ਅੰਮਿ੍ਤਸਰ, 20 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ, ਅੰਮਿ੍ਤਸਰ ਵਿਖੇ ਆਈ. ਕਿਊ. ਏ. ਸੀ. ਦੇ ਅੰਤਰਗਤ ਕੋਡਿੰਗ ਕਲੱਬ, ਕੰਪਿਊਟਰ ਸਾਇੰਸ ਵਿਭਾਗ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ ਕੌਂਸਲ ਨੇ ਸਾਂਝੇ ਤੌਰ 'ਤੇ ਕਾਲਜ ਦੇ ਵਿਦਿਆਰਥੀਆਂ ਲਈ ਦੋ-ਰੋਜ਼ਾ ਕੋਡਿੰਗ ਮੁਕਾਬਲਾ ਕਰਵਾਇਆ | ਕੋਡ ਕੁਐਸਟ ਦਾ ਆਯੋਜਨ ਵਿਦਿਆਰਥੀਆਂ 'ਚ ਕੰਪਿਊਟੇਸ਼ਨਲ ਸੋਚ, ਤਰਕਪੂਰਨ ਵਿਸ਼ਲੇਸ਼ਣ ਅਤੇ ਨਵੀਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਕਿਹਾ ਕਿ ਸਾਡਾ ਉਦੇਸ਼ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਕੋਡਿੰਗ ਕਲੱਬ ਦੁਆਰਾ ਆਯੋਜਿਤ ਇਹ ਮੁਕਾਬਲਾ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵੱਲ ਇਕ ਸ਼ਲਾਘਾਯੋਗ ਕਦਮ ਹੈ | ਪਹਿਲੇ ਦਿਨ ਕਾਲਜ ਕੈਂਪਸ 'ਚ ਇਕ ਪੈਟਰਨ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਵਿਭਾਗ ਦੇ ਉਨੱਤੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸੀਨੀਅਰ ਸ਼੍ਰੇਣੀ 'ਚ ਅਭਿਸ਼ੇਕ ਕੁਮਾਰ ਨੂੰ ਪਹਿਲਾ ਇਨਾਮ, ਜੈ ਗੋਬਿੰਦ ਪਾਲ ਸਿੰਘ ਨੂੰ ਦੂਜਾ ਅਤੇ ਕਿ੍ਤਿਕਾ ਮਹਿਰਾ ਨੂੰ ਤੀਜਾ ਇਨਾਮ ਦਿੱਤਾ ਗਿਆ | ਜੂਨੀਅਰ ਸ਼੍ਰੇਣੀ 'ਚ ਦਿਵਿਆ ਬੱਬਰ ਨੂੰ ਪਹਿਲਾ ਇਨਾਮ, ਵਾਸਵੀ ਸਨਨ ਨੂੰ ਦੂਜਾ ਅਤੇ ਗਗਨਦੀਪ ਸਿੰਘ ਨੂੰ ਤੀਜਾ ਇਨਾਮ ਦਿੱਤਾ ਗਿਆ | ਦੂਜੇ ਦਿਨ ਗੇਮ ਪ੍ਰੋਗਰਾਮਿੰਗ 'ਚ 24 ਭਾਗੀਦਾਰਾਂ ਨੇ ਡੇਟਾ ਸਟਰਕਚਰ, ਐਲਗੋਰਿਦਮ, ਵੈੱਬ ਡਿਵੈਲਪਮੈਂਟ ਅਤੇ ਸਮੱਸਿਆ ਹੱਲ ਕਰਨ ਵਰਗੇ ਵਿਸ਼ਿਆਂ 'ਤੇ ਆਧਾਰਿਤ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕੀਤਾ | ਸੀਨੀਅਰ ਸ਼੍ਰੇਣੀ 'ਚ ਅਭਿਸ਼ੇਕ ਕੁਮਾਰ ਨੂੰ ਪਹਿਲਾ, ਵੈਭਵ ਨੂੰ ਦੂਜਾ ਅਤੇ ਸਾਹਿਲਵੀਰ ਸਿੰਘ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ | ਜੂਨੀਅਰ ਸ਼੍ਰੇਣੀ 'ਚ ਵਾਸਵੀ ਸਨਨ ਨੂੰ ਪਹਿਲਾ, ਦਿਵਿਆ ਬੱਬਰ ਨੂੰ ਦੂਜਾ ਅਤੇ ਹਰਸ਼ ਸਹਿਦੇਵ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ | ਇਸ ਮੌਕੇ ਆਈ. ਕਿਊ. ਏ. ਸੀ. ਇੰਚਾਰਜ ਪ੍ਰੋ. ਜੇ. ਜੇ. ਮਹੇਂਦਰੂ, ਆਈ. ਆਈ. ਸੀ. ਕਨਵੀਨਰ ਡਾ. ਮਨਪ੍ਰੀਤ ਕੌਰ, ਵਿਭਾਗ ਮੁਖੀ ਪ੍ਰੋ. ਵਿਕਰਮ ਸ਼ਰਮਾ, ਕੋਡਿੰਗ ਕਲੱਬ ਕਨਵੀਨਰ ਪ੍ਰੋ. ਹਰਸਿਮਰਨ ਸਿੰਘ ਆਨੰਦ, ਅਤੇ ਪ੍ਰੋ. ਪੁਨੀਤ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |