29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੁ: ਗੁਰੂ ਕੇ ਮਹਿਲ ਤੋਂ ਡੀ. ਸੀ. ਦਫ਼ਤਰ ਤੱਕ ਮਨੁੱਖੀ ਅਧਿਕਾਰ ਬਹਾਲੀ ਮਾਰਚ ਕੱਢਿਆ

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖ ਸਦਭਾਵਨਾ ਦਲ ਤੇ ਸ਼ੇਰ-ਏ-ਪੰਜਾਬ ਦਲ ਵਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ ਗੁਰੂ ਨਗਰੀ ਵਿਚ ਅਰਦਾਸ ਉਪਰੰਤ ਮਨੁੱਖੀ ਅਧਿਕਾਰ ਬਹਾਲੀ ਮਾਰਚ ਕੱਢਿਆ ਗਿਆ | ਗੁ. ਗੁਰੂ ਕੇ ਮਹਿਲ ਵਿਖੇ ਅਰਦਾਸ ਉਪਰੰਤ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਿਚ ਮਾਰਚ ਅਰੰਭ ਹੋਇਆ | ਭਾਈ ਵਡਾਲਾ ਨੇ ਕਿਹਾ ਕਿ ਸਰਕਾਰ 328 ਪਾਵਨ ਸਰੂਪਾਂ ਬਾਬਤ ਹਾਈਕੋਰਟ ਤੋਂ ਹੋਏ ਆਦੇਸ਼ ਲਾਗੂ ਕਰੇ ਅਤੇ ਦੋਸ਼ੀਆਂ ਖ਼ਿਲਾਫ਼ ਤੁੰਰਤ ਕਾਰਵਾਈ ਹੋਵੇ, ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸਤਿਕਾਰ ਐਕਟ 'ਚ ਸੋਧ ਕਰਕੇ ਸਜਾਏ-ਮੌਤ ਕਾਨੂੰਨ ਬਣਾਇਆ ਜਾਵੇ, ਲੰਮੀਆਂ ਸਜਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ, ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਵੱਜੋਂ ਹਰ ਖੇਤਰ 'ਚ ਲਾਗੂ ਕੀਤਾ ਜਾਵੇ, ਗੁਰੂ ਨਗਰੀ ਅੰਮਿ੍ਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਨਗਰਾਂ ਨੂੰ ਪਵਿੱਤਰ ਸ਼ਹਿਰ ਐਲਾਨਿਆਂ ਜਾਵੇ ਅਤੇ 1984 'ਚ ਹੋਏ ਕਤਲੇਆਮ ਨੂੰ ਸਰਕਾਰ ਸਿੱਖ ਕਤਲੇਆਮ ਘੋਸ਼ਿਤ ਕਰੇ ਭਾਰਤ ਮਾਲਾ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਅਤੇ ਦਿੱਲੀ ਹਵਾਈ ਅੱਡੇ ਦਾ ਨਾਮ ਮਾਤਾ ਗੁਜਰ ਕੌਰ ਰੱਖਿਆ ਜਾਵੇ | ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਮੁਕਤ ਪੰਜਾਬ ਲਈ ਪਾਣੀਆਂ ਦੇ ਅਧਿਕਾਰ ਪੰਜਾਬ ਨੂੰ ਦਿੱਤੇ ਜਾਣ, ਗੁ: ਡਾਂਗ ਮਾਰ ਸਾਹਿਬ, ਗੁ: ਗਿਆਨ ਗੋਦੜੀ ਸਾਹਿਬ, ਗੁ: ਮੰਗੂ ਮੱਠ ਸਾਹਿਬ ਆਦਿ ਬਹਾਲ ਕੀਤੇ ਜਾਣ ਤੇ ਸਿੱਖਾਂ ਦੀ ਬਣਾਈ ਕਾਲੀ ਸੂਚੀ ਖਤਮ ਕੀਤੀ ਜਾਵੇ, ਪੰਜਾਬ ਯੂਨੀਵਰਸਿਟੀ ਦੇ ਅਧਿਕਾਰ ਪੱਕੇ ਤੌਰ 'ਤੇ ਪੰਜਾਬ ਕੋਲ ਰੱਖਣ ਲਈ ਸਰਬ ਪਾਰਟੀ ਇਜਲਾਸ 'ਚ ਮਤਾ ਪਾਸ ਕੀਤਾ ਜਾਵੇ | ਇਨ੍ਹਾਂ ਮੰਗਾਂ ਸੰਬੰਧੀ ਜ਼ਿਲ੍ਹਾ ਕਚਿਹਿਰੀਆਂ ਤੱਕ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ |
ਪਿਛਲੀ ਖ਼ਬਰ ਨਿਗਮ ਦੇ ਰੈਣ ਬਸੇਰਿਆਂ 'ਚ ਬੇ-ਘਰੇ ਲੋਕਾਂ ਨੂੰ ਸਰਦੀਆਂ 'ਚ ਸਹਾਰਾ ਦਿੱਤਾ ਜਾਵੇ- ਪ੍ਰੋ: ਚਾਵਲਾ ਅਗਲੀ ਖ਼ਬਰ ਪੀਸ ਐਂਡ ਗੁਡਜ਼ ਐਸੋਸੀਏਸ਼ਨ ਅੰਮਿ੍ਤਸਰ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।