01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਆਸਟ੍ਰੇਲੀਆ ਤੋਂ ਰਿਫ਼ਿਊਜ਼ ਹੋਏ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਬਣਿਆ ਆਸ ਦੀ ਕਿਰਨ-ਗੈਵੀ ਕਲੇਰ <br/>

ਅਜੀਤ ਡੈਸਕ 21-11-2025
ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਨਾਮਵਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਪਿਛਲੇ ਦਿਨੀਂ ਆਸਟ੍ਰੇਲੀਆ ਤੋਂ ਵਿਦਿਆਰਥੀਆਂ ਦੀ ਇਕ ਨਿਰਾਸ਼ਾਜਨਕ ਖਬਰ ਆਈ, ਜਿਸ ਵਿਚ ਵੱਡੇ ਪੱਧਰ 'ਤੇ ਵਿਦਿਆਰਥੀਆਂ ਦੀਆਂ ਰਿਫਿਊਜਲਾਂ ਆਈਆਂ, ਜਿਸ ਕਾਰਨ ਆਸਟ੍ਰੇਲੀਆ ਜਾਣ ਦੀ ਉਮੀਦ ਲਾ ਕੇ ਬੈਠੇ ਵਿਦਿਆਰਥੀਆਂ ਨੂੰ ਝਟਕਾ ਲੱਗਾ ਹੈ, ਪਰ ਉਨ੍ਹਾਂ ਵਿਦਿਆਰਥੀਆਂ ਲਈ ਨਿਊਜੀਲੈਂਡ ਨੇ ਆਪਣੇ ਦਰਵਾਜੇ ਖੋਲ੍ਹ ਦਿੱਤੇ ਹਨ | ਗੈਵੀ ਕਲੇਰ ਨੇ ਦੱਸਿਆ ਕਿ ਆਸਟ੍ਰੇਲੀਆ ਤੋਂ ਆਈਆਂ ਰਿਫਿਊਜਲਾਂ ਦਾ ਮੁੱਖ ਕਾਰਨ ਕੁਝ ਏਜੰਟਾਂ ਵਲੋਂ ਗਲਤ ਜਾਣਕਾਰੀ ਦਿੱਤੀ ਗਈ ਅਤੇ ਬਗੈਰ ਆਈਲੈਟਸ ਅਤੇ ਬਗੈਰ ਫੰਡਾਂ ਦੇ ਹੀ ਫਾਈਲਾਂ ਐਮਬੈਂਸੀ ਵਿਚ ਲਗਾ ਦਿੱਤੀਆਂ ਗਈਆਂ, ਜਿਸ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਅਤੇ ਪ੍ਰਾਈਵੇਟ ਯੂੁਨੀਵਰਸਿਟੀਆਂ ਵਿਚ ਫਾਈਲਾਂ ਲਗਾਉਣ ਕਾਰਨ ਰਿਫਿਊਜ ਕਰ ਦਿੱਤਾ ਗਿਆ, ਜਿਸ ਵਿਚ ਮੁੱਖ ਤੌਰ 'ਤੇ ਗਲਤੀ ਅਨਜਾਣ ਏਜੰਟਾਂ ਦੀ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲਗਾ ਦਿੱਤਾ ਹੈ | ਗੈਵੀ ਕਲੇਰ ਨੇ ਕਿਹਾ ਕਿ ਮੈਂ ਪਿਛਲੇ 15 ਸਾਲਾਂ ਤੋਂ ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਦੇ ਸਟੱਡੀ ਵੀਜੇ ਲਗਵਾ ਰਿਹਾ ਹਾਂ, ਕਦੇ ਵੀ ਵਿਦਿਆਰਥੀਆਂ ਨੂੰ ਗ਼ਲਤ ਜਾਣਕਾਰੀ ਨਹੀਂ ਦਿੱਤੀ, ਕਿਉਂਕਿ ਸਾਡਾ ਮਕਸਦ ਪੈਸੇ ਕਮਾਉਣਾ ਨਹੀਂ, ਬਲਕਿ ਵਿਦਿਆਰਥੀਆਂ ਦਾ ਭਵਿੱਖ ਬਣਾਉਣਾ ਹੈ | ਗੈਵੀ ਕਲੇਰ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਆਸਟ੍ਰੇਲੀਆ ਤੋਂ ਰਿਫਿਊਜ ਹੋਏ ਹਨ, ਉਹ ਨਿਊਜੀਲੈਂਡ ਲਈ ਅਪਲਾਈ ਕਰ ਸਕਦੇ ਹਨ, ਜਿਸ ਵਿਚ ਵਿਦਿਆਰਥੀਆਂ ਨੂੰ ਇਕ ਸਾਲ ਦਾ ਗ੍ਰੀਨ ਲਿਸਟ ਡਿਪਲੋਮਾ ਮਿਲੇਗਾ, ਉਸ ਤੋਂ ਬਾਅਦ ਵਿਦਿਆਰਥੀ ਬਾਰ੍ਹਵੀਂ ਸਾਲ ਦਾ ਵਰਕ ਵੀਜ਼ਾ ਹਾਸਲ ਕਰ ਸਕਦੇ ਹਨ ਅਤੇ ਇਸ ਤੋਂ ਬਾਅਦ ਵਿਦਿਆਰਥੀ ਜਦੋਂ ਮਰਜ਼ੀ ਆਸਟ੍ਰੇਲੀਆ ਦਾ ਵੀਜ਼ਾ ਲੈ ਕੇ ਉਥੇ ਜਾ ਸਕਦੇ ਹਨ | ਜਿਸ ਲਈ ਅਸੀਂ ਵਿਦਿਆਰਥੀਆਂ ਦੀ ਮਦਦ ਕਰਾਂਗੇ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਸੀਂ ਕਈ ਵਿਦਿਆਰਥੀਆਂ ਨੂੰ ਨਿਊਜੀਲੈਂਡ ਤੋਂ ਆਸਟ੍ਰੇਲੀਆ ਭੇਜਿਆ ਹੈ, ਜੋ ਬਹੁਤ ਹੀ ਆਸਾਨ ਕਾਰਵਾਈ ਹੈ | ਗੈਵੀ ਕਲੇਰ ਨੇ ਦੱਸਿਆ ਕਿ ਨਿਊਜੀਲੈਂਡ ਦਾ ਹਰ 3 ਮਹੀਨੇ ਬਾਅਦ ਇਨਟੇਕ ਹੁੰਦਾ ਹੈ ਅਤੇ ਹੁਣ ਜਨਵਰੀ ਇਨਟੇਕ ਲਈ ਦਾਖਲੇ ਚੱਲ ਰਹੇ ਹਨ | ਬਾਰ੍ਹਵੀਂ ਪਾਸ ਵਿਦਿਆਰਥੀ 6 ਬੈਂਡ ਨਾਲ ਨਿਊਜੀਲੈਂਡ ਅਪਲਾਈ ਕਰ ਸਕਦੇ ਹਨ | 10 ਤੋਂ 12 ਲੱਖ ਰੁਪਏ ਵਿਦਿਆਰਥੀਆਂ ਦੇ ਮਾਪਿਆਂ ਦੀ ਇਨਕਮ ਹੋਣੀ ਚਾਹੀਦੀ ਹੈ ਅਤੇ 25 ਤੋਂ 30 ਲੱਖ ਰੁਪਏ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਹਨ ਜੇਕਰ ਕਿਸੇ ਵਿਦਿਆਰਥੀ ਕੋਲ ਫੰਡ ਨਹੀਂ ਹਨ ਅਸੀਂ ਉਸ ਨੂੰ ਗਾਈਡ ਕਰਾਂਗੇ | ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ ਨਿਊਜੀਲੈਂਡ ਦੇ ਸਟੱਡੀ ਵੀਜੇ ਨੂੰ ਲੈ ਕੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਵੀਜਾ ਆਉਣ ਤੋਂ ਬਾਅਦ ਹੀ ਕਾਲਜ ਦੀ ਫੀਸ ਦੇਣੀ ਹੁੰਦੀ ਹੈ | ਪਹਿਲਾਂ ਸਿਰਫ ਐਮਬੈਂਸੀ ਫੀਸ ਅਤੇ ਪਾਸਪੋਰਟ ਦਫ਼ਤਰ ਤੋਂ ਪੀ.ਸੀ.ਸੀ ਲੈਣ ਦੀ ਫੀਸ ਲੱਗਦੀ ਹੈ ਜੋ 40 ਤੋਂ 50 ਹਜਾਰ ਰੁਪਏ ਦੇ ਕਰੀਬ ਆਉਂਦੀ ਹੈ |

ਪਿਛਲੀ ਖ਼ਬਰ ਯਾਦਵਿੰਦਰਾ ਪਬਲਿਕ ਹਾਈ ਸਕੂਲ ਵਿਖੇ ਦੂਸਰਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਐਕਸੈੱਲਸਮ ਹਾਈ ਸਕੂਲ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।