01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪਾਕਿ ਦੇ ਸਾਬਕਾ ਟੈਸਟ ਕਪਤਾਨ ਅਜ਼ਹਰ ਅਲੀ ਵਲੋਂ ਰਾਸ਼ਟਰੀ ਚੋਣ ਕਮੇਟੀ ਤੋਂ ਅਸਤੀਫ਼ਾ

ਅਜੀਤ ਡੈਸਕ 21-11-2025
ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਟੈਸਟ ਕਪਤਾਨ ਅਜ਼ਹਰ ਅਲੀ ਨੇ ਰਾਸ਼ਟਰੀ ਚੋਣ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਰਾਸ਼ਟਰੀ ਕਿ੍ਕਟ ਅਕੈਡਮੀ ਦੇ ਯੁਵਾ ਵਿਕਾਸ ਵਿਭਾਗ ਦੇ ਮੁਖੀ ਦਾ ਅਹੁਦਾ ਵੀ ਛੱਡ ਦਿੱਤਾ ਹੈ | ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਕਿਸਤਾਨ ਕਿ੍ਕਟ ਬੋਰਡ ਨੂੰ ਸੌਂਪ ਦਿੱਤਾ ਹੈ ਅਤੇ ਉਨ੍ਹਾਂ ਵਲੋਂ ਇਹ ਫ਼ੈਸਲਾ ਸਾਬਕਾ ਟੈਸਟ ਕਪਤਾਨ ਸਰਫ਼ਰਾਜ਼ ਅਹਿਮਦ ਨੂੰ ਪਾਕਿਸਤਾਨ ਸ਼ਾਹੀਨ ਅਤੇ ਅੰਡਰ-19 ਟੀਮਾਂ ਦੀ ਪੂਰੀ ਜ਼ਿੰਮੇਵਾਰੀ ਸੌਂਪ ਦਿੱਤੇ ਜਾਣ ਤੋਂ ਬਾਅਦ ਲਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਅਜ਼ਹਰ ਨੇ ਇਸ ਹਫ਼ਤੇ ਬੋਰਡ ਨੂੰ ਆਪਣਾ ਅਸਤੀਫ਼ਾ ਸੌਂਪਿਆ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ | ਪਾਕਿ ਲਈ 97 ਟੈਸਟ ਖੇਡਣ ਵਾਲਾ ਅਜ਼ਹਰ ਪਿਛਲੇ ਸਾਲ ਹੀ ਚੋਣਕਾਰ ਬਣਿਆ ਸੀ, ਪਰ ਉਹ ਪਾਕਿਸਤਾਨ ਕਿ੍ਕਟ ਬੋਰਡ ਦੇ ਕੰਮਕਾਜ ਤੋਂ ਬਹੁਤ ਨਾਖ਼ੁਸ਼ ਸੀ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਕੋਡਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਐੱਮ. ਐੱਮ. ਐੱਸ. ਨੇ ਰਾਜ ਪੱਧਰੀ ਕਿ੍ਸਮਸ ਮਨਾਉਣ ਲਈ ਪੰਜਾਬ ਸਰਕਾਰ ਪਾਸੋਂ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।