29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਖ਼ੈਬਰ ਪਖਤੂਨਖਵਾ 'ਚ ਪਾਕਿ ਫ਼ੌਜ ਵਲੋਂ 23 ਅੱਤਵਾਦੀ ਮਾਰੇ ਜਾਣ ਦਾ ਦਾਅਵਾ <br/>

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)-ਕਥਿਤ ਤੌਰ 'ਤੇ ਅੱਤਵਾਦ ਦੇ ਖ਼ਤਰੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸੂਬਾ ਖ਼ੈਬਰ ਪਖਤੂਨਖਵਾ ਦੇ ਕੁਰਮ ਜ਼ਿਲ੍ਹੇ 'ਚ ਵੱਖ-ਵੱਖ ਮੁਕਾਬਲਿਆਂ ਵਿਚ 23 ਅੱਤਵਾਦੀਆਂ ਨੂੰ ਮਾਰੇ ਜਾਣ ਦਾ ਦਾਅਵਾ ਕੀਤਾ ਹੈ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੁਆਰਾ ਜਾਰੀ ਬਿਆਨ ਅਨੁਸਾਰ ਅੱਤਵਾਦੀਆਂ ਦੀ ਮੌਜੂਦਗੀ ਦੀ ਰਿਪੋਰਟ ਮਿਲਣ 'ਤੇ ਕੁਰਮ ਜ਼ਿਲ੍ਹੇ 'ਚ ਕੀਤੇ ਗਏ ਇਕ ਨਿਸ਼ਾਨਾਬੱਧ ਆਪ੍ਰੇਸ਼ਨ ਦੌਰਾਨ ਹੋਈ ਤੇਜ਼ ਗੋਲੀਬਾਰੀ ਤੋਂ ਬਾਅਦ 12 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ | ਉਸੇ ਖੇਤਰ 'ਚ ਅੱਤਵਾਦੀਆਂ ਦੇ ਇਕ ਹੋਰ ਸਮੂਹ ਦੀ ਮੌਜੂਦਗੀ ਬਾਰੇ ਮਿਲੀ ਖ਼ੁਫ਼ੀਆ ਜਾਣਕਾਰੀ ਦਾ ਲਾਭ ਉਠਾਉਂਦੇ ਹੋਏ ਸੈਨਿਕਾਂ ਨੇ 11 ਹੋਰ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ | ਖ਼ੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਨੇ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਆਸਿਮ ਮੁਨੀਰ 'ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਕਿ ਫ਼ੌਜ ਸੂਬੇ 'ਚ ਅੱਤਵਾਦੀ ਸਮੂਹਾਂ 'ਤੇ ਹਮਲਿਆਂ ਦੇ ਬਹਾਨੇ ਆਮ ਪਸ਼ਤੂਨ ਨਾਗਰਿਕਾਂ 'ਤੇ ਹਮਲਾ ਕਰ ਰਹੀ ਹੈ | ਉਨ੍ਹਾਂ ਨੇ ਪਸ਼ਤੂਨ ਇਲਾਕਿਆਂ 'ਚ ਪਾਕਿਸਤਾਨੀ ਫ਼ੌਜ ਦੇ ਹਮਲਿਆਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਆਸਿਮ ਮੁਨੀਰ ਦੀ ਅਗਵਾਈ ਹੇਠ ਫ਼ੌਜ ਜੰਗੀ ਅਪਰਾਧ ਕਰ ਰਹੀ ਹੈ ਅਤੇ ਪਸ਼ਤੂਨਾਂ ਦਾ ਖੂਨ ਬੇਰਹਿਮੀ ਨਾਲ ਵਹਾ ਰਹੀ ਹੈ |

ਪਿਛਲੀ ਖ਼ਬਰ ਬਿਜਲੀ ਕੁਨੈਕਸ਼ਨ ਲਈ ਐੱਨ.ਓ.ਸੀ. ਦੀ ਸ਼ਰਤ ਖ਼ਤਮ ਕਰਨਾ ਸ਼ਲਾਘਾਯੋਗ- ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਗਲੀ ਖ਼ਬਰ ਨਿਗਮ ਦੇ ਰੈਣ ਬਸੇਰਿਆਂ 'ਚ ਬੇ-ਘਰੇ ਲੋਕਾਂ ਨੂੰ ਸਰਦੀਆਂ 'ਚ ਸਹਾਰਾ ਦਿੱਤਾ ਜਾਵੇ- ਪ੍ਰੋ: ਚਾਵਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।