ਅੰਮਿ੍ਤਸਰ, 20 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਐਕਸੈੱਲਸਮ ਹਾਈ ਸਕੂਲ ਵਿਖੇ ਬਾਲ ਦਿਵਸ 2025 ਉਤਸ਼ਾਹ ਨਾਲ ਮਨਾਇਆ ਗਿਆ, ਜਿਸ 'ਚ ਵਿਦਿਆਰਥੀਆਂ ਲਈ ਖੁਸ਼ੀ, ਮੌਜ-ਮਸਤੀ ਅਤੇ ਰੋਮਾਂਚ ਨਾਲ ਭਰਪੂਰ ਇਕ ਯਾਦਗਾਰ ਦਿਵਸ ਬਣਿਆ | ਵਿਦਿਆਰਥੀਆਂ ਲਈ ਬਹੁਤ ਸਾਰੀਆਂ ਗਤੀਵਿਧੀਆਂ ਖਿੱਚ ਦਾ ਕੇਂਦਰ ਬਣੀਆਂ, ਜਿਵੇਂ ਟੈਂਪੋਲਿਨ ਛਲਾਂਗ, ਛੋਟੀ ਰੇਲਗੱਡੀ ਦੀ ਸਵਾਰੀ, ਇਕ ਰੰਗੀਨ ਫੁੱਲਣ ਵਾਲਾ ਮਿੱਕੀ ਮਾਊਸ, ਜਿੱਥੇ ਬੱਚਿਆਂ ਨੇ ਜੰਪਿਗ ਕਰਕੇ ਬਹੁਤ ਆਨੰਦ ਮਾਣਿਆ | ਸਮਾਰੋਹ 'ਚ ਉਦੋਂ ਚਾਰ ਚੰਨ ਹੋਰ ਲੱਗ ਗਏ, ਜਦੋਂ ਬੱਚਿਆਂ ਨੂੰ ਜਾਦੂਈ ਸ਼ੋਅ ਵੀ ਦਿਖਾਇਆ ਗਿਆ | ਸਕੂਲ ਡਾਇਰੈਕਟਰ ਪਿ੍ੰ: ਗੁਨੀਤਾ ਗਰੇਵਾਲ ਨੇ ਸਮੂਹ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦੇ ਹੋਏ ਪਿਆਰ ਭਰਿਆ ਨਿੱਘਾ ਸੁਨੇਹਾ ਦਿੱਤਾ ਅਤੇ ਉਨ੍ਹਾਂ ਸੁਪਨੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ |