01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਾਕਿ 'ਚ ਵਿਰੋਧੀ ਗੱਠਜੋੜ ਨੇ 27ਵੀਂ ਸੋਧ ਦੇ ਵਿਰੋਧ 'ਚ ਕੱਢੀ ਰੈਲੀ <br/>

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)- ਸੰਯੁਕਤ ਵਿਰੋਧੀ ਗੱਠਜੋੜ ਤਹਿਰੀਕ ਤਹਫੁਜ਼-ਏ-ਆਇਨ-ਪਾਕਿਸਤਾਨ (ਟੀ. ਟੀ. ਏ. ਪੀ.) ਨੇ ਅੱਜ 27ਵੀਂ ਸੰਵਿਧਾਨਕ ਸੋਧ ਦੇ ਵਿਰੋਧ 'ਚ ਸੰਸਦ ਭਵਨ ਤੋਂ ਸੁਪਰੀਮ ਕੋਰਟ ਤੱਕ ਇਕ ਰੋਸ ਰੈਲੀ ਕੱਢੀ | ਟੀ. ਟੀ. ਏ. ਪੀ. ਮੁਖੀ ਮਹਿਮੂਦ ਖ਼ਾਨ ਅਚਕਜ਼ਈ ਅਤੇ ਅੱਲਾਮਾ ਰਾਜਾ ਨਾਸਿਰ ਅੱਬਾਸ, ਬਰਿਸਟਰ ਗੌਹਰ ਅਲੀ ਖਾਨ ਸਮੇਤ ਸੰਸਦ ਮੈਂਬਰਾਂ, ਵਕੀਲਾਂ ਅਤੇ ਵਰਕਰਾਂ ਅਤੇ ਹੋਰ ਆਗੂਆਂ ਨੇ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ | ਟੀ. ਟੀ. ਏ. ਪੀ. ਗੱਠਜੋੜ ਨੇ ਪਾਕਿ 'ਚ ਚੱਲ ਰਹੀਆਂ ਸੰਵਿਧਾਨਕ ਉਲੰਘਣਾਵਾਂ ਦੇ ਵਿਰੋਧ 'ਚ 21 ਨਵੰਬਰ ਨੂੰ ਦੇਸ਼ ਵਿਆਪੀ ਕਾਲਾ ਦਿਵਸ ਮਨਾਉਣ ਦਾ ਵੀ ਐਲਾਨ ਕੀਤਾ | ਸਮਰਥਕਾਂ ਨੇ ਬਾਂਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ | ਉਨ੍ਹਾਂ ਅੱਗੇ ਕਿਹਾ ਕਿ ਚੱਲ ਰਹੇ ਅੰਦੋਲਨ ਦੇ ਹਿੱਸੇ ਵਜੋਂ ਇਕ ਕੌਮੀ ਕਾਨਫ਼ਰੰਸ ਵੀ ਬੁਲਾਈ ਜਾ ਰਹੀ ਹੈ | ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅੱਲਾਮਾ ਰਾਜਾ ਨਾਸਿਰ ਅੱਬਾਸ ਨੇ ਕਿਹਾ ਕਿ ਇਹ ਮਾਰਚ ਸੰਵਿਧਾਨ ਦੀ 'ਰੱਖਿਆ' ਲਈ ਉਨ੍ਹਾਂ ਦੇ ਸੰਘਰਸ਼ ਦਾ ਪ੍ਰਤੀਕ ਹੈ |

ਪਿਛਲੀ ਖ਼ਬਰ ਅੰਮਿ੍ਤਸਰ ਰਿਜ਼ੋਰਟ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਅਗਲੀ ਖ਼ਬਰ ਸਥਾਨਕ ਸਰਕਾਰਾਂ ਮੰਤਰੀ ਅੱਜ ਨਿਗਮ ਮੁਲਾਜ਼ਮਾਂ ਦੇ ਪਰਿਵਾਰਕ ਵਾਰਿਸਾਂ ਨੂੰ ਸੌਪਣਗੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।