29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਨਿਗਮ ਦੇ ਰੈਣ ਬਸੇਰਿਆਂ 'ਚ ਬੇ-ਘਰੇ ਲੋਕਾਂ ਨੂੰ ਸਰਦੀਆਂ 'ਚ ਸਹਾਰਾ ਦਿੱਤਾ ਜਾਵੇ- ਪ੍ਰੋ: ਚਾਵਲਾ

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਪ੍ਰਬੰਧਾਂ ਅਧੀਨ ਗੋਲਬਾਗ ਵਿਖੇ ਚੱਲ ਰਹੇ ਰੈਣ ਬਸੇਰਿਆਂ ਨੂੰ ਠੰਢ ਦੇ ਦਿਨਾਂ ਵਿਚ ਬੇ-ਘਰੇ ਲੋਕਾਂ ਨੂੰ ਰਾਤ ਨੂੰ ਛੱਤ ਉਪਲੱਬਧ ਕਰਵਾਉਣ ਲਈ ਵਰਤਿਆ ਜਾਵੇ | ਇਹ ਪ੍ਰਗਟਾਵਾ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਵਲੋਂ ਜ਼ਿਲ੍ਹਾ ਡਿਪਟੀ ਅਤੇ ਨਿਗਮ ਕਮਿਸ਼ਨਰ ਦੇ ਨਾਂਅ ਲਿਖੇ ਪੱਤਰਾਂ ਵਿਚ ਕੀਤਾ | ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਅੰਮਿ੍ਤਸਰ ਗੋਲਬਾਗ ਰੇਲਵੇ ਸਟੇਸ਼ਨ ਦੇ ਸਾਹਮਣੇ ਰੈਣ ਬਸੇਰਾ ਬਣਾਇਆ ਗਿਆ ਸੀ, ਜਿਸ ਲਈ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਵੀ ਗ੍ਰਾਂਟ ਦਿੱਤੀ ਸੀ | ਬਾਅਦ 'ਚ ਇੱਕ ਹੋਰ ਰੈਣ ਬਸੇਰਾ ਬਣਾਇਆ ਗਿਆ | ਜਿਸ ਦਾ ਮਕਸਦ ਰਾਤ ਦੇ ਸਮੇਂ ਰੇਲ ਗੱਡੀ ਰਾਹੀਂ ਉਤਰਣ ਵਾਲੇ ਯਾਤਰੀਆਂ ਦੀ ਸੁਰਖਿਆ ਨੂੰ ਮੁੱਖ ਰੱਖਦੇ ਹੋਏ ਦੇਰ ਰਾਤ ਨੂੰ ਆਸਰਾ ਦੇਣਾ ਸੀ | ਉਨ੍ਹਾਂ ਕਿਹਾ ਕਿ ਹੁਣ ਵੀ, ਦੋਵਾਂ ਇਮਾਰਤਾਂ 'ਚ ਬਹੁਤ ਸਾਰੇ ਬਿਸਤਰੇ ਹਨ | ਚੰਗੇ ਇਸ਼ਨਾਨ ਘਰ ਅਤੇ ਪਖਾਨੇ ਬਣੇ ਹਨ, ਪਰ ਨਗਰ ਨਿਗਮ ਜਾਂ ਪੰਜਾਬ ਸਰਕਾਰ ਕੋਈ ਵਾਧੂ ਸਹੂਲਤਾਂ ਪ੍ਰਦਾਨ ਕਰਨ 'ਚ ਅਸਫਲ ਰਹੀ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਇਮਾਰਤਾਂ ਦੀ ਸਹੀ ਵਰਤੋਂ ਸਰਦੀਆਂ ਦੌਰਾਨ ਸੜਕਾਂ 'ਤੇ ਸੌਣ ਤੋਂ ਰੋਕਣ ਲਈ ਕੀਤੀ ਜਾਵੇ |
ਪਿਛਲੀ ਖ਼ਬਰ ਖ਼ੈਬਰ ਪਖਤੂਨਖਵਾ 'ਚ ਪਾਕਿ ਫ਼ੌਜ ਵਲੋਂ 23 ਅੱਤਵਾਦੀ ਮਾਰੇ ਜਾਣ ਦਾ ਦਾਅਵਾ <br/> ਅਗਲੀ ਖ਼ਬਰ ਗੁ: ਗੁਰੂ ਕੇ ਮਹਿਲ ਤੋਂ ਡੀ. ਸੀ. ਦਫ਼ਤਰ ਤੱਕ ਮਨੁੱਖੀ ਅਧਿਕਾਰ ਬਹਾਲੀ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।