਿਆ ਗਿਆ ਹੈ, ਪੁਰਾਣੇ ਸ਼ਹਿਰ ਦੇ ਅੰਦਰ ਮੀਟ, ਪਾਨ ਬੀੜੀ ਸਿਗਰੇਟ ਵਾਲੀਆਂ ਦੁਕਾਨਾਂ ਵਾਲਿਆਂ ਨੂੰ ਇਥੇ ਇਹ ਸਾਮਾਨ ਵੇਚਣ ਦੀ ਇਜਾਜਤ ਨਹੀਂ ਹੋਵੇਗੀ | ਭਾਜਪਾ ਆਗੂ ਨੇ ਕਿਹਾ ਕਿ ਪੁਰਾਣੇ ਸ਼ਹਿਰ ਦੇ ਅੰਦਰ ਸੈਂਕੜੇ ਅਜਿਹੇ ਲੋਕ ਹਨ ਜੋ ਸਾਲਾਂ ਤੋਂ ਇੱਥੇ ਉਪਰੋਕਤ ਕੰਮ ਕਰਕੇ ਆਪਣੇ ਘਰ ਦੀ ਰੋਟੀ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਇਕ ਦਮ ਇਨ੍ਹਾਂ ਦੁਕਾਨਦਾਰਾਂ ਦਾ ਕੰਮ ਬੰਦ ਕਰਵਾਉਣਾ ਸਹੀ ਨਹੀਂ ਹੋਵੇਗਾ | ਇਸ ਲਈ ਸਰਕਾਰ ਪਹਿਲਾਂ ਇਨ੍ਹਾਂ ਦੁਕਾਨਦਾਰਾਂ ਦੇ ਮੁੜ ਵਸੇਬੇ ਦੀ ਲਈ ਪਹਿਲ ਕਦਮੀ ਕਰੇ |
ਪਿਛਲੀ ਖ਼ਬਰ ਕਾਂਗਰਸ ਨੇ ਜ਼ੋਨ ਮਾਨਾਂਵਾਲਾ ਤੋਂ ਚਰਨਜੀਤ ਸਿੰਘ ਨੂੰ ਬਲਾਕ ਸੰਮਤੀ ਉਮੀਦਵਾਰ ਐਲਾਨਿਆ ਅਗਲੀ ਖ਼ਬਰ ਚਾਈਨਾ ਡੋਰ ਵੇਚਣ ਤੇ ਖ਼ਰੀਦਣ ਵਾਲਿਆਂ ਖ਼ਿਲਾਫ਼ ਦਰਜ ਕੀਤੀ ਜਾਵੇ ਐੱਫ. ਆਈ. ਆਰ- ਮਨਮੋਹਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।